29-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-02-2026

ਵੱਲ੍ਹਾ ਪੁਲ 'ਤੇ ਲਗਦੇ ਆਵਾਜਾਈ ਜਾਮ ਉਪਰੰਤ ਸੜਕਾਂ 'ਤੇ ਉੱਤਰੇ ਕਾਂਗਰਸੀ ਆਗੂ ਦਿਨੇਸ਼ ਬੱਸੀ <br/>

Ad Position 21
No active advertisement
ਅਜੀਤ ਡੈਸਕ 02-02-2026

ਅੰਮਿ੍ਤਸਰ, 1 ਫਰਵਰੀ (ਰੇਸ਼ਮ ਸਿੰਘ)-ਵੱਲ੍ਹਾ ਪੁੱਲ ਦੀ ਖਸਤਾਹਾਲੀ ਖਿਲਾਫ ਨਗਰ ਸੁਧਾਰ ਟਰੱਸਟ ਦੇ ਸਾਬਕਾ ਚੇਅਰਮੈਨ ਅਤੇ ਸੀਨੀਅਰ ਕਾਂਗਰਸੀ ਨੇਤਾ ਦਿਨੇਸ਼ ਬੱਸੀ ਅੱਜ ਸਥਾਨਕ ਲੋਕਾਂ ਦੇ ਨਾਲ ਸੜਕਾਂ 'ਤੇ ਉਤਰ ਆਏ ਜਿਨ੍ਹਾਂ ਬੰਦ ਪਏ ਕੰਮ 'ਤੇ ਨਰਾਜ਼ਗੀ ਜ਼ਾਹਿਰ ਕਰਦਿਆਂ ਕਿਹਾ ਕਿ ਜੇਕਰ ਇਕ ਮਹੀਨੇ ਦੇ ਅੰਦਰ ਅੰਦਰ ਕੰਮ ਸ਼ੁਰੂ ਨਾ ਹੋਇਆ ਤਾਂ ਉਹ ਲੋਕਾਂ ਨਾਲ ਮਿਲ ਕੇ ਇਥੇ ਆਵਾਜਾਈ ਠੱਪ ਕਰਕੇ ਵੱਡਾ ਅੰਦੋਲਣ ਛੇੜਨਗੇ | ਦਸਣਯੋਗ ਹੈ ਕਿ ਇਤਿਹਾਸਕ ਨਗਰੀ ਵੱਲ੍ਹਾ ਦਾ ਪੁਲ ਆਵਾਜਾਈ ਦਾ ਅੜਿਕਾ ਬਣਿਆ ਹੋਇਆ ਹੈ ਜਿਥੇ ਬਾਈਪਾਸ 'ਤੇ ਹਮੇਸ਼ਾ ਹੀ ਜਾਮ ਲਗਿਆ ਰਹਿੰਦਾ ਹੈ |
ਸ: ਬੱਸੀ ਨੇ ਦਸਿਆ ਕਿ ਆਵਾਜਾਈ ਦੇ ਸੁਚਾਰੂ ਬਣਾਉਣ ਲਈ ਵਿਕਾਸ ਕਾਰਜਾਂ ਤਹਿਤ ਇਹ ਪੁੱਲ 5 ਸਾਲ ਪਹਿਲਾਂ ਸ਼ੁਰੁੂ ਕੀਤਾ ਗਿਆ ਸੀ ਪਰ ਅੱਜ ਇਹ ਪ੍ਰੋਜੈਕਟਰ ਪੂਰੇ ਖੇਤਰ ਲਈ ਮੁਸੀਬਤ ਬਣ ਗਿਆ ਹੈ | ਕਰੀਬ ਸਾਲ 2022 ਇਸ ਦਾ ਕੰਮ ਸ਼ੁਰੂ ਹੋਇਆ ਅਤੇ ਅਕਤੂਬਰ 2025 ਵਿਚ ਠੇਕੇਦਾਰ ਕੰਮ ਛੱਡ ਕੇ ਭੱਜ ਗਿਆ, ਜਿਸ ਤੋਂ ਬਾਅਦ ਕੰਮ ਪੂਰੀ ਤਰ੍ਹਾਂ ਠਪ ਪਿਆ ਹੈ | ਨਾ ਨਵਾਂ ਟੈਂਡਰ ਹੋਇਆ, ਨਾ ਡਿਜ਼ਾਇਨ ਬਦਲਿਆ ਅਤੇ ਨਾ ਹੀ ਲੋਕਾਂ ਨੂੰ ਕੋਈ ਰਾਹਤ ਮਿਲੀ | ਉਨ੍ਹਾਂ ਇਸਨੂੰ ਜਨਤਾ ਦੇ ਟੈਕਸ ਦੇ ਪੈਸੇ ਦੀ ਖੁੱਲ੍ਹੀ ਬਰਬਾਦੀ ਕਰਾਰ ਦਿੱਤਾ | ਉਨ੍ਹਾਂ ਇਹ ਵੀ ਦੋਸ਼ ਲਾਇਆ ਕਿ ਪਿੱਲਰਾਂ ਆਧਾਰਿਤ ਪੁੱਲ ਦੀ ਥਾਂ ਕੰਪਨੀ ਠੋਸ ਕੰਧ ਵਾਲਾ ਢਾਂਚਾ ਬਣਾਉਣਾ ਚਾਹੁੰਦੀ ਹੈ, ਜਿਸ ਨਾਲ ਹੇਠਾ ਦੇ ਸਾਰੇ ਰਾਹ ਬੰਦ ਹੋ ਜਾਣਗੇ ਅਤੇੇ ਸੈਂਕੜੇ ਦੁਕਾਨਦਾਰਾਂ ਦਾ ਕਾਰੋਬਾਰ ਖਤਮ ਹੋ ਜਾਵੇਗ ਜੋ ਕਿ ਸਥਾਨਕ ਲੋਕ ਪਿੱਲਰਾਂ ਵਾਲੇ ਪੁਲ ਦੀ ਮੰਗ ਕਰ ਰਹੇ ਹਨ ਤਾਂ ਜੋ ਰਸਤਾ ਖੁੱਲ੍ਹਾ ਰਹੇ ਅਤੇ ਰੋਜ਼ਗਾਰ ਬਚ ਸਕੇ | ਬੱਸੀ ਨੇ ਕਿਹਾ ਕਿ 7 ਤੋਂ 8 ਹਜ਼ਾਰ ਪਰਿਵਾਰ ਰੋਜ਼ ਇਸ ਅਧੂਰੇ ਪੁਲ ਕਾਰਨ ਨਰਕੀ ਹਾਲਾਤ ਭੋਗ ਰਹੇ ਹਨ | ਲੋਕਾਂ ਨੂੰ ਸ਼ਮਸ਼ਾਨ ਘਾਟ ਤੱਕ ਜਾਣ ਲਈ ਕੀਚੜ ਭਰੇ ਰਸਤੇ ਤੋਂ ਲੰਘਣਾ ਪੈਂਦਾ ਹੈ ਅਤੇ ਬਰਸਾਤ ਵਿੱਚ ਹਾਲਤ ਹੋਰ ਵੀ ਮਾੜੀ ਹੋ ਜਾਂਦੀ ਹੈ | ਇਹ ਪੁੱਲ ਬਾਈਪਾਸ ਮੈਡੀਕਲ ਐਮਰਜੈਂਸੀ ਲਈ ਮੁੱਖ ਰਸਤਾ ਹੈ, ਪਰ ਜਾਮ ਕਾਰਨ ਐਂਬੂਲੈਂਸ ਘੰਟਿਆਂ ਬਧੀ ਫਸੀ ਰਹਿੰਦੀ ਹੈ | ਜੇ ਇਸ ਕਾਰਨ ਕਿਸੇ ਮਰੀਜ਼ ਦੀ ਜਾਨ ਜਾਂਦੀ ਹੈ ਤਾਂ ਇਸ ਦੀ ਜ਼ਿੰਮੇਵਾਰੀ ਕੌਣ ਲਏਗਾ | ਸ੍ਰੀ ਬੱਸੀ ਨੇ ਕਿਹਾ ਕਿ ਸ਼੍ਰੀ ਗੁਰੂ ਤੇਗ ਬਹਾਦੁਰ ਸਾਹਿਬ ਗੁਰਦੁਆਰਾ ਕੋਠਾ ਸਾਹਿਬ ਵੱਲ੍ਹਾ ਵਿਖੇ ਇੱਕ ਮਹੀਨੇ ਲਈ ਮੇਲਾ ਸ਼ੁਰੂ ਹੋ ਰਿਹਾ ਹੈ, ਜਿੱਥੇ ਹਜ਼ਾਰਾਂ ਦੀ ਗਿਣਤੀ ਵਿੱਚ ਸ਼ਰਧਾਲੂ ਪਹੁੰਚ ਰਹੇ ਹਨ, ਪਰ ਅਧੂਰੇ ਪੁਲ ਅਤੇ ਜਾਮ ਕਾਰਨ ਵੱਡੀ ਦੁਰਘਟਨਾ ਦਾ ਖਤਰਾ ਬਣਿਆ ਹੋਇਆ ਹੈ | ਬੱਸੀ ਨੇ ਦੱਸਿਆ ਕਿ ਕੁਝ ਦਿਨ ਪਹਿਲਾਂ ਉਨ੍ਹਾਂ ਸਰਵਿਸ ਲੇਨ ਦੀ ਸਫਾਈ ਦਾ ਮੁੱਦਾ ਉਠਾਇਆ ਸੀ ਦਿਨੇਸ਼ ਬੱਸੀ ਨੇ ਦੱਸਿਆ ਕਿ ਪੁਲ ਦੀ ਬਦਹਾਲੀ ਕਾਰਨ ਇਲਾਕੇ ਵਿੱਚ ਇੱਕ ਵਿਅਕਤੀ ਦੀ ਮੌਤ ਹੋ ਚੁੱਕੀ ਹੈ ਅਤੇ ਇੱਕ ਵਿਅਕਤੀ ਦਾ ਪੈਰ ਕੱਟਿਆ ਗਿਆ ਹੈ ਪਰ ਸਰਕਾਰ ਦੇ ਕੰਨਾਂ 'ਤੇ ਹਾਲੇ ਤੱਕ ਜੰੂ ਨਹੀਂ ਸਰਕੀ ਹੈ |

Ad Position 22
No active advertisement
ਪਿਛਲੀ ਖ਼ਬਰ ਬਾਬਾ ਦੀਪ ਸਿੰਘ ਦੇ ਜਨਮ ਦਿਹਾੜੇ ਦੇ ਸੰਬੰਧ 'ਚ ਗੁਰਦੁਆਰਾ ਸ਼ਹੀਦਗੰਜ ਸਾਹਿਬ ਤੋਂ ਪਹੂਵਿੰਡ ਲਈ ਨਗਰ ਕੀਰਤਨ ਸਜਾਇਆ <br... ਅਗਲੀ ਖ਼ਬਰ ਸ਼੍ਰੋਮਣੀ ਭਗਤ ਰਵਿਦਾਸ ਜੀ ਦਾ ਜਨਮ ਦਿਹਾੜਾ ਸ਼ਰਧਾ, ਸਮਰਪਣ ਤੇ ਭਾਈਚਾਰਕ ਸਾਂਝ ਨਾਲ ਮਨਾਇਆ <br/>
Ad Position 24