04-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-02-2026

ਉਜੜਣ ਲੱਗੀ ਸ੍ਰੀ ਹਰਿਮੰਦਰ ਸਾਹਿਬ ਵਿਰਾਸਤੀ ਮਾਰਗ ਦੀ ਨੁਹਾਰ <br/>

Ad Position 21
No active advertisement
ਅਜੀਤ ਡੈਸਕ 23-02-2026
ਅੰਮਿ੍ਤਸਰ, 22 ਫਰਵਰੀ (ਸੁਰਿੰਦਰਪਾਲ ਸਿੰਘ ਵਰਪਾਲ)-ਸਥਾਨਕ ਟਾਊਨ ਹਾਲ ਚੌਕ ਤੋਂ ਸ੍ਰੀ ਹਰਿਮੰਦਰ ਸਾਹਿਬ ਨੂੰ ਜਾਂਦੇ ਰਸਤੇ 'ਤੇ ਉਸਾਰੇ ਗਏ ਲਗਭਗ ਇਕ ਕਿਲੋਮੀਟਰ ਲੰਬੇ ਵਿਰਾਸਤੀ ਮਾਰਗ ਦੀ ਨੁਹਾਰ ਪ੍ਰਸ਼ਾਸਨ ਤੇ ਸਰਕਾਰ ਦੀਆਂ ਲਾਪਰਵਾਹੀਆਂ ਕਰਕੇ ਉਜੜਣ ਲੱਗੀ ਹੈ | 2016 'ਚ ਬੜੀ ਸ਼ਿੱਦਤ ਨਾਲ ਤਿਆਰ ਕੀਤੇ ਗਏ ਵਿਰਾਸਤੀ ਮਾਰਗ 'ਤੇ ਖੜ੍ਹੇ ਬੇਤਰਤੀਬ ਵਾਹਨ ਅਤੇ ਜਗ੍ਹਾ-ਜਗ੍ਹਾ ਖੜ੍ਹੀਆਂ ਖਾਣ-ਪੀਣ ਤੇ ਹੋਰ ਸਾਮਾਨ ਵਾਲੀਆਂ ਰੇਹੜੀਆਂ ਜਿਥੇ ਆਵਾਜਾਈ 'ਚ ਵਿਘਨ ਪਾਉਣ ਦਾ ਮੁੱਖ ਕਾਰਨ ਬਣ ਰਹੀਆਂ ਹਨ ਉਥੇ ਹੀ ਹਾਈਡ੍ਰੋਲਿਕ ਰੋਡ ਬਲੌਕਰ ਖ਼ਰਾਬ ਹੋਣ ਕਰਕੇ ਆਮ ਵਾਹਨਾਂ ਦਾ ਦਾਖਲਾ ਵੀ ਆਮ ਹੋ ਗਿਆ ਹੈ, ਜੋ ਕਿ ਸ੍ਰੀ ਹਰਿਮੰਦਰ ਸਾਹਿਬ ਅਤੇ ਜਲਿ੍ਹਆਂ ਵਾਲਾ ਬਾਗ ਨੂੰ ਪੈਦਲ ਜਾਣ ਵਾਲੇ ਸ਼ਰਧਾਲੂਆਂ ਤੇ ਸੈਲਾਨੀਆਂ ਲਈ ਪ੍ਰੇਸ਼ਾਨੀ ਦਾ ਸਬੱਬ ਬਣਨ ਲੱਗਾ ਹੈ | ਹਾਲਾਂਕਿ, ਇਨ੍ਹਾਂ ਕਬਜ਼ਿਆਂ ਨੂੰ ਹਟਾਉਣ ਲਈ ਅੰਮਿ੍ਤਸਰ ਕਲਚਰਲ ਟੂਰਿਜ਼ਮ ਐਂਡ ਡਿਵੈਲਪਮੈਂਟ ਅਥਾਰਿਟੀ ਵਲੋਂ ਵੱਡੇ-ਵੱਡੇ ਦਾਅਵੇ ਤਾਂ ਜ਼ਰੂਰ ਕੀਤੇ ਜਾਂਦੇ ਹਨ, ਪਰ ਜਮੀਨੀ ਹਕੀਕਤ ਇਨ੍ਹਾਂ ਦਾਅਵਿਆਂ ਤੋਂ ਬਿਲਕੁਲ ਉਲਟ ਹੈ |
ਵਿਰਾਸਤੀ ਮਾਰਗ ਬਣਾਉਣ ਮੌਕੇ ਸ਼ਰਧਾਲੂਆਂ ਅਤੇ ਸੈਲਾਨੀਆਂ ਨੂੰ ਪੈਦਲ ਜਾਣ ਲਈ ਵੱਖ-ਵੱਖ ਰਸਤਿਆਂ 'ਤੇ ਹਾਈਡ੍ਰੋਲਿਕ ਰੋਡ ਬਲੌਕਰ ਲਗਾਏ ਗਏ ਸਨ, ਜੋ ਕਿ ਬਹੁਤ ਹੀ ਕਿਸੇ ਵੀ. ਵੀ. ਆਈ. ਪੀ. ਦੀ ਆਮਦ ਮੌਕੇ ਖੋਲ੍ਹਣ ਦਾ ਫ਼ੈਸਲਾ ਕੀਤਾ ਗਿਆ ਸੀ, ਅਜਿਹੇ 'ਚ ਵਾਹਨ ਮੁਕਤ ਜ਼ੋਨ ਹੋਣ ਕਰਕੇ ਇਥੇ ਟ੍ਰੈਫਿਕ ਦੀ ਕੋਈ ਸਮੱਸਿਆ ਨਹੀਂ ਸੀ, ਜਿਸ ਕਾਰਨ ਸ਼ਰਧਾਲੂ ਨਿਸ਼ਚਿੰਤ ਹੋ ਕੇ ਰਸਤੇ 'ਚ ਗੁਰੂਬਾਣੀ ਸਰਵਣ ਕਰਕੇ ਹੋਏ ਸ੍ਰੀ ਹਰਿਮੰਦਰ ਸਾਹਿਬ ਸਤਿਕਾਰ ਸਹਿਤ ਪੈਦਲ ਹੀ ਜਾਂਦੇ ਸਨ ਪਰ ਪਿਛਲੇ ਕਈ ਮਹੀਨਿਆਂ ਤੋਂ ਉਕਤ ਰੋਡ ਬਲੌਕਰ ਖ਼ਰਾਬ ਹੋਣ ਕਰਕੇ ਇਥੇ ਦਿੱਖ ਪੱਖੋਂ ਹਲਕਾ ਪ੍ਰਭਾਵ ਰੱਖਣ ਵਾਲੇ ਆਮ ਬੈਰੀਕੇਡ ਲਗਾਏ ਗਏ ਹਨ, ਜਿਨ੍ਹਾਂ ਦੀ ਆੜ 'ਚ ਲੋਕ ਬਿਨ੍ਹਾਂ ਕਿਸੇ ਝਿਜਕ ਦੇ ਆਪਣੇ ਵਾਹਨਾਂ ਲੈ ਕੇ ਜਾਣ ਲੱਗੇ ਹਨ | ਇਸ ਤੋਂ ਇਲਾਵਾ ਵਿਰਾਸਤੀ ਮਾਰਗ 'ਤੇ ਘੁੰਮ ਫਿਰ ਕੇ ਖਾਣ-ਪੀਣ ਦੀਆਂ ਵਸਤਾਂ, ਖਿਡੌਣੇ ਅਤੇ ਹੋਰ ਸਾਮਾਨ ਵੇਚਣ ਵਾਲਿਆਂ ਦੀ ਲਗਾਤਾਰ ਬਣੀ ਰਹਿਣ ਵਾਲੀ ਭੀੜ ਦੇ ਇਲਾਵਾ ਦੋ ਪਹੀਆ ਤੇ ਚਾਰ ਪਹੀਆ ਵਾਹਨ, ਆਟੋ-ਰਿਕਸ਼ਾ, ਈ-ਰਿਕਸ਼ਾ, ਯਾਤਰੂ ਬੱਸਾਂ ਅਤੇ ਡਬਲ ਡੈਕਰ ਬੱਸਾਂ ਦੀ ਆਵਾਜਾਈ ਕਾਰਨ ਰੋਜ਼ਾਨਾ ਸਵੇਰ ਤੋਂ ਲੈ ਕੇ ਰਾਤ ਤੱਕ ਇਥੇ ਜਾਮ ਲੱਗਾ ਰਹਿੰਦਾ ਹੈ | ਹਾਲਾਤ ਇਸ ਕਦਰ ਖ਼ਰਾਬ ਹੋਏ ਪਏ ਹਨ ਕਿ ਇਥੇ ਆਵਾਰਾ ਕੁੱਤੇ ਵੀ ਵੱਡੀ ਗਿਣਤੀ 'ਚ ਘੁੰਮਦੇ ਹੋਏ ਨਜਰ ਆਉਂਦੇ ਹਨ ਅਤੇ ਕਈ ਵਾਰ ਰਾਹਗੀਰਾਂ ਨੂੰ ਪੈ ਜਾਂਦੇ ਹਨ | ਇਨ੍ਹਾਂ ਨਾਜਾਇਜ਼ ਕਬਜ਼ਿਆਂ ਕਾਰਨ ਸਥਾਨਕ ਸ਼ਹਿਰੀਆਂ ਸਮੇਤ ਦੇਸ਼-ਵਿਦੇਸ਼ ਤੋਂ ਆਉਣ ਵਾਲੇ ਸੈਲਾਨੀਆਂ ਨੂੰ ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨਾਂ ਲਈ ਜਾਣ ਸਮੇਂ ਵੱਡੀਆਂ ਔਕੜਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ |ਵਿਰਾਸਤੀ ਮਾਰਗ 'ਤੇ ਵੱਡੀ ਗਿਣਤੀ 'ਚ ਮੌਜੂਦ ਭਿਖਾਰੀਆਂ ਵਲੋਂ ਵੀ ਸੈਲਾਨੀਆਂ ਅਤੇ ਸ਼ਰਧਾਲੂਆਂ ਨੂੰ ਤੰਗ ਪ੍ਰੇਸ਼ਾਨ ਕਰਨ ਦੇ ਕਈ ਮਾਮਲੇ ਸਾਹਮਣੇ ਆਉਂਦੇ ਹਨ | ਉਕਤ ਵਿਰਾਸਤੀ ਮਾਰਗ ਤੋਂ ਹੋ ਕੇ ਪੂਰੀ ਦੁਨੀਆਂ ਤੋਂ ਰੋਜ਼ਾਨਾ ਹਜ਼ਾਰਾਂ ਸ਼ਰਧਾਲੂ ਸ੍ਰੀ ਦਰਬਾਰ ਸਾਹਿਬ ਦੇ ਦਰਸ਼ਨਾਂ ਲਈ ਜਾਂਦੇ ਹਨ ਅਤੇ ਵਿਰਾਸਤੀ ਮਾਰਗ ਦੀ ਮੌਜੂਦਾ ਹਾਲਤ ਉਨ੍ਹਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਵੱਡੀ ਠੇਸ ਪਹੁੰਚਾ ਰਹੀ ਹੈ, ਕਿਉਂ ਕਿ ਹੁਣ ਤਾਂ ਸ੍ਰੀ ਹਰਿਮੰਦਰ ਸਾਹਿਬ ਦੇ ਸਾਹਮਣੇ ਸ਼ਨੀ ਮੰਦਰ ਕੋਲ ਵੀ ਵਾਹਨਾਂ ਦੀ ਪਾਰਕਿੰਗ ਸ਼ੁਰੂ ਹੋ ਗਈ ਹੈ | ਇਸ ਤੋਂ ਇਲਾਵਾ ਡਾ. ਭੀਮ ਰਾਓ ਅੰਬੇਡਕਰ ਚੌਕ ਵਿਖੇ ਪਿਛਲੇ ਕਈ ਮਹੀਨਿਆਂ ਤੋਂ ਲਗਾਏ ਹੋਏ ਵੱਡੇ-ਵੱਡੇ ਬੈਰੀਕੇਡ ਚੌਕ ਦੀ ਨੁਹਾਰ ਨੂੰ ਜਿਥੇੇ ਖ਼ਰਾਬ ਕਰ ਰਹੇ ਹਨ ਉਥੇ ਹੀ ਆਵਾਜਾਈ 'ਚ ਵਿਘਨ ਪਾਉਣ ਦਾ ਕਰਨ ਵੀ ਬਣੇ ਹੋਏ ਹਨ | ਇਸ ਦੌਰਾਨ ਅੰਮਿ੍ਤਸਰ ਵਿਕਾਸ ਮੰਚ ਦੇ ਆਗੂ ਪਿ੍ੰ: ਕੁਲਵੰਤ ਸਿੰਘ ਅਣਖੀ, ਰਾਜਵਿੰਦਰ ਸਿੰਘ, ਅਜੀਤ ਸਿੰਘ, ਗੁਰਿੰਦਰ ਸਿੰਘ ਆਦਿ ਨੇ ਕਿਹਾ ਕਿ ਸ੍ਰੀ ਹਰਿਮੰਦਰ ਸਾਹਿਬ ਸਮੇਤ ਹੋਰ ਧਾਰਮਿਕ ਅਤੇ ਇਤਿਹਾਸਕ ਅਸਥਾਨਾਂ ਨੂੰ ਜਾਣ ਲਈ ਦੂਰ ਦੁਰਾਡੇ ਇਲਾਕਿਆਂ ਤੋਂ ਬੜੀ ਆਸਥਾ ਸਹਿਤ ਇਸ ਵਿਰਾਸਤੀ ਮਾਰਗ ਤੋਂ ਆਉਂਦੇ-ਜਾਂਦੇ ਹਨ | ਉਨ੍ਹਾਂ ਸਰਕਾਰ ਅਤੇ ਪ੍ਰਸ਼ਾਸਨ ਪਾਸੋਂ ਮੰਗ ਕੀਤੀ ਕਿ ਵਿਰਾਸਤੀ ਮਾਰਗ ਦੀ ਦਿੱਖ ਅਤੇ ਨੁਹਾਰ ਨੂੰ ਬਹਾਲ ਕੀਤਾ ਜਾਵੇ, ਤਾਂ ਜੋ ਸ਼ਰਧਾਲੂ ਅਤੇ ਸੈਲਾਨੀ ਇਥੋਂ ਚੰਗਾ ਪ੍ਰਭਾਵ ਲੈ ਕੇ ਜਾ ਸਕਣ |

Ad Position 22
No active advertisement
ਪਿਛਲੀ ਖ਼ਬਰ ਜਥੇ: ਰਣੀਕੇ ਅਕਾਲੀ ਸਰਕਾਰ ਵਿਚ ਪੰਜਾਬ ਦੇ ਉਪ ਮੁੱਖ ਮੰਤਰੀ ਹੋਣਗੇ-ਮਜੀਠੀਆ <br/> ਅਗਲੀ ਖ਼ਬਰ ਸੁਖਬੀਰ ਸਿੰਘ ਬਾਦਲ ਦਾ ਹਲਕਾ ਅਟਾਰੀ ਵਿਖੇ ਪੁੱਜਣ 'ਤੇ ਲਾਲੀ ਰਣੀਕੇ ਦੀ ਅਗਵਾਈ ਵਿਚ ਸ਼ਾਨਦਾਰ ਸਵਾਗਤ <br/>
Ad Position 24