13-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-02-2026

ਹਰਿਆਣਾ 'ਚ 590 ਕਰੋੜ ਦਾ ਨਵਾਂ ਘਪਲਾ ਪਰ ਨਾਇਬ ਸਿੰਘ ਸੈਣੀ ਪੰਜਾਬ ਪ੍ਰਚਾਰ 'ਚ ਰੁੱਝੇ-ਸਤਨਾਮ ਸਿੰਘ ਮਠਾੜੂ <br/>

Ad Position 21
No active advertisement
ਅਜੀਤ ਡੈਸਕ 25-02-2026

ਅੰਮਿ੍ਤਸਰ, 24 ਫਰਵਰੀ (ਸੁਰਿੰਦਰਪਾਲ ਸਿੰਘ ਵਰਪਾਲ)-ਆਮ ਆਦਮੀ ਪਾਰਟੀ-ਅੰਮਿ੍ਤਸਰ ਦੇ ਜ਼ਿਲ੍ਹਾ ਮੀਡੀਆ ਇੰਚਾਰਜ ਤੇ ਪੰਜਾਬ ਸਰਕਾਰ ਦੇ ਰਾਮਗੜ੍ਹੀਆ ਵੈੱਲਫੇਅਰ ਬੋਰਡ ਦੇ ਮੈਂਬਰ ਸਤਨਾਮ ਸਿੰਘ ਮਠਾੜੂ ਨੇ ਦੱਸਿਆ ਕਿ ਹਰਿਆਣਾ ਵਿਚ ਵਿੱਤੀ ਗੜਬੜੀਆਂ ਦੇ ਮਾਮਲੇ ਲਗਾਤਾਰ ਸਾਹਮਣੇ ਆ ਰਹੇ ਹਨ, ਜਿਸ 'ਚ ਨਿੱਜੀ ਖੇਤਰ ਦੇ ਬੈਂਕ ਦੀ ਚੰਡੀਗੜ੍ਹ ਸ਼ਾਖਾ 'ਚ ਹਰਿਆਣਾ ਸਰਕਾਰ ਨਾਲ ਸੰਬੰਧਿਤ ਖਾਤਿਆਂ 'ਚ ਲਗਭਗ 590 ਕਰੋੜ ਦੀ ਧੋਖਾਧੜੀ ਦੀ ਜਾਣਕਾਰੀ ਸਾਹਮਣੇ ਆਈ ਹੈ | ਇਸ ਮੌਕੇ ਨੈਸ਼ਨਲ ਕੌਂਸਲ ਮੈਂਬਰ ਹਰਿੰਦਰ ਸਿੰਘ, ਹਲਕਾ ਸੰਗਠਨ ਇੰਚਾਰਜ ਵਿਕਰਮਜੀਤ ਵਿੱਕੀ, ਦੀਪਕ ਸ਼ਰਮਾ ਅਤੇ ਰਾਜ ਭਗਤ ਹਾਜ਼ਰ ਸਨ | ਮਠਾੜੂ ਨੇ ਕਿਹਾ ਕਿ ਬੈਂਕ ਦੇ ਮੁਤਾਬਕ ਇਹ ਗੜਬੜ ਉਸ ਵੇਲੇ ਸਾਹਮਣੇ ਆਈ ਜਦੋਂ ਹਰਿਆਣਾ ਸਰਕਾਰ ਦੇ ਇਕ ਵਿਭਾਗ ਨੇ ਆਪਣਾ ਖਾਤਾ ਬੰਦ ਕਰਕੇ ਰਕਮ ਕਿਸੇ ਹੋਰ ਬੈਂਕ ਵਿਚ ਟਰਾਂਸਫਰ ਕਰਨ ਦੀ ਬੇਨਤੀ ਕੀਤੀ | ਇਸ ਦੌਰਾਨ ਵਿਭਾਗ ਵਲੋਂ ਦਰਸਾਈ ਗਈ ਰਕਮ ਅਤੇ ਖਾਤੇ ਵਿਚ ਮੌਜੂਦ ਅਸਲ ਬਕਾਇਆ ਵਿਚ ਵੱਡਾ ਅੰਤਰ ਪਾਇਆ ਗਿਆ | ਮਠਾੜੂ ਨੇ ਕਿਹਾ ਕਿ ਇਕ ਪਾਸੇ 435 ਕਰੋੜ ਦੀਆਂ ਵਿੱਤੀ ਖਾਮੀਆਂ ਅਤੇ ਦੂਜੇ ਪਾਸੇ 590 ਕਰੋੜ ਦੀ ਸੰਭਾਵਿਤ ਧੋਖਾਧੜੀ ਸਾਹਮਣੇ ਆਉਣਾ ਗੰਭੀਰ ਚਿੰਤਾ ਦਾ ਵਿਸ਼ਾ ਹੈ | ਉਨ੍ਹਾਂ ਦੋਸ਼ ਲਗਾਇਆ ਕਿ ਜਦੋਂ ਸੂਬੇ ਵਿਚ ਇੰਨੀ ਵੱਡੀ ਰਕਮਾਂ ਦੇ ਮਾਮਲੇ ਸਾਹਮਣੇ ਆ ਰਹੇ ਹਨ, ਉਸ ਵੇਲੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਪੰਜਾਬ ਵਿਚ ਰਾਜਨੀਤਿਕ ਦੌਰਿਆਂ ਵਿਚ ਰੁੱਝੇ ਹੋਏ ਹਨ | ਉਨ੍ਹਾਂ ਮੰਗ ਕੀਤੀ ਕਿ ਮਾਮਲੇ ਦੀ ਉੱਚ ਪੱਧਰੀ, ਨਿਰਪੱਖ ਅਤੇ ਸਮੇਂ-ਬੱਧ ਜਾਂਚ ਕਰਵਾ ਕੇ ਦੋਸ਼ੀਆਂ ਨੂੰ ਸਖਤ ਸਜ਼ਾ ਦਿੱਤੀ ਜਾਵੇ ਅਤੇ ਸਰਕਾਰੀ ਖਜ਼ਾਨੇ ਦੀ ਇਕ-ਇਕ ਪੈਸੇ ਦੀ ਵਸੂਲੀ ਯਕੀਨੀ ਬਣਾਈ ਜਾਵੇ |

Ad Position 22
No active advertisement
ਪਿਛਲੀ ਖ਼ਬਰ 'ਮੇਰੀ ਰਸੋਈ' ਸਕੀਮ ਤਹਿਤ ਕਣਕ ਸਮੇਤ ਫੂਡ ਕਿੱਟ ਦੇਵੇਗੀ ਆਮ ਆਦਮੀ ਪਾਰਟੀ ਦੀ ਸਰਕਾਰ-ਜਸਕਰਨ ਸਿੰਘ ਬੰਦੇਸ਼ਾ <br/> ਅਗਲੀ ਖ਼ਬਰ ਰੋਟਰੀ ਕਲੱਬ ਸਾਊਥ ਈਸਟ ਵਲੋਂ ਮਨਾਈ ਗਈ ਰੋਟਰੀ ਦੀ 121ਵੀਂ ਵਰ੍ਹੇਗੰਢ
Ad Position 24