29-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-02-2026

ਖੱਤਰੀ ਸਭਾ ਮਹਿਲਾ ਮੰਡਲ ਵਲੋਂ ਲਗਾਇਆ ਗਿਆ ਮੁਫ਼ਤ ਮੈਡੀਕਲ ਕੈਂਪ <br/>

Ad Position 21
No active advertisement
ਅਜੀਤ ਡੈਸਕ 02-02-2026
ਅੰਮਿ੍ਤਸਰ, 1 ਫਰਵਰੀ (ਸੁਰਿੰਦਰ ਕੋਛੜ)-ਖੱਤਰੀ ਸਭਾ ਮਹਿਲਾ ਮੰਡਲ ਅਤੇ ਖੱਤਰੀ ਸਭਾ ਅੰਮਿ੍ਤਸਰ ਵਲੋਂ ਸ਼ਕਤੀ ਮਾਡਲ ਪਬਲਿਕ ਸਕੂਲ ਵਿਖੇ ਲੋੜਵੰਦ ਕੁੜੀਆਂ ਲਈ ਮੁਫ਼ਤ ਮੈਡੀਕਲ ਕੈਂਪ ਮਹਿਲਾ ਮੰਡਲ ਦੀ ਪ੍ਰਧਾਨ ਡਾ: ਸਵਰਾਜ ਗਰੋਵਰ, ਖੱਤਰੀ ਸਭਾ ਦੇ ਉਪ ਪ੍ਰਧਾਨ ਸੁਨੀਲ ਖੰਨਾ, ਸਕੂਲ ਡਾਇਰੈਕਟਰ ਡਾ: ਸੰਜੀਵ ਸ਼ਰਮਾ ਅਤੇ ਪਿ੍ੰਸੀਪਲ ਰਾਜੇਸ਼ ਕੋਂਡਲ ਦੀ ਅਗਵਾਈ ਹੇਠ ਲਗਾਇਆ ਗਿਆ | ਇਸ ਦੌਰਾਨ ਮੁੱਖ ਮਹਿਮਾਨ ਦੇ ਰੂਪ 'ਚ ਸ਼ਾਮਿਲ ਹੋਏ ਸ੍ਰੀ ਗੁਰੂ ਰਾਮਦਾਸ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਜ਼ ਐਂਡ ਰਿਸਰਚ ਦੇ ਪ੍ਰੋਫੈਸਰ ਅਤੇ ਪ੍ਰਸਿੱਧ ਇਸਤਰੀ ਰੋਗ ਮਾਹਿਰ ਡਾ: ਰਿਪਨ ਬਾਲਾ ਚਾਨਣਾ ਨੇ ਆਪਣੀ ਮੈਡੀਕਲ ਟੀਮ ਦੇ ਨਾਲ ਲਗਭਗ 4 ਘੰਟਿਆਂ ਤੱਕ ਲਗਭਗ 200 ਕੁੜੀਆਂ ਦਾ ਵਿਸ਼ੇਸ਼ ਤੌਰ 'ਤੇ ਇਸਤਰੀ ਰੋਗਾਂ ਸੰਬੰਧੀ ਸਿਹਤ ਜਾਂਚ ਕੀਤੀ | ਇਸ ਦੌਰਾਨ ਵੱਖ-ਵੱਖ ਬਿਮਾਰੀਆਂ ਦੀ ਜਾਂਚ ਲਈ ਬਲੱਡ ਟੈਸਟ ਕੀਤੇ ਗਏ ਅਤੇ ਲੋੜੀਂਦੀਆਂ ਦਵਾਈਆਂ ਵੀ ਮੁਫ਼ਤ ਦਿੱਤੀਆਂ ਗਈਆਂ | ਸਮਾਜ ਸੇਵੀ ਰਮਨ ਮਲਹੋਤਰਾ ਵਲੋਂ ਵੀ ਕੈਲਸ਼ੀਅਮ, ਵਿਟਾਮਿਨ ਅਤੇ ਹੋਰ ਤਾਕਤ ਵਾਲੀਆਂ ਦਵਾਈਆਂ ਵਿਦਿਆਰਥਣਾਂ 'ਚ ਵੰਡੀਆਂ ਗਈਆਂ | ਇਸ ਮੌਕੇ ਮਹਿਲਾ ਮੰਡਲ ਦੀ ਸਕੱਤਰ ਡਾਲੀ ਭਾਟੀਆ, ਉਪ ਪ੍ਰਧਾਨ ਇੰਦਰਾ ਧਵਨ, ਖ਼ਜ਼ਾਨਚੀ ਸਰੋਜ ਚਾਵਲਾ, ਵੀਣਾ ਮਹਾਜਨ, ਸੋਨੀਆ ਮੱਲ੍ਹੀ, ਸਨੇਹ ਅਰੋੜਾ, ਰਵਿੰਦਰ ਕੋਂਡਲ, ਅਨੀਤਾ ਰਾਣੀ ਅਤੇ ਸਕੂਲ ਦਾ ਸਮੂਹ ਸਟਾਫ਼ ਹਾਜ਼ਰ ਸੀ |

Ad Position 22
No active advertisement
ਪਿਛਲੀ ਖ਼ਬਰ ਵਿਸ਼ਵ ਪੰਜਾਬੀ ਭਵਨ ਦਾ ਉਦਘਾਟਨੀ ਸਮਾਰੋਹ ਸਿਫਰ ਸਤਿਬੀਰ ਸਿੰਘ ਦੀ ਪ੍ਰਧਾਨਗੀ ਹੇਠ ਹੋਇਆ <br/> ਅਗਲੀ ਖ਼ਬਰ ਪੰਜਾਬ ਨਾਟਸ਼ਾਲਾ 'ਚ ਜਤਿੰਦਰ ਬਰਾੜ ਦੀ ਯਾਦ ਵਿਚ ਸ਼ੋਕ ਸਭਾ <br/>
Ad Position 24