28-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-02-2026

ਸੋਨੀਆ ਮਾਨ ਵਲੋਂ ਪਿੰਡ ਅਦਲੀਵਾਲਾ 'ਚ ਸੰਗਤ ਦਰਸ਼ਨ <br/>

Ad Position 21
No active advertisement
ਅਜੀਤ ਡੈਸਕ 03-02-2026

ਰਾਜਾਸਾਂਸੀ, 2 ਫਰਵਰੀ (ਹਰਦੀਪ ਸਿੰਘ ਖੀਵਾ)-ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਦੀ ਅਗਵਾਈ 'ਚ ਆਮ ਆਦਮੀ ਪਾਰਟੀ ਦੀ ਸਰਕਾਰ ਵਲੋਂ ਸੂਬੇ ਦੇ ਲੋਕਾਂ ਦੇ ਹਿਤ ਵਿਚ ਉਲੀਕੀਆਂ ਜਾ ਰਹੀਆਂ ਯੋਜਨਾਵਾਂ ਅਤੇ ਸ਼ੁਰੂ ਕੀਤੀ ਗਈ ਸਿਹਤ ਬੀਮਾ ਯੋਜਨਾ ਦਾ ਲੋਕਾਂ ਨੂੰ ਵੱਡਾ ਲਾਭ ਹੋਵੇਗਾ | ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਹਲਕਾ ਰਾਜਾਸਾਂਸੀ ਦੇ ਇੰਚਾਰਜ ਤੇ ਨਸ਼ਾ ਮੁਕਤੀ ਮੋਰਚਾ ਮਾਝਾ ਜ਼ੋਨ ਦੇ ਇੰਚਾਰਜ ਸੋਨੀਆ ਮਾਨ ਨੇ ਪਿੰਡ ਅਦਲੀਵਾਲਾ ਵਿਖੇ ਸਰਪੰਚ ਸੁਖਚੈਨ ਸਿੰਘ ਵੜੈਚ ਦੇ ਗ੍ਰਹਿ ਵਿਖੇ ਸੰਗਤ ਦਰਸ਼ਨ ਦੌਰਾਨ ਲੋਕਾਂ ਦੇ ਭਰਵੇਂ ਇਕੱਠ ਨੂੰ ਸੰਬੋਧਨ ਕਰਦਿਆਂ ਕੀਤਾ | ਇਸ ਦੌਰਾਨ ਬਲਾਕ ਹਰਸ਼ਾ ਛੀਨਾ ਦੇ ਬੀ. ਡੀ. ਪੀ. ਓ. ਪ੍ਰਗਟ ਸਿੰਘ ਦੀ ਹਾਜ਼ਰੀ ਵਿਚ ਹਲਕਾ ਰਾਜਾਸਾਂਸੀ ਦੀਆਂ ਸਰਬਸੰਮਤੀ ਨਾਲ ਚੁਣੀਆਂ ਗਈਆਂ 20 ਪੰਚਾਇਤਾਂ ਨੂੰ ਪ੍ਰਤੀ ਪੰਚਾਇਤ ਪੰਜ ਲੱਖ ਦੇ ਹਿਸਾਬ ਨਾਲ ਇਕ ਕਰੋੜ ਰੁਪਏ ਦੀ ਰਾਸ਼ੀ ਪਿੰਡਾਂ ਦੇ ਸਰਪੰਚਾਂ ਤੇ ਪੰਚਾਇਤਾਂ ਦੇ ਨੁੰਮਾਇਦਿਆਂ ਨੂੰ ਤਕਸੀਮ ਕੀਤੀ ਗਈ | ਇਸ ਦੌਰਾਨ ਸੋਨੀਆ ਮਾਨ ਨੇ ਯੁੱਧ ਨਸ਼ਿਆਂ ਵਿਰੁੱਧ ਦੇ ਦੂਸਰੇ ਪੜਾਅ ਤਹਿਤ ਪੰਜਾਬ ਸਰਕਾਰ ਵਲੋਂ ਚਲਾਈ ਗਈ ਆਨ ਲਾਈਨ ਐਪ ਪਿੰਡਾਂ ਦੇ ਪਹਿਰੇਦਾਰ ਸੰਬੰਧੀ ਪਿੰਡਾਂ ਵਿਚ ਬਣਾਈਆਂ ਗਈਆਂ ਕਮੇਟੀ ਦੇ ਸਮੂਹ ਮੈਂਬਰਾਂ ਨੂੰ ਪਿੰਡਾਂ ਦੇ ਪਹਿਰੇਦਾਰ ਲਿੰਕ ਡਾਉਨਲੋਡ ਕਰਵਾ ਕੇ ਨਸ਼ੇ ਨੂੰ ਜੜ੍ਹੋਂ ਖਤਮ ਕਰਨ ਲਈ ਸਰਕਾਰ ਨਾਲ ਮਿਲ ਕੇ ਹੰਭਲਾ ਤੇ ਜ਼ੋਰ ਮਾਰਨ ਕਿਹਾ ਗਿਆ | ਉਨ੍ਹਾਂ ਕਿਹਾ ਕਿ ਸਰਕਾਰ ਸੂਬੇ ਦੀ ਤਰੱਕੀ ਲਈ ਲਗਾਤਾਰ ਯਤਨਸ਼ੀਲ ਜਿਸ ਤਹਿਤ ਸਰਕਾਰੀ ਯੋਜਨਾਵਾਂ ਦਾ ਲਾਭ ਜ਼ਮੀਨੀ ਪੱਧਰ ਤੱਕ ਪਹੁੰਚਾਉਣ ਲਈ ਦਿਨ ਰਾਤ ਕੰਮ ਕਰ ਰਹੀ ਹੈ | ਉਨ੍ਹਾਂ ਨੇ ਕਿਹਾ ਕਿ ਸੜਕਾਂ, ਬੁਨਿਆਦੀ ਢਾਂਚੇ, ਪੀਣ ਵਾਲੇ ਪਾਣੀ ਤੇ ਸਾਫ਼-ਸਫ਼ਾਈ ਵਰਗੇ ਮੁੱਦਿਆਂ 'ਤੇ ਕੰਮ ਕਰਦਿਆਂ ਪੰਜਾਬ ਸਰਕਾਰ ਨੇ ਵਿਰੋਧੀ ਪਾਰਟੀਆਂ ਦੇ ਕੋਲ ਪੰਜਾਬ ਸਰਕਾਰ ਨੂੰ ਘੇਰਨ ਦਾ ਕੋਈ ਵੀ ਮੁੱਦਾ ਨਹੀਂ ਛੱਡਿਆ | ਸੋਨੀਆ ਮਾਨ ਨੇ ਹੋਰ ਦੱਸਿਆ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਸਿੱਖਿਆ ਤੇ ਸਿਹਤ ਨੂੰ ਪਹਿਲ ਦੇ ਆਧਾਰ 'ਤੇ ਰੱਖਿਆ ਹੈ | ਉਨ੍ਹਾਂ ਹੋਰ ਆਖਿਆ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵਲੋਂ ਸ਼ੁਰੂ ਕੀਤੀ ਗਈ ਸਿਹਤ ਬੀਮਾ ਯੋਜਨਾ ਆਮ ਲੋਕਾਂ ਲਈ ਵਰਦਾਨ ਸਾਬਿਤ ਹੋ ਰਹੀ ਹੈ | ਇਸ ਯੋਜਨਾ ਤਹਿਤ ਗ਼ਰੀਬ ਤੇ ਮੱਧ ਵਰਗ ਪਰਿਵਾਰਾਂ ਨੂੰ ਗੰਭੀਰ ਬਿਮਾਰੀਆਂ ਦੇ ਇਲਾਜ ਲਈ ਵੱਡੀ ਰਾਹਤ ਮਿਲੇਗੀ | ਉਨ੍ਹਾਂ ਕਿਹਾ ਕਿ ਮਹਿੰਗੇ ਇਲਾਜ ਕਾਰਨ ਜੋ ਪਰਿਵਾਰ ਪਹਿਲਾਂ ਕਰਜ਼ੇ ਦੇ ਬੋਝ ਹੇਠ ਆ ਜਾਂਦੇ ਸਨ, ਉਹ ਹੁਣ ਬਿਨਾਂ ਵਿੱਤੀ ਚਿੰਤਾ ਦੇ ਸਮੇਂ ਸਿਰ ਇਲਾਜ ਕਰਵਾ ਸਕਦੇ ਹਨ | ਇਸ ਮੌਕੇ ਰੇਸ਼ਮ ਸਿੰਘ ਵੜੈਚ ਬਲਾਕ ਸੰਮਤੀ ਮੈਂਬਰ, ਕੰਵਲਪ੍ਰੀਤ ਸਿੰਘ ਸ਼ਾਹ ਅਦਲੀਵਾਲਾ ਸੰਮਤੀ ਮੈਂਬਰ, ਸਰਪੰਚ ਤੇਜਬੀਰ ਸਿੰਘ ਬੱਗਾ, ਸਰਪੰਚ ਸੁਖਚੈਨ ਸਿੰਘ ਵੜੈਚ ਅਦਲੀਵਾਲਾ , ਸਰਪੰਚ ਸਵਿੰਦਰ ਸਿੰਘ ਦੁੱਲਾ, ਕੌਂਸਲਰ ਕੁਲਵਿੰਦਰ ਸਿੰਘ ਔਲਖ, ਸਾਹਬ ਸਿੰਘ ਸਰਪੰਚ ਰਾਣੇਵਾਲੀ, ਸੁੱਖ ਕੋਟਲੀ, ਸੁਖਦੀਪ ਸਿੰਘ ਛੀਨਾ, ਰਾਜਬੀਰ ਸਿੰਘ ਤੋਲਾਨੰਗਲ, ਸੁਬੇਗ ਸਿੰਘ ਸਰਪੰਚ ਜਗਦੇਵ ਕਲਾਂ, ਗੁਰਪਾਲ ਸਿੰਘ ਮੱਲੂਨੰਗਲ, ਸਰਪੰਚ ਸਤਨਾਮ ਸਿੰਘ ਲੱਲਾ ਅਫ਼ਗ਼ਾਨਾ, ਅਮਿਤੋਜ ਰਾਜਾਸਾਂਸੀ, ਪੰਚਾਇਤ ਸਕੱਤਰ ਨਿਰਮਲ ਸਿੰਘ, ਜਤਿੰਦਰ ਸਿੰਘ ਰਿੰਕੂ ਬਲਾਕ ਪ੍ਰਧਾਨ, ਦਲਵਿੰਦਰ ਸਿੰਘ ਲਾਡੀ ਸ਼ਾਹ ਤੋਂ ਇਲਾਵਾ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ, ਪੰਚਾਇਤਾਂ ਦੇ ਨੁਮਾਇੰਦੇ ਮੁਹਤਬਰ ਵਿਅਕਤੀ ਤੇ ਵਰਕਰ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਦਸਮੇਸ਼ ਵਿੱਦਿਅਕ ਸੰਸਥਾਵਾਂ ਦੇ ਅਰਦਾਸ ਦਿਵਸ ਮੌਕੇ ਐਡਵੋਕੇਟ ਧਾਮੀ ਨੇ ਕੀਤੀ ਸ਼ਮੂਲੀਅਤ <br/> ਅਗਲੀ ਖ਼ਬਰ ਗੁਰੂ ਨਾਨਕ ਦੇਵ ਹਸਪਤਾਲ ਦੇ ਪਾਰਕਿੰਗ ਠੇਕੇ ਦੀ ਮਿਆਦ ਮੁੱਕੀ, ਨਵਾਂ ਠੇਕਾ ਲੈਣ ਨੂੰ ਕੋਈ ਵੀ ਠੇਕੇਦਾਰ ਨਹੀਂ ਰਾਜ਼ੀ- ਵ...
Ad Position 24