25-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-02-2026

ਖ਼ਾਲਸਾ 'ਵਰਸਿਟੀ ਵਿਖੇ 'ਪਾਠਕ੍ਰਮ ਡਿਜ਼ਾਇਨ, ਵਿਕਾਸ, ਸਿੱਖਿਆ ਸ਼ਾਸਤਰ ਅਤੇ ਮੁਲਾਂਕਣ' ਵਿਸ਼ੇ 'ਤੇ ਕਰਵਾਈ ਸੱਤ ਦਿਨਾ ਵਰਕਸ਼ਾਪ

Ad Position 21
No active advertisement
ਅਜੀਤ ਡੈਸਕ 06-02-2026
ਅੰਮਿ੍ਤਸਰ, 5 ਫਰਵਰੀ (ਜਸਵੰਤ ਸਿੰਘ ਜੱਸ)¸ਖ਼ਾਲਸਾ ਯੂਨੀਵਰਸਿਟੀ ਵਿਖੇ 'ਪਾਠਕ੍ਰਮ ਡਿਜ਼ਾਇਨ ਅਤੇ ਵਿਕਾਸ, ਸਿੱਖਿਆ ਸ਼ਾਸਤਰ ਅਤੇ ਮੁਲਾਂਕਣ' ਵਿਸ਼ੇ 'ਤੇ ਸੱਤ ਦਿਨਾ ਫੈਕਲਟੀ ਡਿਵੈਲਪਮੈਂਟ ਪ੍ਰੋਗਰਾਮ ਤਹਿਤ ਵਰਕਸ਼ਾਪ ਕਰਵਾਈ ਗਈ | ਯੂਨੀਵਰਸਿਟੀ ਦੇ ਉੱਪ ਕੁਲਪਤੀ ਡਾ. ਮਹਿਲ ਸਿੰਘ ਦੀ ਰਹਿਨੁਮਾਈ ਹੇਠ ਕਰਵਾਈ ਇਸ ਵਰਕਸ਼ਾਪ ਦਾ ਮੁੱਖ ਉਦੇਸ਼ ਆਧੁਨਿਕ ਉੱਚ ਸਿੱਖਿਆ ਦੀਆਂ ਲੋੜਾਂ ਦੇ ਅਨੁਕੂਲ ਪਾਠਕ੍ਰਮ ਯੋਜਨਾ, ਸਿੱਖਿਆ ਸ਼ਾਸਤਰੀ ਅਭਿਆਸਾਂ ਅਤੇ ਮੁਲਾਂਕਣ ਰਣਨੀਤੀਆਂ ਨੂੰ ਮਜ਼ਬੂਤ ਕਰਨਾ ਸੀ | ਡਾ. ਮਹਿਲ ਸਿੰਘ ਨੇ ਅਕਾਦਮਿਕ ਡੀਨ ਡਾ. ਸੁਰਿੰਦਰ ਕੌਰ ਦੇ ਸਹਿਯੋਗ ਅਤੇ ਡਾ. ਰਿਤੂ ਧਵਨ, ਐੱਫ਼. ਡੀ. ਪੀ. ਕੋਆਰਡੀਨੇਟਰ ਦੀ ਅਗਵਾਈ ਹੇਠ ਵੱਖ-ਵੱਖ ਸੰਸਥਾਵਾਂ ਦੇ ਅਧਿਆਪਕਾਂ ਦੀ ਸਰਗਰਮ ਭਾਗੀਦਾਰੀ ਨਾਲ ਆਯੋਜਿਤ ਵਰਕਸ਼ਾਪ ਦੌਰਾਨ ਕਿਹਾ ਕਿ ਅਧਿਆਪਕਾਂ ਦੀ ਯੋਗਤਾ 'ਚ ਵਾਧਾ ਕਰਨ ਵਾਲੇ ਅਕਾਦਮਿਕ ਉਪਰਾਲੇ ਸਰਾਹੁਣਯੋਗ ਹਨ | ਇਸ ਮੌਕੇ ਡਾ. ਸੁਰਿੰਦਰ ਕੌਰ ਅਤੇ ਡਾ. ਰਿਤੂ ਧਵਨ ਨੇ ਦੋ ਸੈਸ਼ਨਾਂ 'ਚ ਨਤੀਜਾ-ਅਧਾਰਤ ਪਾਠਕ੍ਰਮ ਢਾਂਚੇ ਅਤੇ ਅਕਾਦਮਿਕ ਗੁਣਵੱਤਾ ਮਾਪਦੰਡਾਂ 'ਤੇ ਵਿਸਥਾਰਪੂਰਵਕ ਚਾਨਣਾ ਪਾਇਆ | ਅਗਲੇ ਦਿਨ ਡਾ. ਸੁਮਨ ਨਈਅਰ ਅਤੇ ਡਾ. ਰਿਤੂ ਧਵਨ ਵਲੋਂ ਪਾਠਕ੍ਰਮ ਡਿਜ਼ਾਇਨ ਅਤੇ ਵਿਕਾਸ ਸੰਬੰਧੀ ਸੈਸ਼ਨ ਕਰਵਾਇਆ ਗਿਆ, ਜਿਸ 'ਚ ਗੁਣਵੱਤਾ ਸੁਨਿਸ਼ਚਿਤ ਕਰਨ ਦੀਆਂ ਪ੍ਰਕਿਰਿਆਵਾਂ ਅਤੇ ਸੰਸਥਾਗਤ ਉਦੇਸ਼ਾਂ ਨਾਲ ਪਾਠਕ੍ਰਮ ਦੇ ਤਾਲਮੇਲ 'ਤੇ ਜ਼ੋਰ ਦਿੱਤਾ ਗਿਆ | ਇਸ ਸੈਸ਼ਨ ਨੂੰ ਸੀ. ਐੱਮ. ਏ. ਚਿਤਸਿਮਰਨ ਕੌਰ ਨੇ ਅਗਾਂਹ ਵਧਾਉਂਦਿਆਂ ਹੋਇਆ ਮੁਲਾਂਕਣ ਅਤੇ ਅੰਕਣ ਪ੍ਰਣਾਲੀ ਬਾਰੇ ਵਿਚਾਰ ਸਾਂਝੇ ਕਰਦੇ ਹੋਏ ਵਿਦਿਆਰਥੀ-ਕੇਂਦਰਿਤ ਅਤੇ ਪਾਰਦਰਸ਼ੀ ਮੁਲਾਂਕਣ ਅਭਿਆਸਾਂ 'ਤੇ ਰੌਸ਼ਨੀ ਪਾਈ | ਸੱਤ ਦਿਨਾਂ ਤੱਕ ਚੱਲੇ ਇਸ ਪ੍ਰੋਗਰਾਮ ਦੌਰਾਨ ਡਾ. ਦੀਪਿਕਾ ਕੋਹਲੀ ਵਲੋਂ ਮਿਸ਼ਰਿਤ ਮੋਡ 'ਚ ਮੁਲਾਂਕਣ ਅਤੇ ਅੰਕਣ ਸਬੰਧੀ ਹੋਰ ਸੈਸ਼ਨ ਵੀ ਕਰਵਾਏ ਗਏ, ਜਿਨ੍ਹਾਂ 'ਚ ਸਿੱਖਣ ਦੇ ਨਤੀਜਿਆਂ ਨਾਲ ਮੇਲ ਖਾਂਦੇ ਮੁਲਾਂਕਣ ਡਿਜ਼ਾਇਨ 'ਤੇ ਜ਼ੋਰ ਦਿੱਤਾ ਗਿਆ | ਅੰਤਿਮ ਦਿਨ ਭਾਗੀਦਾਰਾਂ ਦਾ ਮੁਲਾਂਕਣ ਟੈਸਟ ਕਰਵਾਇਆ ਗਿਆ | ਡਾ. ਸੁਰਿੰਦਰ ਕੌਰ ਨੇ ਅਧਿਆਪਕਾਂ ਦੀ ਸਰਗਰਮ ਭਾਗੀਦਾਰੀ ਦੀ ਪ੍ਰਸ਼ੰਸਾ ਕਰਦਿਆਂ ਵਿਕਾਸ ਪ੍ਰੋਗਰਾਮ ਦੌਰਾਨ ਪ੍ਰਾਪਤ ਗਿਆਨ ਨੂੰ ਅਕਾਦਮਿਕ ਅਤੇ ਕਲਾਸਰੂਮ ਅਭਿਆਸਾਂ 'ਚ ਲਾਗੂ ਕਰਨ ਦੀ ਅਹਿਮੀਅਤ 'ਤੇ ਜ਼ੋਰ ਦਿੱਤਾ |
Ad Position 22
No active advertisement
ਪਿਛਲੀ ਖ਼ਬਰ ਮਹਾਂ ਸਿੰਘ ਗੇਟ ਸਕੂਲ ਵਿਖੇ ਡਿਪਟੀ ਕਮਿਸ਼ਨਰ ਵਲੋਂ ਕੈਂਪ ਦਾ ਉਦਘਾਟਨ ਅਗਲੀ ਖ਼ਬਰ ਬੂਥ ਲੈਵਲ ਅਫ਼ਸਰ ਘਰ-ਘਰ ਜਾ ਕੇ ਵੋਟਰਾਂ ਦੀ ਜਾਣਕਾਰੀ ਕਰਨਗੇ ਇਕੱਠਾ-ਜ਼ਿਲ੍ਹਾ ਚੋਣ ਅਫ਼ਸਰ
Ad Position 24