26-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-02-2026

ਦੁੱਖ ਨਿਵਾਰਨ ਹਸਪਤਾਲ ਦੀ ਟੀਮ ਨੇ ਲੱਕੜ ਵਾਲੇ ਆਰੇ ਨਾਲ ਚੀਰੇ ਗਏ ਨੌਜਵਾਨ ਦੀ ਜਾਨ ਬਚਾਈ-ਹਰਜਿੰਦਰ ਸਿੰਘ ਗੋਰਾਇਆ <br/>

Ad Position 21
No active advertisement
ਅਜੀਤ ਡੈਸਕ 27-02-2026
ਅੰਮਿ੍ਤਸਰ, 26 ਫਰਵਰੀ (ਰੇਸ਼ਮ ਸਿੰਘ)-ਰਣਜੀਤ ਐਵੇਨਿਊ ਵਿਖੇ ਸਥਿਤ ਦੁਖ ਨਿਵਾਰਨ ਹਸਪਤਾਲ ਦੇ ਡਾਕਟਰਾਂ ਦੀ ਇਕ ਟੀਮ ਨੇ ਲੱਕੜ ਦੇ ਆਰੇ ਨਾਲ ਚੀਰੇ ਗਏ ਇਕ ਨੌਜਵਾਨ ਦਾ ਸਫਲਤਾਪੂਰਵਕ ਆਪ੍ਰੇਸ਼ਨ ਕਰਕੇ ਉਸਦੀ ਜਾਨ ਬਚਾ ਲਈ ਗਈ ਹੈ ਅਤੇ ਇਹ ਮਰੀਜ਼ ਹੁਣ ਬਿਲਕੁਲ ਸਿਹਤਯਾਬ ਹੋ ਕੇ ਆਪਣੇ ਮੁੜ ਕੰਮ 'ਤੇ ਪਰਤਣੇ ਦੇ ਯੋਗ ਹੋ ਗਿਆ ਹੈ | ਇਹ ਪ੍ਰਗਟਾਵਾ ਅੱਜ ਇਥੇ ਦੁਖ ਨਿਵਾਰਨ ਹਸਪਤਾਲ ਦੇ ਐੱਮ.ਡੀ. ਹਰਜਿੰਦਰ ਸਿੰਘ ਗੋਰਾਇਆ ਨੇ ਕਰਦਿਆਂ ਦਸਿਆ ਕਿ ਇਸ ਮਰੀਜ਼ ਨੂੰ ਬੀਤੇ 7 ਫਰਵਰੀ ਦੀ ਸ਼ਾਮ ਨੂੰ ਗੰਭੀਰ ਖੂਨ ਵਹਿਣ ਵਾਲੀ ਹਾਲਤ ਵਿਚ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਸੀ | ਇਥੇ ਕ੍ਰਿਟੀਕਲ ਕੇਅਰ ਸਪੈਸ਼ਲਿਸਟ ਡਾ. ਤੇਜਿੰਦਰ ਸਿੰਘ ਨੇ ਕਿਹਾ ਕਿ ਦਿਹਾਤੀ ਖੇਤਰ ਦੇ ਪਿੰਡ ਭਿੰਡੀ ਸੈਂਦਾ ਪਿੰਡ ਦਾ ਰਹਿਣ ਵਾਲਾ ਅਮਰਜੀਤ ਸਿੰਘ (37) ਜੋ ਕਿ ਲੱਕੜ ਦੇ ਆਰੇ 'ਤੇ ਮਿਸਤਰੀ ਦਾ ਕੰਮ ਕਰਦਾ ਹੈ | ਸ਼ਾਮ ਵੇਲੇ ਜਦੋਂ ਉਹ ਆਪਣੇ ਪਿੰਡ ਦੇ ਇਕ ਘਰ ਵਿਚ ਕੰਮ ਕਰ ਰਿਹਾ ਸੀ | ਕੁਝ ਕੰਮ ਪੂਰਾ ਕਰਨ ਲਈ ਉਸਨੇ ਲੱਕੜ ਦੇ ਆਰੇ ਨਾਲ ਲੱਕੜ ਕੱਟਣ ਦੀ ਕੋਸ਼ਿਸ਼ ਕੀਤੀ ਜੋ ਕਿ ਆਰੇ ਦਾ ਬਲੇਡ ਟੁੱਟ ਕੇ ਅਮਰਜੀਤ ਦੇ ਢਿੱਡ ਨੂੰ ਚੀਰ ਗਿਆ , ਜਿਸ ਨਾਲ ਉਸ ਦੀਆਂ ਅੰਤੜੀਆਂ ਬਾਹਰ ਨਿਕਲ ਆਈਆਂ ਤੇ ਵੱਢੀਆਂ ਗਈਆਂ | ਉਸਦਾ ਪੂਰਾ ਸਰੀਰ ਖੂਨ ਨਾਲ ਲੱਥਪੱਥ ਸੀ | ਉਸਨੂੰ ਰਾਤ 8 ਵਜੇ ਦੇ ਕਰੀਬ ਗੰਭੀਰ ਜ਼ਖਮੀ ਹਾਲਤ ਵਿਚ ਹਸਪਤਾਲ ਲਿਆਂਦਾ ਗਿਆ | ਉਸਦਾ ਢਿੱਡ ਪੂਰੀ ਤਰ੍ਹਾਂ ਕੱਟਿਆ ਹੋਇਆ ਸੀ, ਉਸਦੀ ਛੋਟੀ ਅੰਤੜੀ ਚਾਰ ਟੁਕੜਿਆਂ ਵਿਚ ਕੱਟੀ ਹੋਈ ਸੀ, ਅਤੇ ਅੰਗ ਬਾਹਰ ਨਿਕਲ ਰਹੇ ਸਨ | ਮਰੀਜ਼ ਦਾ ਸਰੀਰ ਕੰਬਲ ਵਿਚ ਲਪੇਟਿਆ ਹੋਇਆ ਸੀ ਅਤੇ ਉਸਦੀ ਹਾਲਤ ਭਿਆਨਕ ਸੀ | ਜਦੋਂ ਮਰੀਜ਼ ਨੂੰ ਹਸਪਤਾਲ ਲਿਆਂਦਾ ਗਿਆ ਤਾਂ ਉਸਦੀ ਹਾਲਤ ਬਹੁਤ ਗੰਭੀਰ ਸੀ ਅਤੇ ਉਸਦੇ ਬਚਣ ਦੀ ਸੰਭਾਵਨਾ ਬਹੁਤ ਘੱਟ ਸੀ | ਜਰਨਲ ਸਰਜਰੀ ਦੇ ਮਾਹਿਰ ਡਾ: ਕਸ਼ਿਸ਼ ਤੇ ਸਮੁਚੀ ਥੀਏਟਰ ਟੀਮ ਨੇ ਅਮਰਜੀਤ ਦੀ ਜਾਨ ਬਚਾਉਣ ਲਈ ਕੋਈ ਕਸਰ ਨਹੀਂ ਛੱਡੀ | ਮਰੀਜ਼ ਅਮਰਜੀਤ ਸਿੰਘ ਨੇ ਕਿਹਾ ਕਿ ਦੁਖ ਨਿਵਾਰਨ ਹਸਪਤਾਲ ਦੇ ਡਾਕਟਰਾਂ ਅਤੇ ਸਟਾਫ਼ ਦੀ ਟੀਮ ਉਨ੍ਹਾਂ ਲਈ ਜਾਨ ਬਚਾਉਣਾ ਕਿਸੇ ਕ੍ਰਿਸ਼ਮੇ ਤੋਂ ਘੱਟ ਨਹੀਂ ਹੈ | ਪ੍ਰਬੰਧ ਨਿਰਦੇਸ਼ਕ ਹਰਜਿੰਦਰ ਸਿੰਘ ਗੁਰਾਇਆ ਨੇ ਕਿਹਾ ਕਿ ਇਹ ਪਹਿਲੀ ਵਾਰ ਨਹੀਂ ਹੈ ਜਦੋਂ ਹਸਪਤਾਲ ਦੇ ਡਾਕਟਰਾਂ ਨੇ ਇੰਨੇ ਗੰਭੀਰ ਮਰੀਜ਼ ਦੀ ਜਾਨ ਬਚਾਈ ਹੋਵੇ | ਪਹਿਲਾਂ ਵੀ ਬਹੁਤ ਸਾਰੇ ਮਰੀਜ਼ ਆਏ ਹਨ, ਜਿਨ੍ਹਾਂ ਦੇ ਬਚਣ ਦੀ ਉਮੀਦ ਘੱਟ ਹੈ | ਉਨ੍ਹਾਂ ਕਿਹਾ ਕਿ ਉਹ ਸੇਵਾ ਦੀ ਭਾਵਨਾ ਨਾਲ ਹਸਪਤਾਲ ਚਲਾਉਂਦੇ ਹਨ ਅਤੇ ਇਸ ਦੇ ਬੇਹਤਰ ਸਿੱਟੇ ਨਿਕਲਦੇ ਹਨ | ਇਸ ਮੌਕੇ

Ad Position 22
No active advertisement
ਪਿਛਲੀ ਖ਼ਬਰ ਲੋਕ ਨਿਰਮਾਣ ਵਿਭਾਗ ਵਲੋਂ ਅਕਾਲ ਪੁਰਖ ਦੇ ਸ਼ੁਕਰਾਨੇ ਲਈ ਧਾਰਮਿਕ ਸਮਾਗਮ <br/> ਅਗਲੀ ਖ਼ਬਰ ਸਾਬਕਾ ਇੰਸਪੈਕਟਰ ਰਾਧਾ ਕਿ੍ਸ਼ਨ ਚੈਰੀਟੇਬਲ ਲੈਬੋਰਟਰੀ ਦਾ ਉਦਘਾਟਨ 6 ਨੂੰ <br/>
Ad Position 24