25-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-03-2026

ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ 14 ਨੂੰ ਮੋਗਾ 'ਚ ਹੋਣ ਵਾਲੀ 'ਬਦਲਾਵ ਰੈਲੀ' ਪੰਜਾਬ ਦੀ ਰਾਜਨੀਤੀ ਨੂੰ ਬਦਲ ਦੇਵੇਗੀ : ਅਸ਼ਵਨੀ ਸ਼ਰਮਾ ਮੋਗਾ ਰੈਲੀ ਦੀਆਂ ਤਿਆਰੀਆਂ ਨੂੰ ਲੈ ਕੇ ਭਾਜਪਾ ਆਗੂਆਂ ਤੇ ਵਰਕਰਾਂ ਦੀ ਅੰਮਿ੍ਤਸਰ 'ਚ ਇਕੱਤਰਤਾ

Ad Position 21
No active advertisement
ਅੰਮਿ੍ਤਸਰ ਵਿਖੇ ਇਕੱਤਰਤਾ ਦੌਰਾਨ ਭਾਜਪਾ ਦੇ ਸੂਬਾਈ ਕਾਰਜਕਾਰੀ ਪ੍ਰਧਾਨ ਸ੍ਰੀ ਅਸ਼ਵਨੀ ਸ਼ਰਮਾ ਨੂੰ ਸਨਮਾਨਿਤ ਕਰਦੇ ਹੋਏ ਇੰਜੀ. ਸ਼ਵੇਤ ਮਲਿਕ ਤੇ ਹਰਵਿੰਦਰ ਸਿੰਘ ਸੰਧੂ | ਨਾਲ ਅਰੁਣੇਸ਼ ਸ਼ਾਕਰ, ਰਾਕੇਸ਼ ਰਾਠੌਰ, ਡਾ. ਜਗਮੋਹਨ ਸਿੰਘ ਰਾਜੂ, ਹਰਜਿੰਦਰ ਸਿੰਘ ਠੇਕੇਦਾਰ ਅਤੇ ਹੋਰ ਆਗੂ | ਤਸਵੀਰ : ਹਰਜੀਤ ਸਿੰਘ <br/> 06-03-2026
ਅੰਮਿ੍ਤਸਰ, 5 ਮਾਰਚ (ਜਸਵੰਤ ਸਿੰਘ ਜੱਸ)- 'ਭਾਜਪਾ ਵੱਲੋਂ 14 ਮਾਰਚ ਨੂੰ ਮੋਗਾ ਵਿਚ ਆਯੋਜਿਤ ਕੀਤੀ ਜਾ ਰਹੀ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ 'ਬਦਲਾਵ ਰੈਲੀ' ਪੰਜਾਬ ਦੀ ਰਾਜਨੀਤੀ ਨੂੰ ਬਦਲ ਦੇਵੇਗੀ ਅਤੇ ਭਾਜਪਾ ਆਗੂ ਅਤੇ ਵਰਕਰ ਇਸ ਰੈਲੀ ਪ੍ਰਤੀ ਬਹੁਤ ਉਤਸ਼ਾਹਿਤ ਹਨ | ' ਇਸ ਗੱਲ ਦਾ ਪ੍ਰਗਟਾਵਾ ਭਾਜਪਾ ਪੰਜਾਬ ਦੇ ਸੂਬਾਈ ਕਾਰਜਕਾਰੀ ਪ੍ਰਧਾਨ ਸ੍ਰੀ ਅਸ਼ਵਨੀ ਸ਼ਰਮਾ ਨੇ ਜ਼ਿਲ੍ਹਾ ਭਾਜਪਾ ਦਫ਼ਤਰ ਵਿਖੇ ਪਾਰਟੀ ਆਗੂਆਂ ਤੇ ਵਰਕਰਾਂ ਦੇ ਵੱਡੇ ਇਕੱਠ ਨੂੰ ਸੰਬੋਧਨ ਕਰਦਿਆਂ ਕੀਤਾ | ਇਕੱੱਤਰਤਾ ਵਿਚ ਸੂਬੇ ਤੋਂ ਲੈ ਕੇ ਮੰਡਲ ਪੱਧਰ ਤੱਕ ਦੇ ਅਧਿਕਾਰੀਆਂ ਨੇ ਸ਼ਿਰਕਤ ਕੀਤੀ ਜਦੋਂਕਿ ਮੰਚ 'ਤੇ ਸਾਬਕਾ ਸੰਸਦ ਮੈਂਬਰ ਇੰਜੀ. ਸ਼ਵੇਤ ਮਲਿਕ, ਸੂਬਾ ਜਨਰਲ ਸਕੱਤਰ ਰਾਕੇਸ਼ ਰਾਠੌਰ, ਡਾ. ਜਗਮੋਹਨ ਸਿੰਘ ਰਾਜੂ, ਉੱਤਰੀ ਵਿਧਾਨ ਸਭਾ ਦੇ ਇੰਚਾਰਜ ਸਾਬਕਾ ਮੰਤਰੀ ਅਤੇ ਮੁਕੇਰੀਆਂ ਤੋਂ ਭਾਜਪਾ ਵਿਧਾਇਕ ਅਰੁਣੇਸ਼ ਸ਼ਾਕਰ, ਕੇਂਦਰੀ ਵਿਧਾਨ ਸਭਾ ਹਲਕੇ ਦੇ ਇੰਚਾਰਜ ਅੰਬਿਕਾ ਖੰਨਾ, ਸੁਖਮਿੰਦਰ ਸਿੰਘ ਪਿੰਟੂ, ਹਰਜਿੰਦਰ ਸਿੰਘ ਠੇਕੇਦਾਰ, ਜ਼ਿਲ੍ਹਾ ਸ਼ਹਿਰੀ ਪ੍ਰਧਾਨ ਹਰਵਿੰਦਰ ਸਿੰਘ ਸੰਧੂ ਸਮੇਤ ਹੋਰ ਆਗੂ ਸ਼ਾਮਿਲ ਸਨ | ਸ੍ਰੀ ਅਸ਼ਵਨੀ ਸ਼ਰਮਾ ਨੇ ਕਿਹਾ ਕਿ ਮੋਗਾ ਵਿਚ ਸ੍ਰੀ ਅਮਿਤ ਸ਼ਾਹ ਦੀ ਰੈਲੀ ਵਿਰੋਧੀ ਧਿਰਾਂ ਦੀ ਨੀਂਦ ਉਡਾਉਣ, ਪੰਜਾਬ ਵਿਚ ਇਕ ਵੱਡਾ ਬਦਲਾਅ ਲਿਆਉਣ ਵਾਲੀ ਹੋਵੇਗੀ ਅਤੇ 2027 ਦੀਆਂ ਵਿਧਾਨ ਸਭਾ ਚੋਣਾਂ ਵਿਚ ਭਾਜਪਾ ਦੀ ਜਿੱਤ ਵਿਚ ਮਹੱਤਵਪੂਰਨ ਭੂਮਿਕਾ ਨਿਭਾਏਗੀ | ਉਨ੍ਹਾਂ ਕਿਹਾ ਕਿ ਇਹ ਰੈਲੀ ਸੂਬੇ ਦੇ ਚੋਣ ਮਾਹੌਲ ਨੂੰ ਬਦਲ ਦੇਵੇਗੀ | ਉਨ੍ਹਾਂ ਕਿਹਾ ਕਿ ਲੋਕ ਪੰਜਾਬ ਵਿਚ ਭਾਜਪਾ ਦੀ ਸਰਕਾਰ ਚਾਹੁੰਦੇ ਹਨ | ਉਨ੍ਹਾਂ ਭਾਜਪਾ ਵਰਕਰਾਂ ਨੂੰ ਭਗਵੰਤ ਮਾਨ ਸਰਕਾਰ ਦੇ ਰਾਜ ਵਿਚ ਪੰਜਾਬ ਵਿਚ ਵਿਗੜਦੀ ਕਾਨੂੰਨ ਵਿਵਸਥਾ ਦੀ ਸਥਿਤੀ ਅਤੇ ਮੁੱਖ ਮੰਤਰੀ ਦੀ ਮਾੜੀ ਕਾਰਜਸ਼ੈਲੀ ਬਾਰੇ ਜਨਤਾ ਵਿਚ ਜਾਗਰੂਕਤਾ ਪੈਦਾ ਕਰਨ ਦੀ ਵੀ ਅਪੀਲ ਕੀਤੀ | ਇਸ ਮੌਕੇ ਸੀਨੀਅਰ ਭਾਜਪਾ ਆਗੂਆਂ ਵਲੋਂ ਸ੍ਰੀ ਅਸ਼ਵਨੀ ਸ਼ਰਮਾ ਨੂੰ ੂ ਸਨਮਾਨਿਤ ਕੀਤਾ ਗਿਆ | ਹੋਰਨਾਂ ਤੋਂ ਇਲਾਵਾ ਮਨੀਸ਼ ਸ਼ਰਮਾ, ਸਲਿਲ ਕਪੂਰ, ਰੀਨਾ ਜੇਟਲੀ, ਸੰਤੋਖ ਸਿੰਘ ਗੁਮਟਾਲਾ, ਅਜੈਬੀਰਪਾਲ ਸਿੰਘ ਰੰਧਾਵਾ, ਰਵੀਕਰਨ ਸਿੰਘ ਕਾਹਲੋਂ, ਡਾ. ਜਸਵਿੰਦਰ ਸਿੰਘ ਢਿੱਲੋਂ, ਸੰਜੀਵ ਖੰਨਾ, ਰਾਜੀਵ ਭਗਤ, ਮਾਨਵ ਤਨੇਜਾ, ਅਜੇ ਅਰੋੜਾ, ਕੌਂਸਲਰ ਗੌਰਵ ਗਿੱਲ, ਕੌਂਸਲਰ ਕਿ੍ਤੀ ਅਰੋੜਾ, ਕੌਂਸਲਰ ਸ਼ਰੂਤੀ ਵਿਜ, ਕੌਂਸਲਰ ਅਮਨ ਐਰੀ, ਕੌਂਸਲਰ ਵਿਕਾਸ ਗਿੱਲ ਸਮੇਤ ਹੋਰ ਭਾਜਪਾ ਆਗੂ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਯੁੱਧ ਪ੍ਰਭਾਵਿਤ ਈਰਾਨ ਦੇ ਗੁਰਦੁਆਰਾ ਭਾਈ ਗੰਗਾ ਸਿੰਘ ਸਭਾ ਅਤੇ ਗੁ. ਸਿੰਘ ਸਭਾ ਸੁਰੱਖਿਅਤ ਅਸਥਾਈ ਤੌਰ 'ਤੇ ਨਹੀਂ ਕੀਤਾ... ਅਗਲੀ ਖ਼ਬਰ ਜ਼ਿਲ੍ਹੇ ਵਿਚ 'ਡਿਸਟਿ੍ਕਟ ਮੈਡੀਕਲ ਬੋਰਡ ਫਾਰ ਨੇਗਲੀਜੈਂਸ' ਦਾ ਗਠਨ <br/>
Ad Position 24