ਅੰਮਿ੍ਤਸਰ, 1 ਫ਼ਰਵਰੀ (ਹਰਮਿੰਦਰ ਸਿੰਘ)-ਵਿਸ਼ਵ ਪੰਜਾਬੀ ਸਭਾ ਕੈਨੇਡਾ ਦੇ ਪੰਜਾਬ ਤੋਂ ਮਾਝਾ ਜ਼ੋਨ ਇਕਾਈ ਦੇ ਚੇਅਰਮੈਨ, ਲੇਖਕ, ਪੰਜਾਬੀ ਸਾਹਿਤ ਸੱਭਿਆਚਾਰ ਤੇ ਸਮਾਜ ਸੇਵਾਵਾਂ ਦੇ ਪ੍ਰਮੋਟਰ ਸਿਫਰ ਸਤਿਬੀਰ ਸਿੰਘ ਵਲੋਂ ਸਭਾ ਦੇ ਕੌਮਾਂਤਰੀ ਚੇਅਰਮੈਨ ਡਾ: ਦਲਬੀਰ ਸਿੰਘ ਕਥੂਰੀਆ ਦੀ ਪ੍ਰਧਾਨਗੀ ਤੋਂ ਇਲਾਵਾ ਮੁੱਖ ਮਹਿਮਾਨ ਪੰਜਾਬੀ ਫ਼ਿਲਮੀ ਅਦਾਕਾਰ, ਉੱਘੇ ਕਮੇਡੀਅਨ ਗੁਰਪ੍ਰੀਤ ਘੁੱਗੀ, ਵਿਸ਼ੇਸ਼ ਮਹਿਮਾਨ ਕਾਮੇਡੀ ਕਲਾਕਾਰ ਘੁਲੇਸ਼ਾਹ, ਸੂਫ਼ੀ ਉਸਤਾਦ ਗਾਇਕ ਪੂਰਨ ਸ਼ਾਹ ਵਡਾਲੀ ਦੀ ਅਗਵਾਈ ਹੇਠ ਰਚਾਏ ਗਿਆ ਵਿਸ਼ਵ ਪੰਜਾਬੀ ਭਵਨ ਦਾ ਉਦਘਾਟਨ ਤੇ ਸਨਮਾਨ ਕਰਵਾਇਆ ਗਿਆ | ਸ਼ਬਦ ਗਾਇਨ, ਕਵੀਸ਼ਰੀ, ਗਟਾਰ ਗਾਇਨ, ਧਾਰਮਿਕ, ਸਮਾਜਿਕ ਤੇ ਪੰਜਾਬੀ ਸੱਭਿਆਚਾਰਕ ਵਿਰਾਸਤੀ ਤੇ ਰਵਾਇਤੀ ਰੰਗ ਪੰਜਾਬੀ ਤੇ ਕਵੀਆਂ, ਸ਼ਾਇਰਾ ਵਲੋਂ ਕਵਿਤਾਵਾਂ, ਸ਼ੇਅਰਾਂ ਦੇ ਬਾਖੂਬੀ ਪੇਸ਼ਕਾਰੀਆਂ ਤੋਂ ਇਲਾਵਾ ਸਾਹਿਤਕਾਰਾਂ, ਰੰਗ ਕਰਮੀਆਂ, ਗਾਇਕਾਂ ਫਿਲਮ ਲੇਖਕਾਂ, ਸੰਪਾਦਕਾਂ ਨਵ ਪ੍ਰਕਾਸ਼ਤ ਮੈਗਜ਼ੀਨ ਰਿਲੀਜ਼, ਸਾਹਿਤਕ ਮੇਲਿਆਂ ਦੇ ਮੇਚੇ ਹੋ ਬਰਾਬਰ ਹੋ ਨਿਬੜਿਆ | ਸਮਾਰੋਹ ਨੂੰ ਯਾਦਗਾਰੀ ਬਣਾਉਂਦਿਆਂ ਮਾਝਾ ਜ਼ੋਨ ਚੇਅਰਮੈਨ ਤੇ ਲੇਖਕ ਸਿਫਰ ਸਤਿਬੀਰ ਸਿੰਘ ਨੇ ਅੰਮਿ੍ਤਸਰ ਵਿਖੇ ਆਪਣੀ ਬਹੁ ਕੀਮਤੀ ਥਾਂ ਹਵਾਈ ਅੱਡਾ ਰੋਡ 'ਚ ਵਿਸ਼ਵ ਪੰਜਾਬੀ ਭਵਨ ਬਣਾਉਣ ਦਾ ਐਲਾਨ ਕੀਤਾ | ਸਮਾਰੋਹ ਨੂੰ ਸੰਬੋਧਨ ਕਰਦਿਆਂ ਮੁੱਖ ਮਹਿਮਾਨ ਫਿਲਮੀ ਅਦਾਕਾਰ ਤੇ ਉੱਗੇ ਕਮੇਡੀਅਨ ਗੁਰਪ੍ਰੀਤ ਘੁੱਗੀ ਨੇ ਸੰਬੋਧਨ 'ਚ ਸੱਦਾ ਦਿੱਤਾ ਕਿ ਪੰਜਾਬੀ ਮਾਂ ਬੋਲੀ ਮਾਖਿਓਾ ਨਾਲੋਂ ਮਿੱਠੀ ਹੈ ਅਤੇ ਬੋਲੀ ਦੀ ਸ਼ੁੱਧਤਾ 'ਚ ਲੇਖਣ ਤੇ ਉਚਾਰਨ ਵੱਲ ਉਚੇਚੇ ਧਿਆਨ ਦਿੱਤਾ ਜਾਵੇ ਅਤੇ ਮਾਂ ਬੋਲੀ ਦੇ ਉਸਰਈਏ ਬਣਨ ਦੀ ਭੂਮਿਕਾ 'ਚ ਅਕਿ੍ਤਘਣ ਬਣਨ ਤੋਂ ਲੱਖਾਂ ਕੋਹਾਂ ਸੰਕੋਚ ਕੀਤਾ ਜਾਵੇ | ਉਨ੍ਹਾਂ ਨੇ ਇਹ ਵੀ ਪ੍ਰਗਟਾਵਾ ਕੀਤਾ ਕਿ ਪੰਜਾਬੀ ਬੋਲੀ ਨੇ ਸਿਰਫ ਪੰਜਾਬੀ ਭਾਸ਼ਾ ਨੂੰ ਹੀ ਨਹੀਂ ਸਗੋਂ ਹੋਰ ਭਾਸ਼ਾਵਾਂ ਨੂੰ ਵੀ ਪੰਜਾਬੀ ਸ਼ਬਦਾਂ ਦਾ ਵੀ ਖਜ਼ਾਨਾ ਦੇ ਕੇ ਭਰਪੂਰ ਤੇ ਮਾਲਾ ਮਾਲ ਕੀਤਾ ਹੈ | ਡਾ: ਦਲਬੀਰ ਸਿੰਘ ਕਥੂਰੀਆ ਕਨੇਡਾ ਨੇ ਸੰਬੋਧਨ ਕਰਦਿਆਂ ਕੌਮਾਂਤਰੀ ਪੱਧਰ 'ਤੇ ਗਤੀਵਿਧੀਆਂ ਦੀ ਵਿਸਥਾਰ ਨਾਲ ਜਾਣਕਾਰੀ ਜਾਣਕਾਰੀ ਦਿੱਤੀ ਅਤੇ ਕਿਹਾ ਕਿ ਸਭਾ ਦਾ ਪਹਿਲਾ ਵਿਸ਼ਵ ਪੰਜਾਬੀ ਭਵਨ ਬਰੈਂਪਟਨ ਕਨੇਡਾ ਵਿਖੇ ਅਤੇ ਦੂਜਾ ਭਵਨ ਲਾਹੌਰ ਵਿਖੇ ਸਥਾਪਿਤ ਕੀਤਾ ਹੋਇਆ ਹੈ | ਜਦੋਂ ਕਿ ਅੱਜ ਸ਼ੁਭ ਦਿਹਾੜੇ ਤੇ ਗੁਰੂ ਨਗਰੀ ਅੰਮਿ੍ਤਸਰ ਵਿਖੇ ਤੀਜੇ ਵਿਸ਼ਵ ਪੰਜਾਬੀ ਭਵਨ ਦੀ ਸਥਾਪਨਾ ਕੀਤੀ ਗਈ ਹੈ | ਸਮਾਗਮ 'ਚ ਵਿਸ਼ੇਸ਼ ਮਹਿਮਾਨ ਵਜੋਂ ਉਚੇਚੇ ਤੌਰ 'ਤੇ ਮੌਜੂਦ ਅਫਗਾਨਿਸਤਾਨ ਤੋਂ ਸੰਗੀਤਸਾਜ਼ ਰਬਾਬ ਦੇ ਪ੍ਰਸਿੱਧ ਵਾਦਕ ਉਸਤਾਦ ਹਮਾਯੂੰ ਸਖ਼ੀ ਨੇ ਕਿਹਾ ਕਿ ਸੰਗੀਤ 'ਚੋਂ ਰੱਬ ਦੇ ਦਰਸ਼ਨ ਕੀਤੇ ਜਾ ਸਕਦੇ ਹਨ ਅਤੇ ਅੱਜ ਇੱਥੇ ਸਮਾਗਮ 'ਚ ਸਮੁੱਚਾ ਪ੍ਰੋਗਰਾਮ ਵੇਖ ਕੇ ਉਹ ਬਹੁਤ ਖੁਸ਼ ਹੋਏ ਹਨ | ਰਬਾਬ ਵਾਦਕ ਉਸਤਾਬ ਹੁਮਾਯੂੰ ਸਖੀ ਨੂੰ ਇਸ ਮੌਕੇ 'ਤੇ ਉੱਘੀ ਸਾਹਿਤਕਾਰ ਤੇ ਗੁਰੂ ਕੀ ਕਾਸ਼ੀ ਯੂਨੀਵਰਸਿਟੀ ਤਲਵੰਡੀ ਸਾਬ੍ਹੋ ਦੀ ਡੀਨ ਡਾ: ਗੁਰਪ੍ਰੀਤ ਕੌਰ ਨੇ ਰਬਾਬ ਦੀਆਂ ਸੁਰਾਂ 'ਤੇ ਤਰੰਗਾਂ ਸਿੱਖਣ ਲਈ ਗੁਰੂ ਧਾਰਿਆ | ਪਦਮ ਸ਼੍ਰੀ ਸੂਫ਼ੀ ਗਾਇਕ ਉਸਤਾਦ ਪੂਰਨ ਚੰਦ ਵਡਾਲੀ ਨੇ ਵੀ ਪੰਜਾਬੀ ਬੋਲੀ ਨੂੰ ਪ੍ਰਫੁੱਲਤ ਕਾਰਨ ਦਾ ਪ੍ਰਗਟਾਵਾ ਕੀਤਾ | ਸਮਾਰੋਹ ਦਾ ਆਗਾਜ਼ ਮੁੱਖ ਮਹਿਮਾਨ ਗੁਰਪ੍ਰੀਤ ਘੁੱਗੀ, ਸਮਾਰੋਹ ਦੇ ਵਿਸ਼ੇਸ਼ ਮਹਿਮਾਨ ਦਲਬੀਰ ਸਿੰਘ ਕਥੂਰੀਆ, ਸੁਰਿੰਦਰ ਫਰਿਸਤਾ, ਸਿਫਰ ਸਤਬੀਰ ਸਿੰਘ ਤੇ ਹੋਰਨਾਂ ਨੇ ਸ਼ਮਾ ਰੋਸ਼ਨ ਕਰਕੇ ਕੀਤਾ ਗਿਆ | ਲੇਖਕ ਸਫਰ ਸਤਬੀਰ ਦੇ ਕਾਵ ਸੰਗ੍ਰਹਿ ਸਿਫਰ ਦਾ ਸਫਰ ਅਤੇ ਕਵਿਤਰੀ ਡਾ: ਜਗਦੀਪ ਕੌਰ ਅਹੂਜਾ ਦੀ ਨਵ ਪ੍ਰਕਾਸ਼ਿਤ ਕਾਵ ਸੰਗ੍ਰਹਿ ਦੇ ਰਿਸ਼ਤਿਆਂ ਦੇ ਇਰਦ ਗਿਰਦ ਨੂੰ ਵੀ ਰਿਲੀਜ਼ ਕੀਤਾ ਗਿਆ | ਸਮਾਰੋਹ 'ਚ ਸ਼ਾਮਿਲ ਮੁੱਖ ਮਹਿਮਾਨ ਗੁਰਪ੍ਰੀਤ ਘੁੱਗੀ ਤੇ ਪ੍ਰਬੰਧਕਾਂ ਵਲੋਂ ਪ੍ਰਮੁੱਖ ਪ੍ਰਮੁੱਖ ਸ਼ਖ਼ਸੀਅਤਾਂ ਨੂੰ ਵੱਖ ਵੱਖ ਯਾਦਗਾਰੀ ਅਵਾਰਡਾਂ ਨਾਲ ਸਨਮਾਨਿਤ ਕੀਤਾ ਗਿਆ | ਮੰਚ ਸੰਚਾਲਨ ਦਲਬੀਰ ਸਿੰਘ ਰਿਆੜ ਨੇ ਕੀਤਾ | ਇਸ ਮੌਕੇ ਡਾ: ਲੀਨਾ ਬੇਦੀ ਯੂਐਸਏ, ਜਸਵੀਰ ਸਿੰਘ ਵਿਰਕ, ਦਲਬੀਰ ਕੌਰ ਰਾਏ ਕੋਟੀ ਕੌਮੀ ਪ੍ਰਧਾਨ ਵਿਸ਼ਵ ਪੰਜਾਬੀ ਸਭਾ ਕਨੇਡਾ, ਡਾ: ਅਮਰ ਜੋਤੀ, ਅਮਰਜੀਤ ਸਿੰਘ, ਰਾਜਬੀਰ ਭਨੁਰੀਆ, ਡਾ: ਜਸਵਿੰਦਰ ਜੱਸੀ, ਡਾ: ਨਿਧੀ ਪਾਠਕ, ਅਰਤਿੰਦਰ ਸੰਧੂ, ਪਰਮਿੰਦਰ ਸੋਢੀ, ਰਜਿੰਦਰ ਮਾਝੀ, ਐੱਸ. ਪਰਸ਼ੋਤਮ, ਸੋਹਣ ਸਿੰਘ ਗੇਦੂ, ਰੇਖਾ ਮਹਾਜਨ, ਰਾਜਬੀਰ ਜੰਨਤ, ਸਤੀਸ਼ ਵਿਦਰੋਹੀ, ਅਰਵਿੰਦਰ ਭੱਟੀ, ਦਲਜੀਤ ਸਿੰਘ ਟਰੈਫਿਕ ਇੰਚਾਰਜ, ਡਾ: ਵਿਕਰਮਜੀਤ, ਹਰਜੀਤ ਸਿੰਘ ਸੰਧੂ, ਮਲਵਿੰਦਰ, ਹਰਮੀਤ ਆਰਟਿਸਟ, ਜਸਵਿੰਦਰ ਬਿੱਟਾ, ਬਿਕਰਮਜੀਤ ਬਾਜਵਾ, ਆਦਿ ਮੌਜੂਦ ਸਨ |