ਰਈਆ, 22 ਫਰਵਰੀ (ਸ਼ਰਨਬੀਰ ਸਿੰਘ ਕੰਗ)-ਇਥੋਂ ਨਜਦੀਕੀ ਪਿੰਡ ਖੋਜਕੀਪੁਰ ਵਿਖੇ ਸ਼ਹੀਦ ਭਗਤ ਸਿੰਘ ਸਪੋਰਟਸ ਕਲੱਬ ਵਲੋਂ ਪਲੇਠਾ ਦੋ ਰੋਜਾ ਖੇਡ ਮੇਲਾ ਇਲਾਕਾ ਨਿਵਾਸੀਆਂ, ਸਮੂਹ ਸੰਗਤ ਅਤੇ ਐੱਨ. ਆਰ. ਆਈ. ਵੀਰਾਂ ਦੇ ਸਹਿਯੋਗ ਨਾਲ 23 ਅਤੇ 24 ਫਰਵਰੀ ਨੂੰ ਸ਼ਹੀਦ ਬਾਬਾ ਚੜਤ ਸਿੰਘ ਦੀ ਯਾਦ ਵਿਚ ਕਰਵਾਇਆ ਜਾ ਰਿਹਾ ਹੈ | ਇਸ ਸੰਬੰਧੀ ਜਾਣਕਾਰੀ ਦਿੰਦਿਆਂ ਕਲੱਬ ਦੇ ਪ੍ਰਧਾਨ ਦਲਬੀਰ ਸਿੰਘ ਲੱਡੂ ਨੇ ਦੱਸਿਆ ਕਿ 23 ਫਰਵਰੀ ਨੂੰ ਮਾਝਾ ਲੀਗ ਦੀਆਂ ਮਸ਼ਹੂਰ 8 ਕਬੱਡੀ ਕਲੱਬਾਂ ਅਤੇ ਲੜਕੀਆਂ ਦਾ ਸ਼ੋਅ ਮੈਚ ਹੋਵੇਗਾ, 24 ਨੂੰ 4 ਅੰਤਰ ਰਾਸ਼ਟਰੀ ਪ੍ਰਸਿੱਧ ਕਲੱਬਾਂ ਅਤੇ ਬਜੁਰਗਾਂ ਦਾ ਸ਼ੋਅ ਮੈਚ ਹੋਵੇਗਾ |