13-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-02-2026

'ਸੰਗੀਤ ਤੇ ਖੇਤੀਬਾੜੀ ਦਾ ਅੰਤਰਵਿਸ਼ਾ ਦਿ੍ਸ਼ਟੀਕੋਣ' ਵਿਸ਼ੇ 'ਤੇ ਤਿੰਨ ਦਿਨਾ ਵਰਕਸ਼ਾਪ ਕਰਵਾਈ <br/>

Ad Position 21
No active advertisement
ਅਜੀਤ ਡੈਸਕ 25-02-2026
ਅੰਮਿ੍ਤਸਰ, 24 ਫਰਵਰੀ (ਸੁਰਿੰਦਰਪਾਲ ਸਿੰਘ ਵਰਪਾਲ)-ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਿਜ਼ੂਅਲ ਐਂਡ ਪਰਫਾਰਮਿੰਗ ਆਰਟਸ ਵਿਭਾਗ ਵਲੋਂ ਰੂਸਾ ਅਧੀਨ ਖੇਤੀਬਾੜੀ ਅਨੁਸੰਧਾਨ ਅਤੇ ਨਵਚੇਤਨਾ ਕੇਂਦਰ ਦੇ ਸਹਿਯੋਗ ਨਾਲ 'ਸੰਗੀਤ ਦਾ ਖੇਤੀਬਾੜੀ ਨਾਲ ਅੰਤਰ-ਵਿਸ਼ਾ ਦਿ੍ਸ਼ਟੀਕੋਣ' ਵਿਸ਼ੇ 'ਤੇ ਵਰਕਸ਼ਾਪ ਦਾ ਅਰੰਭ ਹੋਇਆ | ਇਸ ਦੌਰਾਨ ਯੂਨੀਵਰਸਿਟੀ ਦੇ ਮੁਖੀ ਉਪ ਕੁਲਪਤੀ ਪ੍ਰੋ. ਕਰਮਜੀਤ ਸਿੰਘ ਨੇ ਆਪ ਸਰੋਤਿਆਂ 'ਚ ਬੈਠ ਕੇ ਮਾਹੌਲ ਦਾ ਆਨੰਦ ਮਾਣਿਆ | ਵਿਭਾਗ ਮੁਖੀ ਡਾ. ਰਾਜੇਸ਼ ਸ਼ਰਮਾ ਦੀ ਅਗਵਾਈ 'ਚ ਕਰਵਾਈ ਗਈ ਵਰਕਸ਼ਾਪ ਦੇ ਉਦਘਾਟਨੀ ਸਮਾਗਮ ਦੀ ਸ਼ੁਰੂਆਤ ਜੋਤ ਜਗਾ ਕੇ ਕੀਤੀ ਗਈ | ਪਹਿਲੇ ਸੈਸ਼ਨ 'ਚ ਗੁਰਮਤਿ ਸੰਗੀਤ 'ਤੇ ਵਿਸ਼ੇਸ਼ ਵਿਚਾਰ-ਵਟਾਂਦਰਾ ਕਰਦਿਆਂ ਵਿਦਵਾਨ ਪਿ੍ੰਸੀਪਲ ਸੁਖਵੰਤ ਸਿੰਘ ਨੇ ਗੁਰਮਤਿ ਸੰਗੀਤ ਦੇ ਆਧਿਆਤਮਿਕ ਪੱਖ, ਰਾਗ ਪ੍ਰਣਾਲੀ ਅਤੇ ਗੁਰਬਾਣੀ ਗਾਇਨ ਦੀ ਸ਼ਾਸਤਰੀ ਪਰੰਪਰਾ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ ਉਪਰੰਤ ਪ੍ਰਭਾਵਸ਼ਾਲੀ ਪੇਸ਼ਕਾਰੀ ਦਿੱਤੀ | ਉਨ੍ਹਾਂ ਨਾਲ ਉਨ੍ਹਾਂ ਦੇ ਵਿਦਿਆਰਥੀਆਂ ਨੇ ਸੰਗਤ ਕੀਤੀ ਜਦਕਿ ਤਬਲਾ ਸੰਗਤ ਅਨਿਕਬਾਰ ਸਿੰਘ ਵਲੋਂ ਕੀਤੀ ਗਈ | ਦੂਜੇ ਸੈਸ਼ਨ ਦੌਰਾਨ ਯੂਨੀਵਰਸਿਟੀ ਦੇ ਰਜਿਸਟਰਾਰ ਪ੍ਰੋ. ਕੇ. ਐੱਸ. ਚਾਹਲ ਦੀ ਵਿਸ਼ੇਸ਼ ਹਾਜ਼ਰੀ ਰਹੀ | ਇਸ ਮੌਕੇ 'ਪਵਣੁ ਗੁਰੂ ਪਾਣੀ ਪਿਤਾ' ਸ਼ਬਦ ਦੀ ਭਾਵਪੂਰਤ ਪੇਸ਼ਕਸ਼ ਕੀਤੀ ਗਈ ਅਤੇ ਵਿਦਿਆਰਥੀਆਂ ਨੂੰ ਰਾਗ ਜੈਤਸਰੀ ਦੀ ਵਿਹਾਰਕ ਤਾਲੀਮ ਵੀ ਦਿੱਤੀ ਗਈ | ਇਸ ਮੌਕੇ ਡਾ. ਪਿ੍ਯੰਕਾ, ਡਾ. ਰਮਨਦੀਪ, ਸ੍ਰੀ ਸਿੱਧਾਰਥ ਚੈਟਰਜੀ, ਡਾ. ਗੌਰਵ ਕੋਹਲੀ, ਡਾ. ਹਰਮੀਤ, ਡਾ. ਸ਼ੁਪ੍ਰੀਤ ਸਿੰਘ, ਡਾ. ਗੀਤੂ ਅਤੇ ਗੁਣਵੀਰ ਸਿੰਘ ਤੋਂ ਇਲਾਵਾ ਖੋਜਾਰਥੀਆਂ ਅਤੇ ਐੱਮ. ਏ. ਤੇ ਐੱਮ. ਪੀ. ਏ. (ਸੰਗੀਤ) ਦੇ ਵਿਦਿਆਰਥੀਆਂ ਨੇ ਭਰਪੂਰ ਹਿੱਸਾ ਲਿਆ ਅਤੇ ਮਹਿਮਾਨਾਂ ਨੂੰ ਸਨਮਾਨਿਤ ਕੀਤਾ | ਪ੍ਰੋਗਰਾਮ ਦਾ ਸੁਚੱਜਾ ਮੰਚ ਸੰਚਾਲਨ ਐੱਮ. ਏ. ਦੇ ਵਿਦਿਆਰਥੀ ਯੋਗੇਸ਼ ਵਲੋਂ ਕੀਤਾ ਗਿਆ |

Ad Position 22
No active advertisement
ਪਿਛਲੀ ਖ਼ਬਰ ਡਾ. ਇੰਦਰਬੀਰ ਸਿੰਘ ਨਿੱਜਰ ਵਲੋਂ ਇੰਡੋਰ ਜਿੰਮ ਦੇ ਨਿਰਮਾਣ ਕਾਰਜ ਦਾ ਉਦਘਾਟਨ <br/> ਅਗਲੀ ਖ਼ਬਰ ਭਗਤ ਪੂਰਨ ਸਿੰਘ ਪਿੰਗਲਵਾੜਾ ਵਲੋਂ ਮਨਾਈ ਜਾਵੇਗੀ ਵਾਤਾਵਰਨ ਜਾਗਰੂਕਤਾ ਸ਼ਤਾਬਦੀ-ਡਾ: ਇੰਦਰਜੀਤ ਕੌਰ <br/>
Ad Position 24