ਅੰਮਿ੍ਤਸਰ, 24 ਫਰਵਰੀ (ਸੁਰਿੰਦਰ ਕੋਛੜ)-ਰੋਟਰੀ ਕਲੱਬ ਅੰਮਿ੍ਤਸਰ ਸਾਊਥ ਈਸਟ ਵਲੋਂ ਰੋਟਰੀ ਦੀ 121ਵੀਂ ਵਰ੍ਹੇਗੰਢ ਅੰਮਿ੍ਤਸਰ ਕਲੱਬ 'ਚ ਭਾਰੀ ਉਤਸ਼ਾਹ ਨਾਲ ਮਨਾਈ ਗਈ | ਇਸ ਮੌਕੇ ਕਲੱਬ ਦੇ ਪ੍ਰਧਾਨ ਰੋਟੇਰੀਅਨ ਐੱਸ. ਪੀ. ਸਿੰਘ ਅਤੇ ਕਲੱਬ ਦੇ ਚੇਅਰਮੈਨ ਰੋਟੇਰੀਅਨ ਇੰਜ. ਪੀ. ਐੱਸ. ਗਰੋਵਰ ਦੀ ਸਰਪ੍ਰਸਤੀ ਹੇਠ ਕਰਵਾਏ ਗਏ ਸਮਾਗਮ ਦੌਰਾਨ ਕੇਕ ਵੀ ਕੱਟਿਆ ਗਿਆ | ਰੋਟੇਰੀਅਨ ਐੱਸ. ਪੀ. ਸਿੰਘ ਨੇ ਰੋਟਰੀ ਇੰਟਰਨੈਸ਼ਨਲ ਦੇ ਇਤਿਹਾਸ ਅਤੇ ਉਸ ਦੀਆਂ ਵਿਸ਼ਵ ਪੱਧਰੀ ਸੇਵਾਵਾਂ ਬਾਰੇ ਸੰਖੇਪ ਅਤੇ ਪ੍ਰਭਾਵਸ਼ਾਲੀ ਚਾਨਣਾ ਪਾਇਆ | ਉਨ੍ਹਾਂ ਨੇ ਰੋਟਰੀ ਦੇ ਉਦੇਸ਼ 'ਸਰਵਿਸ ਅਬਵ ਸੈੱਲਫ਼' ਨੂੰ ਉਜਾਗਰ ਕਰਦਿਆਂ ਮੈਂਬਰਾਂ ਨੂੰ ਹੋਰ ਸਮਰਪਣ ਨਾਲ ਸੇਵਾ ਕਰਨ ਲਈ ਪ੍ਰੇਰਿਤ ਕੀਤਾ | ਉਪ ਪ੍ਰਧਾਨ ਡਾ: ਜਸਪਾਲ ਸਿੰਘ ਨੇ ਆਏ ਹੋਏ ਮਹਿਮਾਨਾਂ ਨੂੰ ਜੀ ਆਇਆ ਆਖਿਆ ਅਤੇ ਉਨ੍ਹਾਂ ਦਾ ਸਵਾਗਤ ਕੀਤਾ | ਇਸ ਮੌਕੇ 'ਤੇ ਜ਼ਿਲ੍ਹਾ ਮੁੱਖ ਸਲਾਹਕਾਰ ਇੰਜ. ਪੀ. ਐੱਸ. ਗਰੋਵਰ, ਡਾ: ਜਸਪਾਲ ਸਾਹਨੀ, ਕਲੱਬ ਸਕੱਤਰ ਕੇ. ਕੇ. ਢੰਡ, ਫ਼ਸਟ ਕਲੱਬ ਲੇਡੀ ਰੋਟੇਰੀਅਨ ਵਰਿੰਦਰ ਮਾਣਕ, ਪਦਮਜੀਤ ਸਿੰਘ, ਡਾ: ਅਤੁਲ ਸ਼ਰਮਾ, ਆਰ. ਕੇ. ਸੂਦ, ਰਵਿੰਦਰ ਸਿੰਘ, ਐੱਸ. ਐੱਸ. ਸੰਧੂ, ਹਰਜਿੰਦਰ ਸਿੰਘ ਬੱਗਾ, ਜਸਬੀਰ ਕੌਰ, ਪਵਨ ਸੂਦ, ਸ਼੍ਰੀਮਤੀ ਡਾ: ਅਤੁਲ ਸ਼ਰਮਾ ਅਤੇ ਰੋਟੇਰੀਅਨ ਰਵਿੰਦਰ ਕੌਰ ਸਮੇਤ ਕਈ ਹੋਰ ਰੋਟੇਰੀਅਨ ਹਾਜ਼ਰ ਸਨ | ਸਮਾਗਮ ਦੌਰਾਨ ਰੋਟਰੀ ਦੀ 121 ਸਾਲਾਂ ਦੀ ਯਾਤਰਾ ਨੂੰ ਯਾਦ ਕਰਦਿਆਂ ਕਲੱਬ ਮੈਂਬਰਾਂ ਨੇ ਸਮਾਜ ਸੇਵਾ ਦੇ ਆਪਣੇ ਸੰਕਲਪ ਨੂੰ ਹੋਰ ਮਜ਼ਬੂਤ ਕਰਨ ਦਾ ਵਚਨ ਦਿੱਤਾ |
ਰੋਟਰੀ ਕਲੱਬ ਸਾਊਥ ਈਸਟ ਵਲੋਂ ਮਨਾਈ ਗਈ ਰੋਟਰੀ ਦੀ 121ਵੀਂ ਵਰ੍ਹੇਗੰਢ
ਰੋਟਰੀ ਦੀ 121ਵੀਂ ਵਰ੍ਹੇਗੰਢ ਮੌਕੇ ਕੇਕ ਕੱਟ ਦੇ ਹੋਏ ਰੋਟਰੀ ਕਲੱਬ ਸਾਊਥ ਈਸਟ ਦੇ ਅਹੁਦੇਦਾਰ | ਤਸਵੀਰ : ਨਿਰਮਲ ਸਟੂਡੀਓ<br/>
25-02-2026