29-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-02-2026

ਬਲਦੇਵ ਸਿੰਘ ਚੌਕੇ ਤੇ ਸਗਨਦੀਪ ਜਿਉਂਦ ਦੀ ਰਿਹਾਈ ਲਈ ਬਠਿੰਡਾ ਡੀ.ਸੀ. ਦਫ਼ਤਰ ਦਾ ਘਿਰਾਓ 6 ਨੂੰ -ਕਿਸਾਨ ਆਗੂ <br/>

Ad Position 21
No active advertisement
ਅਜੀਤ ਡੈਸਕ 02-02-2026

ਰਾਜਾਸਾਂਸੀ/ਹਰਸ਼ਾ ਛੀਨਾ, 1 ਫ਼ਰਵਰੀ (ਹਰਦੀਪ ਸਿੰਘ ਖੀਵਾ, ਕੜਿਆਲ)- ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਜ਼ਿਲ੍ਹਾ ਅੰਮਿ੍ਤਸਰ ਦੀ ਮੀਟਿੰਗ ਗੁਰਦੁਆਰਾ ਮੋਰਚਾ ਸਾਹਿਬ ਵਿਖੇ ਪ੍ਰਧਾਨ ਕਸ਼ਮੀਰ ਸਿੰਘ ਧੰਗਈ ਦੀ ਪ੍ਰਧਾਨਗੀ ਹੇਠ ਹੋਈ | ਮੀਟਿੰਗ ਦੇ ਫੈਸਲਿਆਂ ਦੀ ਜਾਣਕਾਰੀ ਦਿੰਦਿਆਂ ਆਗੂਆਂ ਨੇ ਦੱਸਿਆ ਕਿ ਸਗਨਦੀਪ ਸਿੰਘ ਜੀਉਂਦ ਅਤੇ ਬਲਦੇਵ ਸਿੰਘ ਚੌਕੇ 9 ਮਹੀਨਿਆਂ ਤੋਂ ਵੱਧ ਸਮੇਂ ਤੋਂ ਬਠਿੰਡਾ ਜੇਲ੍ਹ ਵਿਚ ਬੰਦ ਹਨ | ਉਨ੍ਹਾਂ ਐਲਾਨ ਕੀਤਾ ਕਿ ਝੂਠੇ ਮੁਕੱਦਮੇ ਵਿਚ 5 ਅਪ੍ਰੈਲ ਤੋਂ ਬਠਿੰਡਾ ਜੇਲ੍ਹ ਵਿਚ ਬੰਦ ਕੀਤੇ ਹੋਏ ਦੋਵੇਂ ਕਿਸਾਨ ਆਗੂਆਂ 'ਚ ਬਲਦੇਵ ਸਿੰਘ ਚੌਕੇ ਤੇ ਸਗਨਦੀਪ ਸਿੰਘ 'ਤੇ ਦਰਜ ਕੀਤੇ ਮੁਕੱਦਮੇ ਪੁਲਿਸ ਕੋਲੋਂ ਵਾਪਸ ਕਰਾਉਣ ਅਤੇ ਪੱਕੀ ਰਿਹਾਈ ਲਈ 6 ਫ਼ਰਵਰੀ ਨੂੰ ਬਠਿੰਡਾ ਵਿਖੇ ਸੂਬਾ ਪੱਧਰਾ ਪੱਕਾ ਮੋਰਚਾ ਲਾਇਆ ਜਾਵੇਗਾ | ਅੱਜ ਦੀ ਮੀਟਿੰਗ ਵਿਚ ਸਰਬ ਸੰਮਤੀ ਨਾਲ ਫੈਸਲਾ ਕੀਤਾ ਕਿ ਸਰਕਾਰ ਜਬਾਨਬੰਦੀ ਕਰਨ ਦੇ ਉੱਤਰੀ ਹੋਈ ਹੈ ਤੇ ਜ਼ਮੀਨਾਂ ਤੋਂ ਲੈ ਕੇ ਸਾਰਾ ਕਾਰਪਰੇਟਾਂ ਨੂੰ ਸੌਂਪਣ ਦਾ ਫੈਸਲਾ ਕਰੀ ਬੈਠੀ ਹੈ ਇਸ ਲਈ ਇਹ ਸੰਘਰਸ਼ ਕਿਸਾਨ ਆਗੂਆਂ ਦੀ ਰਿਹਾਈ ਤੱਕ ਜਾਰੀ ਰਹੇਗਾ | ਅੱਜ ਮੀਟਿੰਗ ਕਰਕੇ ਧਰਨੇ ਦੀ ਤਿਆਰੀ ਕਰਵਾਈ ਗਈ | ਇਸ ਮੌਕੇ ਪਰਗਟ ਸਿੰਘ ਧਰਮਕੋਟ, ਡਾ. ਪਰਮਿੰਦਰ ਸਿੰਘ ਪੰਡੋਰੀ, ਬਲਦੇਵ ਸਿੰਘ ਫੌਜੀ, ਅਜੈਬ ਸਿੰਘ ਟਰਪਈ, ਨਰਿੰਦਰ ਸਿੰਘ ਭਿੱਟੇਵੱਡ, ਕੁਲਬੀਰ ਜੇਠੂਵਾਲ, ਕੁਲਦੀਪ ਸਿੰਘ ਨੰਗਲ, ਪਰਗਟ ਚਾੜਪੁਰ, ਜਸਬੀਰ ਸਿੰਘ, ਗਿਆਨ ਸਿੰਘ ਕੰਦੋਵਾਲੀ, ਪ੍ਰਤਾਪ ਸਿੰਘ ਲੁਬਾਣਾ ਆਦਿ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਸ਼੍ਰੋਮਣੀ ਭਗਤ ਰਵਿਦਾਸ ਜੀ ਦਾ ਜਨਮ ਦਿਹਾੜਾ ਸ਼ਰਧਾ, ਸਮਰਪਣ ਤੇ ਭਾਈਚਾਰਕ ਸਾਂਝ ਨਾਲ ਮਨਾਇਆ <br/> ਅਗਲੀ ਖ਼ਬਰ ਸੜਕ ਹਾਦਸੇ 'ਚ ਸਕੂਟਰ ਸਵਾਰ ਦੀ ਮੌਤ
Ad Position 24