12-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-02-2026

ਯਾਦਗਾਰੀ ਹੋ ਨਿਬੜਿਆ ਵਿਸ਼ਵ ਪੰਜਾਬੀ ਸਭਾ ਦਾ ਸਾਲਾਨਾ ਸਮਾਰੋਹ <br/>

Ad Position 21
No active advertisement
ਅਜੀਤ ਡੈਸਕ 04-02-2026
ਰਾਜਾਸਾਂਸੀ, 3 ਫ਼ਰਵਰੀ (ਹਰਦੀਪ ਸਿੰਘ ਖੀਵਾ )-ਵਿਸ਼ਵ ਪੰਜਾਬੀ ਸਭਾ ਵੱਲੋਂ ਪੰਜਾਬੀ ਭਾਸ਼ਾ, ਸਾਹਿਤ ਅਤੇ ਸੱਭਿਆਚਾਰ ਦੇ ਪ੍ਰਚਾਰ-ਪ੍ਰਸਾਰ ਲਈ ਵਿਸ਼ਵ ਪੰਜਾਬੀ ਭਵਨ ਦਾ ਉਦਘਾਟਨ ਅਤੇ ਸਾਲਾਨਾ ਸਨਮਾਨ ਸਮਾਰੋਹ ਚੇਅਰਮੈਨ ਡਾ ਦਲਬੀਰ ਸਿੰਘ ਕਥੂਰੀਆ ਜੀ ਅਤੇ ਕੌਮੀ ਪ੍ਰਧਾਨ ਬਲਬੀਰ ਕੌਰ ਰਾਏਕੋਟੀ ਦੀ ਰਹਿਨੁਮਾਈ ਹੇਠ ਜੋਸ਼, ਉਤਸ਼ਾਹ ਅਤੇ ਸਾਹਿਤਕ ਗਤੀਵਿਧੀਆਂ ਨਾਲ ਚੌਂਕ ਮੀਰਾਂਕੋਟ (ਅੰਮਿ੍ਤਸਰ) ਵਿਖੇ ਮਨਾਇਆ ਗਿਆ | ਵਿਸ਼ਵ ਪੰਜਾਬੀ ਸਭਾ ਦੇ ਪ੍ਰਧਾਨ ਸ ਸਤਬੀਰ ਸਿੰਘ ਉੱਘੇ ਸਮਾਜ ਸੇਵੀ, ਲੇਖਕ ਅਤੇ ਉਦਯੋਗਪਤੀ ਦੀ ਪ੍ਰਧਾਨਗੀ ਹੇਠ ਵਿਸ਼ਵ ਪੰਜਾਬੀ ਭਵਨ ਜੋ ਅੰਮਿ੍ਤਸਰ ਵਿਖੇ ਬਣਾਇਆ ਗਿਆ ਹੈ | ਜਿਸ ਵਿੱਚ ਪੰਜਾਬੀ ਸਾਹਿਤ, ਰੰਗਮੰਚ, ਸੰਗੀਤ ਅਤੇ ਕਲਾ ਨਾਲ ਸਬੰਧਤ ਗਤੀਵਿਧੀਆਂ ਕਰਵਾਈਆਂ ਜਾਣਗੀਆਂ | ਇਹ ਮਾਂ ਬੋਲੀ ਪੰਜਾਬੀ ਦੇ ਪ੍ਰਸਾਰ ਅਤੇ ਪਾਸਾਰ ਲਈ ਮੀਲ ਪੱਥਰ ਸਾਬਤ ਹੋਵੇਗਾ | ਇਸ ਸਮਾਗਮ ਵਿੱਚ ਮੁੱਖ ਮਹਿਮਾਨ ਵਜੋਂ ਪੰਜਾਬੀ ਸਿਨੇਮਾ ਦੀ ਮਸ਼ਹੂਰ ਹਸਤੀ ਗੁਰਪ੍ਰੀਤ ਘੁੱਗੀ, ਸ਼ਹਿਨਸ਼ਾਹ-ਏ-ਸੂਫ਼ੀ ਗਾਇਕ ਪਦਮਸ਼੍ਰੀ ਉਸਤਾਦ ਪੂਰਨ ਚੰਦ ਵਡਾਲੀ ਜੀ, ਪ੍ਰਸਿੱਧ ਕਮੇਡੀਅਨ ਕਲਾਕਾਰ ਘੁੱਲੇ ਸ਼ਾਹ, ਅਫਗਾਨਿਸਤਾਨ ਤੋਂ ਮਸ਼ਹੂਰ ਰਬਾਬ ਵਾਦਕ ਡਾ ਹਿਮਾਂਸ਼ੂ ਸਾਖੀ, ਡਾ ਗੁਰਪ੍ਰੀਤ ਕੌਰ ਡੀਨ ਸੰਗੀਤ ਵਿਭਾਗ ਗੁਰੂ ਕਾਸ਼ੀ ਯੂਨੀਵਰਸਿਟੀ ਤਲਵੰਡੀ ਸਾਬੋ ਅਤੇ ਸਾਹਿਤਕ ਤੇ ਸਮਾਜਿਕ ਖੇਤਰ ਨਾਲ ਜੁੜੀਆਂ ਪ੍ਰਸਿੱਧ ਸ਼ਖ਼ਸੀਅਤਾਂ ਨੇ ਭਾਗ ਲਿਆ | ਸਮਾਗਮ ਦੌਰਾਨ ਮਸ਼ਹੂਰ ਅਦਾਕਾਰ ਅਤੇ ਲੇਖਕ ਗੁਰਪ੍ਰੀਤ ਸਿੰਘ ਘੁੱਗੀ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਪੰਜਾਬੀ ਮਾਂ-ਬੋਲੀ ਸਾਡੀ ਪਹਿਚਾਣ ਹੈ ਅਤੇ ਇਸ ਦੀ ਸੰਭਾਲ ਹਰ ਪੰਜਾਬੀ ਦੀ ਨੈਤਿਕ ਜਿੰਮੇਵਾਰੀ ਹੈ | ਉਨ੍ਹਾਂ ਨੇ ਕਿਹਾ ਕਿ ਵਿਦੇਸ਼ਾਂ ਵਿੱਚ ਵਸਦੇ ਪੰਜਾਬੀਆਂ ਲਈ ਮਾਂ-ਬੋਲੀ ਨਾਲ ਜੁੜੇ ਰਹਿਣਾ ਹੋਰ ਵੀ ਜ਼ਰੂਰੀ ਹੈ ਕਿਉਂਕਿ ਭਾਸ਼ਾ ਨਾਲ ਹੀ ਸੱਭਿਆਚਾਰ ਅਤੇ ਜੜ੍ਹਾਂ ਜੁੜੀਆਂ ਹੁੰਦੀਆਂ ਹਨ | ਵਿਸ਼ਵ ਪੰਜਾਬੀ ਸਭਾ ਦੇ ਚੇਅਰਮੈਨ ਡਾ ਦਲਬੀਰ ਸਿੰਘ ਕਥੂਰੀਆ ਨੇ ਸੰਸਥਾ ਵੱਲੋਂ ਉਸਾਰੇ ਮਾਂ ਬੋਲੀ ਪੰਜਾਬੀ ਦੇ ਘਰ ਬਰੈਂਪਟਨ, ਲਾਹੌਰ ਤੋਂ ਅੰਮਿ੍ਤਸਰ ਤੱਕ ਦੇ ਸਫ਼ਰ ਬਾਰੇ ਜਾਣਕਾਰੀ ਦਿੱਤੀ | ਪੂਰਨ ਚੰਦ ਵਡਾਲੀ ਨੇ ਕਿਹਾ ਕਿ ਸੰਸਥਾ ਦੇ ਅਜਿਹੇ ਮਹਾਨ ਕਾਰਜ ਕੀਤੇ ਜਾਣ ਤੇ ਦਿਲੋਂ ਖੁਸ਼ੀ ਮਹਿਸੂਸ ਹੋ ਰਹੀ ਹੈ ਅਤੇ ਸਮੁੱਚੀ ਪ੍ਰੰਬਧਕਾਂ ਨੂੰ ਸਫ਼ਲ ਕਾਰਜਾਂ ਲਈ ਆਸ਼ੀਰਵਾਦ ਦਿੰਦੇ ਹਨ | ਗੱਲਬਾਤ ਕਰਦਿਆਂ ਰਾਏਕੋਟੀ ਨੇ ਕਿਹਾ ਕਿ ਸੰਸਥਾ ਵੱਲੋਂ ਭਵਿੱਖ ਵਿੱਚ ਵੀ ਪੰਜਾਬੀ ਮਾਂ ਬੋਲੀ, ਸਾਹਿਤ ਅਤੇ ਸੱਭਿਆਚਾਰ ਦੇ ਪ੍ਰਚਾਰ ਲਈ ਅਜਿਹੇ ਸਮਾਗਮ ਲਗਾਤਾਰ ਕਰਵਾਏ ਜਾਣਗੇ | ਉਨ੍ਹਾਂ ਨੇ ਨੌਜਵਾਨ ਪੀੜ੍ਹੀ ਨੂੰ ਪੰਜਾਬੀ ਨਾਲ ਜੋੜਨ ਲਈ ਸਕੂਲਾਂ, ਕਾਲਜਾਂ ਅਤੇ ਵਿਦੇਸ਼ੀ ਭਾਈਚਾਰੇ ਵਿੱਚ ਵਿਸ਼ੇਸ਼ ਉਪਰਾਲਿਆਂ ਦੀ ਲੋੜ ਉੱਤੇ ਜ਼ੋਰ ਦਿੱਤਾ | ਇਸ ਮੌਕੇ ਵਿਸ਼ਵ ਪੰਜਾਬੀ ਸਭਾ ਕੈਨੇਡਾ ਦੀ ਸਮੁੱਚੀ ਟੀਮ ਦੇ ਮੈਂਬਰ ਸਾਹਿਬਾਨ, ਸਮਾਗਮ ਵਿੱਚ ਪੇਸ਼ਕਾਰੀਆਂ ਦੇਣ ਵਾਲੇ ਵਿਦਿਆਰਥੀਆਂ ਅਤੇ ਪੰਜਾਬੀ ਸਾਹਿਤ ਵਿੱਚ ਵਿਸ਼ੇਸ਼ ਯੋਗਦਾਨ ਪਾਉਣ ਵਾਲੀਆਂ ਸ਼ਖ਼ਸੀਅਤਾਂ ਨੂੰ ਸਨਮਾਨਿਤ ਵੀ ਕੀਤਾ ਗਿਆ | ਸਮਾਗਮ ਵਿੱਚ ਸਿਰਕਤ ਕਰਨ ਪੁੱਜੇ ਵੱਖ ਵੱਖ ਵਕਤਾਵਾਂ ਨੇ ਕਿਹਾ ਕਿ ਪੰਜਾਬੀ ਭਾਸ਼ਾ ਨੂੰ ਵਿਸ਼ਵ ਪੱਧਰ 'ਤੇ ਮਾਣ-ਸਨਮਾਨ ਦਿਵਾਉਣ ਲਈ ਸਾਂਝੇ ਯਤਨ ਬਹੁਤ ਜ਼ਰੂਰੀ ਹਨ | ਸਮਾਗਮ 'ਚ ਧੰਨਵਾਦ ਕਰਦਿਆਂ ਜਨਰਲ ਸਕੱਤਰ ਲੱਕੀ ਨੇ ਕਿਹਾ ਕਿ ਵਿਸ਼ਵ ਪੰਜਾਬੀ ਸਭਾ ਪੰਜਾਬੀ ਭਾਸ਼ਾ, ਸਾਹਿਤ ਅਤੇ ਸਭਿਆਚਾਰ ਦੀ ਸੇਵਾ ਲਈ ਨਿਰੰਤਰ ਯਤਨ ਕਰਦੀ ਰਹੇਗੀ | ਇਸ ਮੌਕੇ ਡੀਈਓ ਰੇਖਾ ਗੁਪਤਾ, ਸਬ ਇੰਸਪੈਕਟਰ ਦਲਜੀਤ ਸਿੰਘ, ਚੜ੍ਹਦੀ ਕਲਾ ਚੈਨਲ ਤੇ ਅਖ਼ਬਾਰ ਦੇ ਡਾਇਰੈਕਟਰ ਸ ਹਰਪ੍ਰੀਤ ਸਿੰਘ ਦਰਦੀ, ਦਿੱਲੀ ਤੋਂ ਡਾ ਅੰਮਿ੍ਤਪਾਲ ਸਿੰਘ ਦਰਦੀ, ਡਾ ਜਸਵੀਰ ਸਿੰਘ ਜੰਡਿਆਲਾ, ਸੋਹਣ ਸਿੰਘ ਗੈਦੂ ਹੈਦਰਾਬਾਦ, ਮੈਡਮ ਸਾਹਿਬਾ ਜੀਟਨ ਕੌਰ, ਸੰਦੀਪ ਕੌਰ ਚੀਮਾ, ਅਨੀਤਾ ਪਟਿਆਲਾ, ਸਤੀਸ਼ ਵਿਦਰੋਹੀ, ਡਾ ਜਸਵਿੰਦਰ ਕੌਰ, ਡਾ ਨਿਧੀ ਪਾਠਕ, ਦਲਵੀਰ ਰਿਆੜ, ਡਾ ਲੀਨਾ, ਹੀਰਾ ਰੰਧਾਵਾ ਕੈਨੇਡਾ, ਹੀਰਾ ਸਿੰਘ ਹੰਸਪਾਲ ਕੈਨੇਡਾ, ਹਰਮੀਤ ਆਰਟਿਸਟ, ਪਰਮਿੰਦਰ ਸਿੰਘ ਜਾਪਾਨ, ਡਾ ਆਂਚਲ ਅਰੋੜਾ, ਰਾਜਵੀਰ ਕੌਰ ਜੰਨਤ ਡਾ ਰਮਨਦੀਪ ਸਿੰਘ, ਜਸਵਿੰਦਰ ਸਿੰਘ, ਡਾ ਮਹਿਮੂਦ ਥਿੰਦ ਅਤੇ ਹੋਰ ਪਤਵੰਤੇ ਸੱਜਣ ਹਾਜ਼ਰ ਹੋਏ |

Ad Position 22
No active advertisement
ਪਿਛਲੀ ਖ਼ਬਰ ਨਜ਼ਰਵੱਟੂ ਬਣ ਕੇ ਰਹਿ ਗਈਆਂ ਐਲੀਵੇਟਿਡ ਰੋਡ 'ਤੇ ਲੱਗੀਆਂ ਬਿਜਲਈ ਦਿਸ਼ਾ ਸੂਚਕ ਸਕਰੀਨਾਂ <br/> ਅਗਲੀ ਖ਼ਬਰ ਈ. ਟੀ. ਟੀ. 2364 ਅਧਿਆਪਕਾਂ ਵਲੋਂ ਮੁੱਖ ਮੰਤਰੀ ਨਿਵਾਸ ਸੰਗਰੂਰ ਦਾ ਘਿਰਾਓ 8 ਨੂੰ <br/>
Ad Position 24