ਅੰਮਿ੍ਤਸਰ, 3 ਫਰਵਰੀ (ਰੇਸ਼ਮ ਸਿੰਘ)-ਰਾਤ ਵੇਲੇ ਰੇਲਵੇ ਸਟੇਸ਼ਨ ਦੇ ਪਿਛਲੇ ਪਾਸੇ ਗੋਲ ਬਾਗ ਦੇ ਸ਼ਰਾਬ ਦੇ ਠੇਕੇ ਕੋਲ ਹੁਲੜਬਾਜ਼ੀ ਕਰਨ ਤੇ ਗੋਲੀਆਂ ਚਲਾਉਣ ਦੇ ਮਾਮਲੇ 'ਚ ਪੁਲਿਸ ਵਲੋਂ ਇਕ ਨੌਜਵਾਨ ਨੂੰ ਗਿ੍ਫਤਾਰ ਕਰ ਲਿਆ ਗਿਆ ਹੈ | ਜਦੋਂ ਕਿ ਉਸਦੇ ਸਾਥੀ ਖਿਲਾਫ ਵੀ ਮਾਮਲਾ ਦਰਜ ਕਰ ਲਿਆ ਗਿਆ ਹੈ | ਪੁਲਿਸ ਵਲੋਂ ਗਿ੍ਫਤਾਰ ਕੀਤੇ ਨੌਜਵਾਨ ਦੀ ਸ਼ਨਾਖਤ ਸੰਨੀ ਕੁਮਾਰ ਵਾਸੀ ਮੁਹੱਲਾ ਬਾਲਮੀਕੀ ਭਗਤਾਂਵਾਲਾ ਗੇਟ ਤੇ ਉਸਦੇ ਸਾਥੀ ਰੋਹਿਤ ਸ਼ਰਮਾ ਵਾਸੀ ਰਾਣੀ ਬਜ਼ਾਰ ਨੇੜੇ ਬੱਸ ਸਟੈਂਡ ਵਜੋਂ ਹੋਈ ਹੈ | ਥਾਣਾ ਡੀ. ਡਵੀਜ਼ਨ ਦੇ ਸਬ ਇੰਸ: ਅਜੈ ਕੁਮਾਰ ਨੇ ਦਸਿਆ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਦੇਰ ਰਾਤ ਸ਼ਰਾਬ ਦੇ ਠੇਕੇ ਨੇੜੇ ਗੋਲਬਾਗ ਵਿਖੇ ਦੋ ਨੌਜਵਾਨ ਹੁਲੜਬਾਜ਼ੀ ਕਰ ਰਹੇ ਹਨ ਤੇ ਗਾਲੀ ਗਲੋਚ ਕਰ ਰਹੇ ਹਨ | ਇਸ 'ਚ ਸੰਨੀ ਕੁਮਾਰ ਨੇ ਪਿਸਤੌਲ ਨਾਲ ਹਵਾਈ ਫਾਇਰ ਵੀ ਕੀਤਾ ਸੀ ਜਿਸ ਨਾਲ ਉਸਨੇ ਲੋਕਾਂ ਤੇ ਰਾਹਗੀਰਾਂ 'ਚ ਦਹਿਸ਼ਤ ਫੈਲਾਉਣ ਦੀ ਕੋਸਿਸ਼ ਕੀਤੀ | ਪੁਲਿਸ ਵਲੋਂ ਮਾਮਲਾ ਦਰਜ ਕਰਕੇ ਫਾਇਰ ਕਰਨ ਵਾਲੇ ਨੂੰ ਕਾਬੂ ਕਰ ਲਿਆ ਗਿਆ ਜਦੋਂ ਕਿ ਉਸਦੇ ਸਾਥੀ ਦੀ ਭਾਲ 'ਚ ਛਾਪੇਮਾਰੀ ਕੀਤੀ ਜਾ ਰਹੀ ਹੈ |