12-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-02-2026

ਭਾਰਤੀ ਸਟੇਟ, ਨਿਆਪਾਲਿਕਾ ਅਤੇ ਡੇਰਾਵਾਦ ਵਿਚਕਾਰ ਚੱਲ ਰਿਹਾ ਕਥਿਤ ਗੱਠਜੋੜ ਸਿੱਖ ਸਮਾਜ ਲਈ ਗੰਭੀਰ ਚੁਣੌਤੀ-ਦਲ ਖ਼ਾਲਸਾ <br/>

Ad Position 21
No active advertisement
ਅਜੀਤ ਡੈਸਕ 04-02-2026
ਅੰਮਿ੍ਤਸਰ, 3 ਫਰਵਰੀ (ਜਸਵੰਤ ਸਿੰਘ ਜੱਸ)-ਸਿੱਖ ਜਥੇਬੰਦੀ ਦਲ ਖ਼ਾਲਸਾ ਨੇ ਭਾਰਤੀ ਸਟੇਟ, ਨਿਆਂ ਪਾਲਿਕਾ ਅਤੇ ਡੇਰਾਵਾਦ ਵਿਚਕਾਰ ਚੱਲ ਰਹੇ ਕਥਿਤ ਗੱਠਜੋੜ 'ਤੇ ਪ੍ਰਤੀਕਰਮ ਪ੍ਰਗਟ ਕਰਦਿਆਂ ਕਿਹਾ ਹੈ ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਨੂੰ ਸੁਪਰੀਮ ਕੋਰਟ ਵਲੋਂ ਜ਼ਮਾਨਤ ਮਿਲਣਾ ਅਤੇ ਡੇਰਾ ਬਿਆਸ ਮੁਖੀ ਵਲੋਂ ਜ਼ਮਾਨਤ ਤੋਂ ਇਕ ਘੰਟਾ ਪਹਿਲਾਂ ਜੇਲ੍ਹ ਵਿਚ ਉਸ ਨਾਲ ਮੁਲਾਕਾਤ ਕਰਨੀ, ਮਹਿਜ਼ ਇਤਫ਼ਾਕ ਨਹੀਂ, ਸਗੋਂ ਇਸ ਗੱਲ ਨੂੰ ਦਰਸਾਉਂਦੀ ਹੈ ਕਿ ਪਰਦੇ ਪਿੱਛੇ ਬਹੁਤ ਕੁਝ ਪੱਕ ਰਿਹਾ ਹੈ | ਜਾਰੀ ਬਿਆਨ ਵਿਚ ਪਾਰਟੀ ਆਗੂ ਹਰਪਾਲ ਸਿੰਘ ਚੀਮਾ ਅਤੇ ਕੰਵਰਪਾਲ ਸਿੰਘ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਦਲਿਤ ਭਰਾਵਾਂ ਦੀਆਂ ਵੋਟਾਂ ਨੂੰ ਲੁਭਾਉਣ ਲਈ ਧਾਰਮਿਕ ਡੇਰੇ ਦਾ ਦੌਰਾ, ਭਾਜਪਾ ਦੇ ਪ੍ਰਭਾਵ ਨੂੰ ਵਧਾਉਣ ਲਈ ਡੇਰਾ ਬਿਆਸ ਦੀਆਂ ਸੇਵਾਵਾਂ ਦੀ ਕਥਿਤ ਵਰਤੋਂ ਕਰਨਾ ਅਤੇ ਮਜੀਠੀਆ ਨੂੰ ਜ਼ਮਾਨਤ ਦੇ ਕੇ ਸਟੇਟ ਦਾ ਆਸ਼ੀਰਵਾਦ ਦੇਣਾ ਇਕ ਇਤਫ਼ਾਕ ਨਹੀਂ ਹੋ ਸਕਦਾ, ਇਹ ਇਕ ਸੋਚੀ-ਸਮਝੀ ਕਥਿਤ ਸਾਜਿਸ਼ ਦਾ ਹਿੱਸਾ ਹੈ | ਉਨ੍ਹਾਂ ਦੋਸ਼ ਲਾਇਆ ਕਿ ਭਾਜਪਾ ਪੰਜਾਬ ਅੰਦਰ ਜਾਤੀਵਾਦ ਦੀਆਂ ਲੀਹਾਂ 'ਤੇ ਧਰੁੱਵੀਕਰਨ ਕਰਨ ਦੀ ਨੀਤੀ 'ਤੇ ਕੰਮ ਕਰ ਰਹੀ ਹੈ | ਉਨ੍ਹਾਂ ਕਿਹਾ ਕਿ ਉਹ ਸਪੱਸ਼ਟ ਕਰ ਦੇਣਾ ਚਾਹੁੰਦੇ ਹਨ ਕਿ ਸਾਡੀ ਕਿਸੇ ਵੀ ਰਾਜਨੀਤਕ ਵਿਅਕਤੀ ਨਾਲ ਕੋਈ ਨਿੱਜੀ ਰੰਜਿਸ਼ ਜਾਂ ਦੁਸ਼ਮਣੀ ਨਹੀਂ ਹੈ | ਉਨ੍ਹਾਂ ਇਹ ਵੀ ਦੋਸ਼ ਲਾਇਆ ਕਿ 1970 ਦੇ ਦਹਾਕੇ ਵਿਚ ਇੰਦਰਾ ਗਾਂਧੀ ਦੇ ਸਮੇਂ ਤੋਂ, ਭਾਰਤੀ ਸਟੇਟ ਦੀ ਸਿੱਖ ਧਰਮ ਨੂੰ ਕਮਜ਼ੋਰ ਕਰਨ ਅਤੇ ਇਸਦੇ ਬੁਨਿਆਦੀ ਸਿਧਾਂਤਾਂ ਅਤੇ ਵਿਸ਼ਵਾਸਾਂ ਨੂੰ ਚੁਣੌਤੀ ਦੇਣ ਲਈ ਕਥਿਤ ਤੌਰ 'ਤੇ ਡੇਰਾਵਾਦ ਦੀ ਪੁਸ਼ਤਪਨਾਹੀ ਅਤੇ ਦੁਰਵਰਤੋਂ ਕਰਨ ਦੀ ਡੂੰਘੀ ਨੀਤੀ ਅਮਲ ਵਿਚ ਲਿਆਂਦੀ ਗਈ ਸੀ ਜੋ ਅੱਜ ਵੀ ਲਾਗੂ ਹੈ ਤੇ ਇਹ ਸਿੱਖ ਸਮਾਜ ਲਈ ਗੰਭੀਰ ਚੁਣੌਤੀ ਹੈ |

Ad Position 22
No active advertisement
ਪਿਛਲੀ ਖ਼ਬਰ ਚੇਅਰਮੈਨ ਮਨਜਿੰਦਰ ਸਿੰਘ ਮੱਤੇਨੰਗਲ ਨੂੰ ਸੇਵਾ ਮੁਕਤੀ ਮੌਕੇ ਨਿੱਘੀ ਵਿਦਾਇਗੀ <br/> ਅਗਲੀ ਖ਼ਬਰ ਨਗਰ ਨਿਗਮ ਦੇ ਹਾਊਸ ਦੀ ਹੋਣ ਵਾਲੀ ਬੈਠਕ ਦੀਆਂ ਤਿਆਰੀਆਂ ਤੇਜ਼ <br/>
Ad Position 24