ਅੰਮਿ੍ਤਸਰ, 24 ਫਰਵਰੀ (ਰੇਸ਼ਮ ਸਿੰਘ)-ਥਾਣਾ ਮੋਹਕਮਪੁਰਾ ਦੀ ਪੁਲਿਸ ਵਲੋਂ ਹੱਟੀ ਤੋਂ ਸਾਮਾਨ ਲੈਣ ਗਈ ਇਕ ਕੁੜੀ ਨਾਲ ਛੇੜਛਾੜ ਹੋਣ ਦਾ ਮਾਮਲਾ ਦਰਜ ਕੀਤਾ ਹੈ ਅਤੇ ਮੁਖ ਮੁਲਜ਼ਮ ਨੂੰ ਨਾਮਜਦ ਵੀ ਕਰ ਲਿਆ ਗਿਆ ਹੈ | ਪੀੜਤਾ ਨੇ ਪੁਲਿਸ ਨੂੰ ਦੱਸਿਆ ਕਿ ਉਹ ਦਸਵੀਂ ਜਮਾਤ ਦੀ ਵਿਦਿਆਰਥਣ ਹੈ ਅਤੇ ਦਿਲ ਦੀ ਬਿਮਾਰੀ ਤੋਂ ਵੀ ਪੀੜਤ ਹੈ ਉਹ ਆਪਣੇ ਘਰ ਦੇ ਨੇੜੇ ਹੀ ਬੇਕਰੀ ਤੋਂ ਸਾਮਾਨ ਲੈਣ ਗਈ ਸੀ, ਜਿਥੇ ਚਾਰ ਮੁੰਡੇ ਪਹਿਲਾਂ ਹੀ ਮੌਜੂਦ ਸਨ ਜਿਨ੍ਹਾਂ ਵਿਚੋਂ 3 ਬੇਕਰੀ ਦੇ ਬਾਹਰ ਤੇ ਇਕ ਅੰਦਰ ਸੀ | ਇਨ੍ਹਾਂ ਵਿਚੋਂ ਇਕ ਨੇ ਉਸ ਨਾਲ ਛੇੜਛਾੜ ਕੀਤੀ ਤੇ ਉਸਦਾ ਮੋਬਾਈਲ ਫੋਨ ਵੀ ਮੰਗਿਆ ਉਸਦੇ ਮਨਾਂ ਕਰਨ ਦੇ ਬਾਵਜੂਦ ਦੁਬਾਰਾ ਫਿਰ ਬਦਤਮੀਜ਼ੀ ਕੀਤੀ | ਉਸਦਾ ਤਾਇਆ ਸੰਜੇ ਸਿੰਘ ਆ ਗਿਆ ਤਾਂ ਵੀ ਉਹ ਨਹੀਂ ਟਲਿਆ ਤੇ ਜਦੋਂ ਕਿ ਉਸਦੇ ਤਾਇਆ ਨੂੰ ਵੀ ਕਾਲਰ ਤੋਂ ਫੜ ਕੇ ਧਮਕਾਇਆ ਉਹ ਕੁੜੀ ਨੂੰ ੂ ਚੁੱਕ ਕੇ ਲੈ ਜਾਵੇਗਾ | ਬਾਅਦ 'ਚ ਉਹ ਆਪਣੇ ਦੋਸਤਾਂ ਨਾਲ ਮੋਟਰਸਾਈਕਲ 'ਤੇ ਫਰਾਰ ਹੋ ਗਿਆ | ਪੁਲਿਸ ਵਲੋਂ ਉਕਤਾਂਸ ਸ਼ਰਮਾ ਵਾਸੀ ਤੁੰਗ ਪਾਈ ਲੰਮੀ ਵੀਹੀ ਖ਼ਿਲਾਫ਼ ਪਰਚਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ |