08-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-02-2026

ਖੇਤਰੀ ਦਫ਼ਤਰ ਅੰਮਿ੍ਤਸਰ ਦੀ ਦੀਪਿਕਾ ਨੂੰ ਜ਼ੋਨਲ ਦਫ਼ਤਰ ਚੰਡੀਗੜ੍ਹ ਵਲੋਂ ਸਰਵੋਤਮ ਕਰਮਚਾਰੀ ਪੁਰਸਕਾਰ ਕੀਤਾ ਪ੍ਰਦਾਨ

Ad Position 21
No active advertisement
ਅਜੀਤ ਡੈਸਕ 21-02-2026
ਅੰਮਿ੍ਤਸਰ, 20 ਫਰਵਰੀ (ਰਾਜੇਸ਼ ਕੁਮਾਰ ਸ਼ਰਮਾ)-ਕਰਮਚਾਰੀ ਭਵਿੱਖ ਨਿਧੀ ਸੰਗਠਨ (ਈ. ਪੀ. ਐੱਫ. ਓ.), ਜ਼ੋਨਲ ਦਫ਼ਤਰ ਚੰਡੀਗੜ੍ਹ, ਖੇਤਰੀ ਦਫ਼ਤਰਾਂ ਅਤੇ ਕਰਮਚਾਰੀਆਂ ਨੂੰ ਭਵਿੱਖ ਨਿਧੀ ਪੁਰਸਕਾਰ ਪ੍ਰਦਾਨ ਕਰਦਾ ਹੈ, ਜਿਨ੍ਹਾਂ ਨੇ ਪਾਲਣਾ ਪ੍ਰਬੰਧਨ ਅਤੇ ਸੇਵਾ ਪ੍ਰਦਾਨ ਕਰਨ ਦੀਆਂ ਸ਼੍ਰੇਣੀਆਂ 'ਚ ਸਭ ਤੋਂ ਵਧੀਆ ਪ੍ਰਦਰਸ਼ਨ ਕੀਤਾ ਹੈ | ਇਸ ਸਾਲ ਵੀ ਪੁਰਸਕਾਰ ਸਮਾਗਮ 'ਚ ਹੈੱਡਕੁਆਰਟਰ ਦੁਆਰਾ ਅਪਣਾਏ ਗਏ ਮਾਪਦੰਡਾਂ ਦੇ ਆਧਾਰ 'ਤੇ ਸੇਵਾ ਪ੍ਰਦਾਨ ਕਰਨ ਵਾਲੀ ਸ਼੍ਰੇਣੀ 'ਚ ਸਰਵੋਤਮ ਖੇਤਰੀ ਦਫਤਰਾਂ ਅਤੇ ਸਰਵੋਤਮ ਕਰਮਚਾਰੀਆਂ ਨੂੰ ਪ੍ਰਾਵੀਡੈਂਟ ਫੰਡ ਪੁਰਸਕਾਰ ਪ੍ਰਦਾਨ ਕੀਤੇ ਗਏ | ਇਸ ਸਮਾਗਮ ਦੀ ਸ਼ੋਭਾ ਰਾਜੀਵ ਬਿਸ਼ਟ ਵਧੀਕ ਕੇਂਦਰੀ ਪ੍ਰਾਵੀਡੈਂਟ ਫੰਡ ਕਮਿਸ਼ਨਰ, ਪੰਜਾਬ ਅਤੇ ਹਿਮਾਚਲ ਪ੍ਰਦੇਸ਼ ਚੰਡੀਗੜ੍ਹ ਨੇ ਵਧਾਈ | ਕਰਮਚਾਰੀ ਸੇਵਾ ਪ੍ਰਦਾਨ ਕਰਨ ਵਾਲੀ ਸ਼੍ਰੇਣੀ 'ਚ ਲੋਕੇਂਦਰ ਸਿੰਘ ਅਧਿਕਾਰੀ-ਇੰਚਾਰਜ ਖੇਤਰੀ ਦਫਤਰ ਅੰਮਿ੍ਤਸਰ ਦੀ ਅਗਵਾਈ ਹੇਠ ਸਮਾਜਿਕ ਸੁਰੱਖਿਆ ਸਹਾਇਕ ਦੀਪਿਕਾ ਤ੍ਰੇਹਨ ਨੂੰ ਸਰਵੋਤਮ ਕਰਮਚਾਰੀ ਪੁਰਸਕਾਰ ਪ੍ਰਦਾਨ ਕੀਤਾ ਗਿਆ | ਹਾਜ਼ਰ ਅਧਿਕਾਰੀਆਂ/ ਕਰਮਚਾਰੀਆਂ ਨੂੰ ਸੰਬੋਧਨ ਕਰਦੇ ਹੋਏ ਰਾਜੀਵ ਬਿਸ਼ਟ ਨੇ ਪੁਰਸਕਾਰ ਜੇਤੂਆਂ ਨੂੰ ਵਧਾਈ ਦਿੱਤੀ ਅਤੇ ਜਨਤਕ ਸੇਵਾ ਪ੍ਰਤੀ ਉਨ੍ਹਾਂ ਦੇ ਸਮਰਪਣ ਦੀ ਸ਼ਲਾਘਾ ਕੀਤੀ | ਇਸ ਤੋਂ ਇਲਾਵਾ, ਖੇਤਰੀ ਦਫ਼ਤਰ, ਬਠਿੰਡਾ ਨੂੰ ਸਰਵੋਤਮ ਪਾਲਣਾ ਪ੍ਰਬੰਧਨ ਪੁਰਸਕਾਰ ਅਤੇ ਖੇਤਰੀ ਦਫ਼ਤਰ, ਸ਼ਿਮਲਾ ਨੂੰ ਸਰਵੋਤਮ ਸੇਵਾ ਪ੍ਰਦਾਨ ਕਰਨ ਦਾ ਪੁਰਸਕਾਰ ਦਿੱਤਾ ਗਿਆ | ਇਹ ਪੁਰਸਕਾਰ ਸ੍ਰੀਮਤੀ ਰੀਨਾ ਮੰਡਲ ਖੇਤਰੀ ਭਵਿੱਖ ਨਿਧੀ ਕਮਿਸ਼ਨਰ ਬਠਿੰਡਾ ਅਤੇ ਰਾਕੇਸ਼ ਕੁਮਾਰ ਖੇਤਰੀ ਭਵਿੱਖ ਨਿਧੀ ਕਮਿਸ਼ਨਰ ਸ਼ਿਮਲਾ ਨੇ ਪ੍ਰਾਪਤ ਕੀਤੇ | ਸੇਵਾ ਪ੍ਰਦਾਨ ਕਰਨ ਵਾਲੀ ਸ਼੍ਰੇਣੀ 'ਚ ਸਰਵੋਤਮ ਕਰਮਚਾਰੀ ਦੇ ਤਹਿਤ ਸੁਖਵਿੰਦਰ ਸਿੰਘ ਸੀਨੀਅਰ ਸਮਾਜਿਕ ਸੁਰੱਖਿਆ ਸਹਾਇਕ ਚੰਡੀਗੜ੍ਹ, ਮਿ੍ਤੁੰਜੇ ਚੌਧਰੀ ਸੀਨੀਅਰ ਸਮਾਜਿਕ ਸੁਰੱਖਿਆ ਸਹਾਇਕ (ਖੇਤਰੀ ਦਫ਼ਤਰ, ਬਠਿੰਡਾ), ਦੀਪਕ ਕੁਮਾਰ ਗੁਪਤਾ ਸੀਨੀਅਰ ਸਮਾਜਿਕ ਸੁਰੱਖਿਆ ਸਹਾਇਕ (ਖੇਤਰੀ ਦਫ਼ਤਰ, ਲੁਧਿਆਣਾ), ਦਯਾਨੰਦ ਝਾਅ ਸੀਨੀਅਰ ਸਮਾਜਿਕ ਸੁਰੱਖਿਆ ਸਹਾਇਕ (ਖੇਤਰੀ ਦਫ਼ਤਰ, ਜਲੰਧਰ) ਅਤੇ ਸਮਰਿਧੀ ਸੀਨੀਅਰ ਸਮਾਜਿਕ ਸੁਰੱਖਿਆ ਸਹਾਇਕ (ਖੇਤਰੀ ਦਫ਼ਤਰ ਸ਼ਿਮਲਾ) ਨੂੰ ਵੀ ਸਮਾਗਮ 'ਚ ਸਨਮਾਨਿਤ ਕੀਤਾ ਗਿਆ |
Ad Position 22
No active advertisement
ਪਿਛਲੀ ਖ਼ਬਰ ਹਿਤੇਸ਼ਵਰ ਗੁਪਤਾ ਹੋਣਗੇ ਅੰਮਿ੍ਤਸਰ ਦੇ ਨਵੇਂ ਖੇਤਰੀ ਟਰਾਂਸਪੋਰਟ ਅਧਿਕਾਰੀ ਅਗਲੀ ਖ਼ਬਰ ਗੈਂਗਸਟਰਾਂ ਦੇ ਨਾਂਅ 'ਤੇ ਸੋਨਾ ਕਾਰੋਬਾਰੀ ਤੋਂ 30 ਲੱਖ ਦੀ ਫਿਰੌਤੀ ਮੰਗਣ ਦੇ ਮਾਮਲੇ 'ਚ ਯੂਥ ਕਾਂਗਰਸੀ ਆਗੂ ਕਾਬੂ-ਹੋ...
Ad Position 24