26-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-02-2026

ਸਾਬਕਾ ਇੰਸਪੈਕਟਰ ਰਾਧਾ ਕਿ੍ਸ਼ਨ ਚੈਰੀਟੇਬਲ ਲੈਬੋਰਟਰੀ ਦਾ ਉਦਘਾਟਨ 6 ਨੂੰ <br/>

Ad Position 21
No active advertisement
ਅਜੀਤ ਡੈਸਕ 27-02-2026
ਨੂਰਪੁਰ ਬੇਦੀ, 26 ਫਰਵਰੀ (ਹਰਦੀਪ ਸਿੰਘ ਢੀਂਡਸਾ)-ਇੰਸਪੈਕਟਰ ਰਾਧਾ ਕਿ੍ਸ਼ਨ ਦੇ ਪਰਿਵਾਰ ਵਲੋਂ ਉਨਾਂ ਦੇ ਪੂਰਨਿਆਂ 'ਤੇ ਚੱਲਦਿਆਂ ਇਲਾਕੇ ਵਿਚ ਪਹਿਲਾਂ ਹੀ ਸਿੱਖਿਆ ਤੇ ਸਿਹਤ ਪ੍ਰਤੀ ਸੇਵਾਵਾਂ ਸੇਵਾ ਭਾਵਨਾ ਨਾਲ ਚਲਾਈਆਂ ਜਾ ਰਹੀਆਂ ਹਨ | ਇਸੇ ਲੜੀ ਨੂੰ ਜਾਰੀ ਰੱਖਦਿਆਂ ਸਾਬਕਾ ਇੰਸਪੈਕਟਰ ਰਾਧਾ ਕਿ੍ਸ਼ਨ ਦੇ ਪਰਿਵਾਰ ਵਲੋਂ ਪਿੰਡ ਕਾਂਗੜ ਨਿਵਾਸੀਆਂ ਦੇ ਸਹਿਯੋਗ ਨਾਲ ਹੁਣ ਇਲਾਕੇ ਦੇ ਲੋਕਾਂ ਦੀ ਸਹੂਲਤ ਲਈ ਨੂਰਪੁਰ ਬੇਦੀ-ਬੰੁਗਾ ਸਾਹਿਬ ਰੋੜ ਤੇ ਸਤਨਾਮ ਸਿੰਘ ਦੀ ਮਾਰਕੀਟ ਵਿਚ ਆਉਣ ਵਾਲੀ 6 ਮਾਰਚ ਨੂੰ ਇੰਸਪੈਕਟਰ ਰਾਧਾ ਕਿ੍ਸ਼ਨ ਚੈਰੀਟੇਬਲ ਲੋਬੋਰਟਰੀ ਨੂਰਪੁਰ ਬੇਦੀ ਵਿਖੇ ਵਿਸ਼ਵ ਪੱਧਰੀ ਲਾਇਫ ਕੇਅਰ ਫਾਓੁਡੇਸ਼ਨ ਚੈਰੀਟੇਬਲ ਲੈਬੋਰਟਰੀ (ਡੇਰਾ ਬੱਸੀ) ਦੇ ਸਹਿਯੋਗ ਨਾਲ ਖੋਲੀ ਜਾ ਰਹੀ ਹੈ | ਇਸ ਸਬੰਧੀ ਜਾਣਕਾਰੀ ਦਿੰਦਿਆਂ ਮਾਸਟਰ ਰਾਮ ਪ੍ਰਕਾਸ਼ ਅਤੇ ਇੰਸਪੈਕਟਰ ਰਾਧਾ ਕਿ੍ਸ਼ਨ ਦੇ ਸਪੁੱਤਰ ਪ੍ਰਦੀਪ ਚੌਹਾਨ ਪੋਲੈਂਡ ਨੇ ਦੱਸਿਆ ਕਿ ਇਲਾਕੇ ਦੇ ਲੋਕਾਂ ਨੂੰ ਵਿਸ਼ਵ ਪੱਧਰੀ ਲੈਬ ਦੁਆਰਾ ਖੂਨ ਅਤੇ ਪਿਸ਼ਾਬ ਦੇ ਟੈੱਸਟਾਂ ਦੀ ਸਹੂਲਤ ਮੋਹਈਆਂ ਕਰਵਾਈ ਗਈ ਹੈ | ਉਨ੍ਹਾਂ ਨੇ ਦੱਸਿਆ ਕਿ ਇਸ ਲੈਬੋਰਟਰੀ ਵਿਚ ਬਹੁਤ ਹੀ ਘੱਟ ਰੇਟ ਤੇ ਲੋਕਾਂ ਦੇ ਟੈੱਸਟ ਸੇਵਾ ਦੇ ਆਧਾਰ 'ਤੇ ਕੀਤੇ ਜਾਣਗੇ | ਇਸ ਮੌਕੇ ਰਾਣਾ ਸ਼ਮਸ਼ੇਰ ਸਿੰਘ ਨੰਬਰਦਾਰ, ਬਲਦੇਵ ਰਾਜ ਸਰਪੰਚ, ਦੇਸ ਰਾਜ ਸਬ ਇੰਸਪੈਕਟਰ, ਖ਼ੁਸ਼ੀ ਰਾਮ, ਮੋਹਣ ਲਾਲ ਸਾਬਕਾ ਸਰਪੰਚ, ਰੂਪ ਲਾਲ ਚੋਹਾਨ, ਰਾਮ ਨਾਥ ਧੀਮਾਨ, ਭਜਨ ਲਾਲ ਚੰਡੀਗੜ੍ਹ, ਰਮੇਸ਼ ਕੁਮਾਰ ਧੀਮਾਨ, ਮੋਹਣ ਲਾਲ ਜੱਗਾ, ਸ਼ਿਵ ਚੋਹਾਨ, ਰੋਸ਼ਨ ਬਜ਼ਾੜ, ਚਮਨ ਲਾਲ ਸ਼ਾਬਲਾ, ਸੋਹਣ ਚੋਹਾਨ ਤੇ ਜੱਸੀ ਧੀਮਾਨ ਸਹਿਤ ਪਿੰਡ ਵਾਸੀ ਹਾਜ਼ਰ ਸੀ |

Ad Position 22
No active advertisement
ਪਿਛਲੀ ਖ਼ਬਰ ਦੁੱਖ ਨਿਵਾਰਨ ਹਸਪਤਾਲ ਦੀ ਟੀਮ ਨੇ ਲੱਕੜ ਵਾਲੇ ਆਰੇ ਨਾਲ ਚੀਰੇ ਗਏ ਨੌਜਵਾਨ ਦੀ ਜਾਨ ਬਚਾਈ-ਹਰਜਿੰਦਰ ਸਿੰਘ ਗੋਰਾਇਆ <br/... ਅਗਲੀ ਖ਼ਬਰ ਸੁਲਤਾਨਵਿੰਡ ਰੋਡ ਵਿਖੇ ਫੈਕਟਰੀ 'ਚ ਲੱਗੀ ਭਿਆਨਕ ਅੱਗ <br/>
Ad Position 24