ਅੰਮਿ੍ਤਸਰ, 3 ਫਰਵਰੀ (ਸੁਰਿੰਦਰਪਾਲ ਸਿੰਘ ਵਰਪਾਲ)-ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ 'ਐਡਵਾਂਸਡ ਮਾਲੀਕਿਊਲਰ ਟੈਕਨੀਕਸ ਇਨ ਬਾਇਓਮੈਡੀਕਲ ਐਂਡ ਐਗਰੀਕਲਚਰਲ ਰਿਸਰਚ' ਵਿਸ਼ੇ 'ਤੇ ਵਰਕਸ਼ਾਪ ਕਰਵਾਈ ਗਈ | ਇਸ ਵਰਕਸ਼ਾਪ ਦਾ ਆਯੋਜਨ ਰੂਸਾ 2.0 ਦੇ ਅੰਤਰਗਤ ਉਪ ਕੁਲਪਤੀ ਪ੍ਰੋ: ਕਰਮਜੀਤ ਸਿੰਘ ਦੀ ਵਿਜ਼ਨਰੀ ਲੀਡਰਸ਼ਿਪ ਹੇਠ ਕਰਵਾਇਆ ਗਿਆ | ਵਰਕਸ਼ਾਪ ਦੇ ਸਮਾਪਤੀ ਸੈਸ਼ਨ 'ਚ ਮੁੱਖ ਮਹਿਮਾਨ ਵਜੋਂ ਪਹੁੰਚੇ ਰਿਸਰਚ ਡਾਇਰੈਕਟਰ ਪ੍ਰੋ: ਵੰਦਨਾ ਭੱਲਾ ਨੇ ਕਿਹਾ ਕਿ ਅਜਿਹੀਆਂ ਟਰੇਨਿੰਗਾਂ ਨੌਜਵਾਨ ਵਿਗਿਆਨੀਆਂ ਲਈ ਬਹੁਤ ਜ਼ਰੂਰੀ ਹਨ | ਉਨ੍ਹਾਂ ਵਰਕਸ਼ਾਪ ਦੇ ਕਨਵੀਨਰ ਪ੍ਰੋ: ਸਤਵਿੰਦਰਜੀਤ ਕੌਰ ਅਤੇ ਵਿਭਾਗ ਦੀਆਂ ਕੋਸ਼ਿਸ਼ਾਂ ਦੀ ਸ਼ਲਾਘਾ ਕੀਤੀ | ਪ੍ਰੋ: ਸਤਵਿੰਦਰਜੀਤ ਕੌਰ ਨੇ ਦੱਸਿਆ ਕਿ ਵੱਖ-ਵੱਖ ਯੂਨੀਵਰਸਿਟੀਆਂ ਤੋਂ ਆਏ ਮਾਹਿਰਾਂ ਨੇ ਵਿਦਿਆਰਥੀਆਂ ਨੂੰ ਟਰੇਨਿੰਗ ਦਿੱਤੀ | ਇਨ੍ਹਾਂ ਵਿਚ ਡਾ. ਮੁਜ਼ਫਰ ਮਾਚਾ (ਸ੍ਰੀਨਗਰ), ਪ੍ਰੋ. ਸ਼ਸ਼ਾਂਕ ਕੇ ਸਿੰਘ (ਜੰਮੂ), ਡਾ. ਰੋਹਿਣੀ ਨਾਇਰ (ਗੁਜਰਾਤ), ਡਾ. ਸਜਾਦ ਜ਼ਰਗਰ (ਕਸ਼ਮੀਰ), ਪ੍ਰੋ. ਪੀ. ਕੇ. ਪਾਤੀ (ਹੈੱਡ, ਡਿਪਾਰਟਮੈਂਟ ਆਫ ਐਗਰੀਕਲਚਰ), ਡਾ. ਹਿਮਾਂਸ਼ੂ ਅਤੇ ਮਿਸਟਰ ਤਨਵਰ (ਨਵੀਂ ਦਿੱਲੀ) ਸ਼ਾਮਿਲ ਸਨ | ਇਨ੍ਹਾਂ ਮਾਹਿਰਾਂ ਨੇ ਨਾ ਸਿਰਫ਼ ਤਕਨੀਕਾਂ ਸਿਖਾਈਆਂ ਸਗੋਂ ਇਨ੍ਹਾਂ ਦੇ ਅਸਲ ਜੀਵਨ ਵਿਚ ਵਰਤੋਂ ਬਾਰੇ ਵੀ ਚਰਚਾ ਕੀਤੀ | ਵੈਲੇਡਿਕਟਰੀ 'ਚ ਪ੍ਰੋ: ਰਜਿੰਦਰ ਕੌਰ (ਹੈੱਡ), ਪ੍ਰੋ: ਐੱਮ. ਐੱਸ. ਭੱਟੀ (ਪ੍ਰੋਫੈਸਰ ਇੰਚਾਰਜ ਲਾਇਬ੍ਰੇਰੀ), ਪ੍ਰੋ: ਜਤਿੰਦਰ ਕੌਰ (ਡਾਇਰੈਕਟਰ), ਡਾ. ਮਯੰਕ ਧਰ ਦਿਵੇਦੀ ਅਤੇ ਡਾ. ਨਿਤਿਕਾ ਕਪੂਰ ਵੀ ਮੌਜੂਦ ਸਨ | ਅੰਤ 'ਚ ਸਾਰੇ ਭਾਗ ਲੈਣ ਵਾਲਿਆਂ ਨੂੰ ਸਰਟੀਫਿਕੇਟ ਵੰਡੇ ਗਏ |