12-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-02-2026

ਕੈਨੇਡਾ ਭੇਜਣ ਦੀ ਆੜ 'ਚ ਠੱਗੀ ਮਾਰਨ ਵਾਲੀ ਖ਼ਿਲਾਫ਼ ਪਰਚਾ ਦਰਜ

Ad Position 21
No active advertisement
ਅਜੀਤ ਡੈਸਕ 04-02-2026
ਅੰਮਿ੍ਤਸਰ, 3 ਫਰਵਰੀ (ਰੇਸ਼ਮ ਸਿੰਘ)-ਕਨੇਡਾ ਭੇਜਣ ਦਾ ਝਾਂਸਾ ਦੇ ਕੇ ਇਕ ਨੌਜਵਾਨ ਪਾਸੋਂ 46 ਹਜ਼ਾਰ 8 ਸੋ ਰੁਪਏ ਦੀ ਠੱਗੀ ਮਾਰਨ ਦੇ ਮਾਮਲੇ 'ਚ ਏਜੰਟ ਕੁੜੀ ਖਿਲਾਫ ਥਾਣਾ ਗੇਟ ਹਕੀਮਾਂ ਦੀ ਪੁਲਿਸ ਵਲੋਂ ਪਰਚਾ ਦਰਜ ਕਰ ਲਿਆ ਗਿਆ ਹੈ | ਇਹ ਸ਼ਿਕਾਇਤ ਸ਼ਹੀਦ ਊਧਮ ਸਿੰਘ ਕਲੌਨੀ ਝਬਾਲ ਰੋਡ ਦੇ ਰਹਿਣ ਵਾਲੇ ਸੂਰਜ ਸ਼ਰਮਾ ਵਲੋਂ ਦਰਜ ਕਰਵਾਈ ਹੈ ਜਿਸ ਨੇ ਦਸਿਆ ਕਿ ਲੜਕੀ ਅਵਨੀਤ ਕੌਰ ਗਰੇਵਾਲ ਨੇ ਕਿਹਾ ਕਿ ਉਹ ਲੜਕੇ ਤੇ ਲੜਕੀਆਂ ਨੂੰ ਵਿਦੇਸ਼ ਭੇਜਣ ਦਾ ਕੰਮ ਕਰਦੀ ਹੈ ਅਤੇ ਉਸਨੂੰ ਵੀ ਕਨੇਡਾ ਭੇਜ ਸਕਦੀ ਹੈ ਜਿਸ ਉਪਰੰਤ ਨਵਨੀਤ ਕੌਰ ਨੇ ਉਸ ਪਾਸੋਂ ਆਪਣੇ ਗੂਗਲ ਪੇਅ ਖਾਤੇ 'ਤੇ 46 ਹਜ਼ਾਰ 800 ਰੁਪਏ ਲਏ ਤੇ ਬਾਅਦ 'ਚ ਉਸਨੂੰ ਕਨੇਡਾ ਨਹੀਂ ਭੇਜਿਆ ਤੇ ਲਾਰੇ ਲਾਏ ਗਏ | ਬਾਰ ਬਾਰ ਲਾਰੇ ਲਾਉਣ ਤੋਂ ਬਾਅਦ ਪਤਾ ਲੱੱਗਾ ਕਿ ਉਸ ਨਾਲ ਲੜਕੀ ਨੇ ਠੱਗੀ ਮਾਰੀ ਹੈ | ਪੁਲਿਸ ਵਲੋਂ ਲੜਕੀ ਖਿਲਾਫ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ |
Ad Position 22
No active advertisement
ਪਿਛਲੀ ਖ਼ਬਰ ਕੋਟ ਮਿੱਤ ਸਿੰਘ ਵਿਖੇ ਲੜਾਈ ਦੌਰਾਨ ਚੱਲੀਆਂ ਗੋਲੀਆਂ, 2 ਵਿਅਕਤੀ ਜ਼ਖ਼ਮੀ <br/> ਅਗਲੀ ਖ਼ਬਰ ਸ਼ਰਾਬ ਦੇ ਠੇਕੇ ਨੇੜੇ ਹੁਲੜਬਾਜ਼ੀ ਕਰਨ ਤੇ ਗੋਲੀਆਂ ਚਲਾਉਣ ਵਾਲਾ ਕਾਬੂ
Ad Position 24