ਅੰਮਿ੍ਤਸਰ, 20 ਫਰਵਰੀ (ਰਾਜੇਸ਼ ਕੁਮਾਰ ਸ਼ਰਮਾ)-ਸ੍ਰੀ ਰਾਮ ਆਸ਼ਰਮ ਪਬਲਿਕ ਸਕੂਲ ਦ ਮਾਲ ਅੰਮਿ੍ਤਸਰ ਦੇ ਪਲੇਪੇਨ ਤੋਂ ਲੈ ਕੇ ਪਹਿਲੀ ਜਮਾਤ ਤੱਕ ਦੇ ਵਿਦਿਆਰਥੀਆਂ ਦੀ ਦੋ ਦਿਨਾਂ ਜੂਨੀਅਰ ਐਥਲੈਟਿਕ ਮੀਟ ਬਹੁਤ ਉਤਸ਼ਾਹ ਨਾਲ ਕਰਵਾਈ ਗਈ | ਇਸਦਾ ਉਦਘਾਟਨ ਪਿ੍ੰਸੀਪਲ ਡਾ. ਵਿਨੋਦਿਤਾ ਸਾਂਖਿਆਨ ਨੇ ਕੀਤਾ | ਵਿਦਿਆਰਥੀਆਂ ਨੇ ਵੱਖ-ਵੱਖ ਖੇਡਾਂ 'ਚ ਆਪਣੀ ਪ੍ਰਤਿਭਾ ਦਾ ਪ੍ਰਦਰਸ਼ਨ ਕੀਤਾ | ਅਖ਼ੀਰ 'ਚ ਜੇਤੂਆਂ ਨੂੰ ਆਕਰਸ਼ਕ ਇਨਾਮ ਦਿੱਤੇ ਗਏ | ਸਕੂਲ ਪ੍ਰਧਾਨ ਬਲਬੀਰ ਬਜਾਜ ਨੇ ਕਿਹਾ ਕਿ ਅਜਿਹੇ ਮੁਕਾਬਲੇ ਵਿਦਿਆਰਥੀਆਂ 'ਚ ਸਹਿਯੋਗ ਅਤੇ ਸਮਰਪਣ ਦੀਆਂ ਕਦਰਾਂ-ਕੀਮਤਾਂ ਪੈਦਾ ਕਰਦੇ ਹਨ | ਪਿ੍ੰਸੀਪਲ ਡਾ. ਵਿਨੋਦਿਤਾ ਸਾਂਖਿਆਨ ਨੇ ਵਿਦਿਆਰਥੀਆਂ ਦੇ ਯਤਨਾਂ ਦੀ ਸ਼ਲਾਘਾ ਕੀਤੀ ਅਤੇ ਭਵਿੱਖ 'ਚ ਅਜਿਹੇ ਮੁਕਾਬਲਿਆਂ 'ਚ ਸਰਗਰਮੀ ਨਾਲ ਹਿੱਸਾ ਲੈਣ ਲਈ ਉਤਸ਼ਾਹਿਤ ਕੀਤਾ | ਉਨ੍ਹਾਂ ਕਿਹਾ ਕਿ ਖੇਡਾਂ ਬੱਚਿਆਂ 'ਚ ਆਤਮਵਿਸ਼ਵਾਸ, ਏਕਤਾ ਅਤੇ ਸਵੈ-ਨਿਯੰਤਰਣ ਨੂੰ ਉਤਸ਼ਾਹਿਤ ਕਰਦੀਆਂ ਹਨ | ਉਨ੍ਹਾਂ ਵਿਦਿਆਰਥੀਆਂ ਨੂੰ ਨਿਯਮਿਤ ਤੌਰ 'ਤੇ ਟੀਮ ਖੇਡਾਂ ਖੇਡਣ ਲਈ ਵੀ ਉਤਸ਼ਾਹਿਤ ਕੀਤਾ |