ਮਾਨਾਂਵਾਲਾ, 22 ਫਰਵਰੀ (ਗੁਰਦੀਪ ਸਿੰਘ ਨਾਗੀ)-ਸ੍ਰੀ ਗੁਰੂ ਅਰਜਨ ਦੇਵ ਸੇਵਾ ਸੁਸਾਇਟੀ ਜੋੜਾ ਘਰ ਲੰਗਰ ਬਾਹੀ ਸ੍ਰੀ ਦਰਬਾਰ ਸਾਹਿਬ ਤਰਨ ਤਾਰਨ ਅਤੇ ਧੰਨ ਧੰਨ ਬਾਬਾ ਛੱਜੋ ਜੀ ਜੋੜਾ ਘਰ ਸੇਵਾ ਸੁਸਾਇਟੀ ਮਾਨਾਂਵਾਲਾ ਵਲੋਂ ਦੋਵਾਂ ਸੁਸਾਇਟੀਆਂ ਅਧੀਨ ਪਿਛਲੇ ਲੰਮੇ ਅਰਸੇ ਤੋਂ ਸੇਵਾਵਾਂ ਨਿਭਾਉਣ ਵਾਲੇ ਸੇਵਾਦਾਰਾਂ ਦੇ ਸਨਮਾਨ ਵਿਚ ਇਕ ਵਿਸ਼ੇਸ਼ ਸਮਾਰੋਹ ਗੁਰਦੁਆਰਾ ਬਾਬਾ ਛੱਜੋ ਜੀ, ਮਾਨਾਂਵਾਲਾ ਵਿਖੇ ਕਰਵਾਇਆ ਗਿਆ | ਪ੍ਰਧਾਨ ਦਲਜੀਤ ਸਿੰਘ ਨੇ ਦੱਸਿਆ ਕਿ ਸ੍ਰੀ ਗੁਰੂ ਅਰਜਨ ਦੇਵ ਸੇਵਾ ਸੁਸਾਇਟੀ ਜੋੜਾ ਘਰ ਲੰਗਰ ਬਾਹੀ ਸ੍ਰੀ ਦਰਬਾਰ ਸਾਹਿਬ ਤਰਨ ਤਾਰਨ ਅਤੇ ਧੰਨ ਧੰਨ ਬਾਬਾ ਛੱਜੋ ਜੀ ਜੋੜਾ ਘਰ ਸੇਵਾ ਸੁਸਾਇਟੀ ਮਾਨਾਂਵਾਲਾ ਦੇ ਸੇਵਾਦਾਰ ਸ੍ਰੀ ਦਰਬਾਰ ਸਾਹਿਬ ਵਿਖੇ ਅਤੇ ਗੁਰਦੁਆਰਾ ਬਾਬਾ ਛੱਜੋ ਜੀ ਵਿਖੇ ਜੋੜਾ ਘਰ ਅਤੇ ਸਾਈਕਲ, ਸਕੂਟਰ, ਮੋਟਰਸਾਈਕਲ, ਕਾਰ ਸਟੈਂਡ 'ਤੇ ਨਿਸ਼ਕਾਮ ਸੇਵਾ ਕਰਦੇ ਹਨ | ਉਨ੍ਹਾਂ ਦੱਸਿਆ ਕਿ ਅੱਜ ਦੋਵਾਂ ਸੁਸਾਇਟੀਆਂ ਨਾਲ ਸੇਵਾਦਾਰਾਂ ਨੂੰ ਵਿਸ਼ੇਸ਼ ਤੌਰ 'ਤੇ ਸਨਮਾਨਿਤ ਕੀਤਾ ਗਿਆ ਹੈ | ਇਸ ਮੌਕੇ ਸਤਪਾਲ ਸਿੰਘ ਥਿੰਦ, ਇਕਬਾਲ ਸਿੰਘ, ਨਿਰਮਲ ਸਿੰਘ, ਕੁਲਵਿੰਦਰ ਸਿੰਘ, ਮੇਜਰ ਸਿੰਘ, ਜਗਤਾਰ ਸਿੰਘ, ਮਨਜਿੰਦਰ ਸਿੰਘ ਮਾਨ, ਜਤਿੰਦਰਬੀਰ ਸਿੰਘ, ਬਸੰਤ ਸਿੰਘ, ਮੁਖਤਾਰ ਸਿੰਘ ਆਦਿ ਹਾਜ਼ਰ ਸਨ |
ਜੋੜਾ ਘਰਾਂ, ਸਕੂਟਰ, ਮੋਟਰਸਾਈਕਲ, ਕਾਰ ਸਟੈਂਡ 'ਤੇ ਨਿਸ਼ਕਾਮ ਸੇਵਾ ਕਰਨ ਵਾਲੇ ਸੇਵਾਦਾਰਾਂ ਦਾ ਸਨਮਾਨ <br/>
ਅਜੀਤ ਡੈਸਕ
23-02-2026