28-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-02-2026

ਵੇਦ ਕਥਾ ਭਵਨ ਸ੍ਰੀ ਦੁਰਗਿਆਣਾ ਮੰਦਰ ਵਿਖੇ ਅਧਿਆਤਮਿਕ ਸਮਾਗਮ <br/>

Ad Position 21
No active advertisement
ਅਜੀਤ ਡੈਸਕ 03-02-2026
ਅੰਮਿ੍ਤਸਰ, 2 ਫਰਵਰੀ (ਰਾਜੇਸ਼ ਕੁਮਾਰ ਸ਼ਰਮਾ)-ਦਿਵਯ ਜਯੋਤੀ ਜਾਗਿ੍ਤੀ ਸੰਸਥਾਨ ਵਲੋਂ ਵੇਦ ਕਥਾ ਭਵਨ ਸ੍ਰੀ ਦੁਰਗਿਆਣਾ ਮੰਦਰ ਅੰਮਿ੍ਤਸਰ ਵਿਖੇ ਆਧਿਆਤਮਿਕ ਸਮਾਗਮ ਕਰਵਾਇਆ ਗਿਆ | ਇਸ ਮੌਕੇ ਸਾਧਵੀ ਗੰਗਾਧਰੀ ਭਾਰਤੀ ਨੇ ਮਨੁੱਖੀ ਜੀਵਨ ਦੀ ਸਹੀ ਦਿਸ਼ਾ ਅਤੇ ਉਸਦੇ ਅਸਲ ਮਕਸਦ ਬਾਰੇ ਗੰਭੀਰ ਤੇ ਪ੍ਰਭਾਵਸ਼ਾਲੀ ਵਿਚਾਰ ਸਾਂਝੇ ਕੀਤੇ | ਉਨ੍ਹਾਂ ਕਿਹਾ ਕਿ ਅਸਲ ਆਧਿਆਤਮਿਕਤਾ ਸਿਰਫ਼ ਰਸਮਾਂ, ਦਿਖਾਵਟੀ ਆਚਰਨ ਜਾਂ ਰਵਾਇਤੀ ਕਰਮਕਾਂਡਾਂ ਤੱਕ ਸੀਮਤ ਨਹੀਂ ਹੁੰਦੀ | ਇਹ ਤਾਂ ਇਕ ਜਾਗਰੂਕ ਅਤੇ ਸੰਵੇਦਨਸ਼ੀਲ ਜੀਵਨ ਸ਼ੈਲੀ ਹੈ, ਜਿਸ 'ਚ ਦਇਆ, ਸਹਿਨਸ਼ੀਲਤਾ, ਸਵੈ-ਨਿਯੰਤਰਣ, ਨਿਸ਼ਕਾਮ ਭਾਵਨਾ ਅਤੇ ਲਗਾਤਾਰ ਆਤਮ-ਮੰਥਨ ਸ਼ਾਮਲ ਹੁੰਦੇ ਹਨ | ਇਹ ਅੰਦਰੂਨੀ ਅਨੁਸ਼ਾਸਨ ਮਨੁੱਖ ਦੀ ਸੋਚ, ਸਮਝ ਅਤੇ ਜੀਵਨ ਜੀਣ ਦੇ ਢੰਗ ਨੂੰ ਡੂੰਘਾਈ ਨਾਲ ਬਦਲ ਦਿੰਦਾ ਹੈ | ਉਨ੍ਹਾਂ ਉਦਾਹਰਨ ਦੇ ਕੇ ਸਮਝਾਇਆ ਕਿ ਜਿਵੇਂ ਚਾਨਣ ਆਉਂਦੇ ਹੀ ਹਨੇਰਾ ਆਪਣੇ ਆਪ ਮਿਟ ਜਾਂਦਾ ਹੈ, ਉਸੇ ਤਰ੍ਹਾਂ ਗਿਆਨ ਅਤੇ ਧਿਆਨ ਦੇ ਪ੍ਰਕਾਸ਼ ਨਾਲ ਮਨ 'ਚ ਵਸੇ ਡਰ, ਸੰਦੇਹ ਅਤੇ ਭਰਮ ਦੂਰ ਹੋ ਜਾਂਦੇ ਹਨ, ਜਿਸ ਨਾਲ ਜੀਵਨ ਵਿਚ ਸੰਤੁਲਨ ਅਤੇ ਮਾਨਸਿਕ ਸ਼ਾਂਤੀ ਆਉਂਦੀ ਹੈ |

Ad Position 22
No active advertisement
ਪਿਛਲੀ ਖ਼ਬਰ ਗੁਰੂ ਨਾਨਕ ਨਗਰ ਦੀ ਸੀਵਰੇਜ ਸਮਸਿਆ ਦਾ ਨਿਪਟਾਰਾ ਕਰਵਾਉਣ ਲਈ ਪਿ੍ਯੰਕਾ ਸ਼ਰਮਾ ਮੌਕੇ 'ਤੇ ਪਹੁੰਚੀ <br/> ਅਗਲੀ ਖ਼ਬਰ ਧਾਰਮਿਕ ਸਮਾਗਮ ਕਰਵਾਇਆ <br/>
Ad Position 24