26-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-02-2026

ਲੋਕ ਨਿਰਮਾਣ ਵਿਭਾਗ ਵਲੋਂ ਅਕਾਲ ਪੁਰਖ ਦੇ ਸ਼ੁਕਰਾਨੇ ਲਈ ਧਾਰਮਿਕ ਸਮਾਗਮ <br/>

Ad Position 21
No active advertisement
ਕੀਰਤਨ ਕਰ ਰਿਹਾ ਕੀਰਤਨੀ ਜਥਾ ਅਤੇ ਹਾਜ਼ਰ ਸ਼ਖ਼ਸੀਅਤਾਂ | <br/> 27-02-2026
ਰੂਪਨਗਰ, 26 ਫਰਵਰੀ (ਸਤਨਾਮ ਸਿੰਘ ਸੱਤੀ)-ਲੋਕ ਨਿਰਮਾਣ ਵਿਭਾਗ (ਭ ਤੇ ਮ) ਸ਼ਾਖਾ, ਰੂਪਨਗਰ ਦੇ ਸਮੂਹ ਅਧਿਕਾਰੀਆਂ, ਕਰਮਚਾਰੀਆਂ ਤੇ ਠੇਕੇਦਾਰ ਸਹਿਬਾਨ ਵਲੋਂ ਅਕਾਲ ਪੁਰਖ ਦੇ ਸ਼ੁਕਰਾਨੇ ਵਜੋਂ ਐਕਸੀਅਨ ਦਫ਼ਤਰ ਰੂਪਨਗਰ ਵਿਖੇ ਸਲਾਨਾ ਧਾਰਮਿਕ ਸਮਾਗਮ ਸ਼ਰਧਾ ਭਾਵਨਾ ਨਾਲ ਕਰਵਾਇਆ ਗਿਆ | ਸਮਾਗਮ ਦੌਰਾਨ ਐਕਸੀਅਨ ਸੌਗੰਧ ਸਿੰਘ ਭੁੱਲਰ ਨੇ ਸਭ ਨੂੰ ਜੀ ਆਇਆ ਕਿਹਾ | ਇਸ ਮੌਕੇ ਰਖਾਏ ਗਏ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਸ਼ਰਧਾ ਸਹਿਤ ਪਾਏ ਗਏ | ਭੋਗ ਉਪਰੰਤ ਹਜ਼ੂਰੀ ਰਾਗੀ ਜਥੇ ਵਲੋਂ ਗੁਰਬਾਣੀ ਕੀਰਤਨ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ ਗਿਆ | ਉਪਰੰਤ ਗੁਰੂ ਕਾ ਲੰਗਰ ਅਟੁੱਟ ਵਰਤਾਇਆ ਗਿਆ, ਜਿਸ ਵਿਚ ਵੱਡੀ ਗਿਣਤੀ ਵਿਚ ਸੰਗਤ ਨੇ ਸ਼ਿਰਕਤ ਕਰਕੇ ਗੁਰੂ ਦੀਆਂ ਅਸੀਸਾਂ ਪ੍ਰਾਪਤ ਕੀਤੀਆਂ ਗਈਆਂ | ਸਮਾਗਮ ਵਿਚ ਹਰਜੋਤ ਸਿੰਘ (ਨਿਗਰਾਨ ਇੰਜੀਨੀਅਰ, ਉਸਾਰੀ ਹਲਕਾ ਚੰਡੀਗੜ੍ਹ), ਇੰਦਰਜੀਤ ਸਿੰਘ (ਨਿਗਰਾਨ ਇੰਜੀਨੀਅਰ, ਸੇਵਾਮੁਕਤ), ਯੁਵਰਾਜ ਬਿੰਦਰਾ (ਕਾਰਜਕਾਰੀ ਇੰਜੀਨੀਅਰ, ਸੇਵਾਮੁਕਤ), ਵਿਵੇਕ ਦੁਰੇਜਾ (ਕਾਰਜਕਾਰੀ ਇੰਜੀਨੀਅਰ), ਰਣਜੀਤ ਸਿੰਘ (ਕਾਰਜਕਾਰੀ ਇੰਜੀਨੀਅਰ), ਸੰਦੀਪ ਕੁਮਾਰ (ਕਾਰਜਕਾਰੀ ਇੰਜੀਨੀਅਰ) ਸਮੇਤ ਜ਼ਿਲ੍ਹਾ ਪ੍ਰਸ਼ਾਸਨ ਅਤੇ ਜੁਡੀਸ਼ੀਅਲ ਵਿਭਾਗ ਦੇ ਅਧਿਕਾਰੀਆਂ ਨੇ ਹਾਜ਼ਰੀ ਭਰੀ | ਇਸ ਤੋਂ ਇਲਾਵਾ ਲੋਕ ਨਿਰਮਾਣ ਵਿਭਾਗ ਦੇ ਸੇਵਾਮੁਕਤ ਅਧਿਕਾਰੀ ਅਤੇ ਕਰਮਚਾਰੀਆਂ ਸਮੇਤ ਬਲਵਿੰਦਰ ਸਿੰਘ ਧਨੋਆ (ਠੇਕੇਦਾਰ), ਆਰ. ਆਰ. ਬਿਲਡਰਜ਼, ਵਿਨੋਦ ਵਰਮਾ (ਠੇਕੇਦਾਰ), ਅਮਿਤ ਗਰਗ (ਠੇਕੇਦਾਰ), ਮਨਪ੍ਰੀਤ ਸਿੰਘ (ਠੇਕੇਦਾਰ) ਆਦਿ ਵੀ ਉਚੇਚੇ ਤੌਰ 'ਤੇ ਸ਼ਾਮਲ ਹੋਏ | ਸਮਾਗਮ ਦੇ ਅੰਤ ਵਿਚ ਸੌਗੰਧ ਸਿੰਘ ਭੁੱਲਰ, ਕਾਰਜਕਾਰੀ ਇੰਜੀਨੀਅਰ ਅਤੇ ਸਮੂਹ ਸਟਾਫ਼ ਅਤੇ ਠੇਕੇਦਾਰਾਂ ਵਲੋਂ ਹਾਜ਼ਰ ਸੰਗਤ ਦਾ ਧੰਨਵਾਦ ਕੀਤਾ ਗਿਆ ਅਤੇ ਭਵਿੱਖ ਵਿਚ ਵੀ ਅਜਿਹੇ ਅਧਿਆਤਮਿਕ ਸਮਾਗਮ ਜਾਰੀ ਰੱਖਣ ਦਾ ਸੰਕਲਪ ਜਤਾਇਆ ਗਿਆ |

Ad Position 22
No active advertisement
ਪਿਛਲੀ ਖ਼ਬਰ ਝੂਠੇ ਪੁਲਿਸ ਮੁਕਾਬਲਿਆਂ 'ਤੇ ਕੇਂਦਰ ਸਰਕਾਰ, ਮਨੁੱਖੀ ਅਧਿਕਾਰ ਸੰਗਠਨ, ਸਿੱਖ ਬੁੱਧੀਜੀਵੀ ਅਤੇ ਸਿੱਖ ਜਥੇਬੰਦੀਆ ਦੀ ਚੁੱਪ... ਅਗਲੀ ਖ਼ਬਰ ਦੁੱਖ ਨਿਵਾਰਨ ਹਸਪਤਾਲ ਦੀ ਟੀਮ ਨੇ ਲੱਕੜ ਵਾਲੇ ਆਰੇ ਨਾਲ ਚੀਰੇ ਗਏ ਨੌਜਵਾਨ ਦੀ ਜਾਨ ਬਚਾਈ-ਹਰਜਿੰਦਰ ਸਿੰਘ ਗੋਰਾਇਆ <br/...
Ad Position 24