03-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-02-2026

ਸ੍ਰੀ ਹਰਿਮੰਦਰ ਸਾਹਿਬ ਵਿਖੇ ਲਗਾਏ ਗਏ ਪਾਣੀ ਨਾਲ ਹਵਾ ਠੰਢੀ ਕਰਨ ਵਾਲੇ ਪੱਖੇ <br/>

Ad Position 21
No active advertisement
ਅਜੀਤ ਡੈਸਕ 23-02-2026
ਅੰਮਿ੍ਤਸਰ, 22 ਫਰਵਰੀ (ਹਰਮਿੰਦਰ ਸਿੰਘ)-ਗਰਮੀਆਂ ਤੋਂ ਪਹਿਲਾਂ ਹੀ ਸ੍ਰੀ ਹਰਿਮੰਦਰ ਸਾਹਿਬ ਵਿਖੇ ਸ਼ਰਧਾਲੂਆਂ ਦੀ ਸਹੂਲਤ ਲਈ ਹਵਾ ਨੂੰ ਠੰਢਿਆਂ ਕਰਨ ਲਈ ਹਵਾ ਦੇ ਪਾਣੀ ਦੀ ਬੁਛਾੜ ਕਰਨ ਸ਼ਰਧਾਲੂਆਂ ਦੇ ਸਹਿਯੋਗ ਨੇ ਸ੍ਰੀ ਦਰਬਾਰ ਸਾਹਿਬ ਦੇ ਪ੍ਰਬੰਧਾਂ ਤਹਿਤ ਪੱਖੇ ਲਗਾਏ ਗਏ ਹਨ | ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਸ੍ਰੀ ਹਰਿਮੰਦਰ ਸਾਹਿਬ ਦੇ ਮੈਨੇਜਰ ਭਗਵੰਤ ਸਿੰਘ ਧੰਗੇੜਾ ਨੇ ਦੱਸਿਆ ਕਿ ਮੁੰਬਈ ਦੇ ਸ਼ਰਧਾਲੂਆਂ ਵਲੋਂ 5 ਅਧੁਨਿਕ ਕਿਸਮ ਦੇ ਇਹ ਪੱਖੇ ਸੇਵਾ 'ਚ ਪਾਏ ਹਨ ਹੋ ਹਵਾ ਦੇ ਨਾਲ ਪਾਣੀ ਦੀ ਭੂਰ ਛੱਡਣਗੇ | ਜਿਸ ਦੇ ਨਾਲ ਹਵਾ ਠੰਢੀ ਹੋਵੇਗੀ ਅਤੇ ਸ਼ਰਧਾਲੂਆਂ ਨੂੰ ਗਰਮੀ ਦੌਰਾਨ ਠੰਢੀ ਹਵਾ ਮਿਲੇਗੀ | ਉਨ੍ਹਾਂ ਦੱਸਿਆ ਕਿ ਸ੍ਰੀ ਹਰਿਮੰਦਰ ਸਾਹਿਬ ਵਿਖੇ ਸ਼ਰਧਾਲੂਆਂ ਦੀ ਸਹੂਲਤ ਲਈ ਜਿਥੇ ਲੋੜ ਹੋਵੇਗੀ, ਉਸ ਜਗ੍ਹਾ 'ਤੇ ਇਹ ਪੱਖੇ ਲਗਾਏ ਜਾਣਗੇ | ਇਨ੍ਹਾਂ 'ਚੋਂ ਕੁਝ ਪੱਖੇ ਸ੍ਰੀ ਹਰਿਮੰਦਰ ਸਾਹਿਬ ਹਰਿ ਕੀ ਪੌੜੀ ਦੇ ਨੇੜੇ ਲਗਾਏ ਗਏ ਹਨ | ਜਿਕਰਯੋਗ ਹੈ ਕਿ ਇਹ ਚਿੱਟੇ ਅਤੇ ਕਾਲੇ ਰੰਗ ਦੋ ਰੰਗਾਂ ਦੇ ਪੱਖੇ ਹਵਾ 'ਚ ਪਾਣੀ ਦੀ ਫੁਹਾਰ ਛੱਡਦੇ ਹਨ ਅਤੇ ਹਵਾ ਨੂੰ ਠੰਢਿਆਂ ਕਰਦੇ ਹਨ |

Ad Position 22
No active advertisement
ਪਿਛਲੀ ਖ਼ਬਰ ਥਾਣਾ ਛੇਹਰਟਾ ਵਲੋਂ ਇਕ ਨਾਜਾਇਜ਼ ਨਸ਼ਾ ਛੁਡਾਊ ਕੇਂਦਰ ਚਲਾਉਣ ਵਾਲੇ ਦਾ ਪਰਦਾਫ਼ਾਸ਼ <br/> ਅਗਲੀ ਖ਼ਬਰ ਪਿੰਡ ਖੋਜਕੀਪੁਰ ਵਿਖੇ ਦੋ ਰੋਜ਼ਾ ਸ਼ਹੀਦ ਬਾਬਾ ਚੜਤ ਸਿੰਘ ਯਾਦਗਰੀ ਪਲੇਠਾ ਟੂਰਨਾਮੈਂਟ ਅੱਜ ਤੋਂ
Ad Position 24