25-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-03-2026

ਯੁੱਧ ਪ੍ਰਭਾਵਿਤ ਈਰਾਨ ਦੇ ਗੁਰਦੁਆਰਾ ਭਾਈ ਗੰਗਾ ਸਿੰਘ ਸਭਾ ਅਤੇ ਗੁ. ਸਿੰਘ ਸਭਾ ਸੁਰੱਖਿਅਤ ਅਸਥਾਈ ਤੌਰ 'ਤੇ ਨਹੀਂ ਕੀਤਾ ਜਾ ਰਿਹਾ ਪ੍ਰਕਾਸ਼

Ad Position 21
No active advertisement
ਅਜੀਤ ਡੈਸਕ 06-03-2026
ਅੰਮਿ੍ਤਸਰ, 5 ਮਾਰਚ (ਸੁਰਿੰਦਰ ਕੋਛੜ)-ਯੁੱਧ ਪ੍ਰਭਾਵਿਤ ਈਰਾਨ ਦੀ ਰਾਜਧਾਨੀ ਤਹਿਰਾਨ ਵਿਚਲੇ ਗੁਰਦੁਆਰਾ ਭਾਈ ਗੰਗਾ ਸਿੰਘ ਸਭਾ ਅਤੇ ਜ਼ਹਿਦਾਨ ਦੇ ਗੁਰਦੁਆਰਾ ਸਿੰਘ ਸਭਾ 'ਚ ਮੌਜੂਦਾ ਸਮੇਂ ਇਜ਼ਰਾਈਲ ਅਤੇ ਅਮਰੀਕਾ ਨਾਲ ਬਣੇ ਤਾਜ਼ਾ ਤਣਾਅ ਦੌਰਾਨ ਅਸਥਾਈ ਤੌਰ 'ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਰੋਜ਼ਾਨਾ ਪ੍ਰਕਾਸ਼ ਨਹੀਂ ਕੀਤਾ ਜਾ ਰਿਹਾ | ਹਾਲਾਂਕਿ, ਦੋਵੇਂ ਗੁਰਦੁਆਰਿਆਂ ਨੂੰ ਸੰਗਤ ਦੇ ਦਰਸ਼ਨਾਂ ਲਈ ਬੰਦ ਨਹੀਂ ਕੀਤਾ ਗਿਆ ਹੈ | ਈਰਾਨ ਨਾਲ ਸੰਬੰਧਿਤ ਜੋਗਿੰਦਰ ਸਿੰਘ ਸਲਾਰੀਆ ਨੇ ਇਸ ਬਾਰੇ 'ਚ 'ਅਜੀਤ' ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਤਣਾਅ ਤੋਂ ਪਹਿਲਾਂ ਈਰਾਨ ਦੇ ਤਹਿਰਾਨ ਅਤੇ ਜ਼ਹਿਦਾਨ ਸ਼ਹਿਰਾਂ 'ਚ ਲਗਭਗ 50 ਸਿੱਖ ਪਰਿਵਾਰ ਰਹਿ ਰਹੇ ਸਨ, ਜੋ ਜ਼ਿਆਦਾਤਰ ਵਪਾਰ ਕਰਦੇ ਸਨ | ਹਾਲਾਂਕਿ, ਹੁਣ ਉਨ੍ਹਾਂ ਦੀ ਮੌਜੂਦਗੀ ਬਾਰੇ ਕੋਈ ਵਿਸ਼ੇਸ਼ ਜਾਣਕਾਰੀ ਨਹੀਂ ਹੈ | ਈਰਾਨ 'ਚ ਸਿੱਖਾਂ ਦੇ ਦੋ ਮੁੱਖ ਗੁਰਦੁਆਰੇ ਹਨ, ਇਕ ਜ਼ਹਿਦਾਨ ਅਤੇ ਦੂਜਾ ਰਾਜਧਾਨੀ ਤਹਿਰਾਨ ਵਿਚ | ਉਨ੍ਹਾਂ ਨੇ ਦੱਸਿਆ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਮਈ 2016 'ਚ ਤਹਿਰਾਨ ਦੇ ਭਾਈ ਗੰਗਾ ਸਿੰਘ ਸਭਾ ਗੁਰਦੁਆਰਾ 'ਚ ਨਤਮਸਤਕ ਹੋਏ ਸਨ ਅਤੇ ਉਨ੍ਹਾਂ ਤੋਂ ਪਹਿਲਾਂ ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਨੇ ਵੀ ਇਸ ਗੁਰਦੁਆਰਾ ਸਾਹਿਬ ਦੇ ਦਰਸ਼ਨ ਕੀਤੇ | ਗੁਰਦੁਆਰਾ ਸਾਹਿਬ ਦੇ ਨਾਲ ਹੀ ਭਾਰਤੀ ਸਫ਼ਾਰਤਖ਼ਾਨੇ ਵਲੋਂ ਚਲਾਏ ਜਾ ਰਹੇ ਕੇਂਦਰੀ ਵਿਦਿਆਲਾ 'ਚ ਦੋਵਾਂ ਪ੍ਰਧਾਨ ਮੰਤਰੀਆਂ ਸਮੇਤ ਕਈ ਹੋਰ ਭਾਰਤੀ ਮੰਤਰੀਆਂ ਦੇ ਈਰਾਨ ਦੌਰੇ ਨਾਲ ਸੰਬੰਧਿਤ ਤਸਵੀਰਾਂ ਲਗਾਈਆਂ ਗਈਆਂ ਹਨ | ਇਸ ਗੁਰਦੁਆਰਾ ਸਾਹਿਬ 'ਚ ਸਿਰਫ਼ ਸ਼ੁੱਕਰਵਾਰ ਨੂੰ ਸਰਕਾਰੀ ਛੁੱਟੀ ਵਾਲੇ ਦਿਨ ਹੀ ਕੀਰਤਨ ਸਮਾਗਮ ਹੁੰਦਾ ਹੈ | ਸਲਾਰੀਆ ਦੇ ਅਨੁਸਾਰ ਤਹਿਰਾਨ ਵਿਚਲੇ ਗੁਰਦੁਆਰਾ ਸਾਹਿਬ ਨੂੰ ਉੱਥੋਂ ਦੇ ਸਥਾਨਕ ਲੋਕ ਮਸਜਿਦ-ਏ-ਹਿੰਦੀਆਂ ਕਹਿ ਕੇ ਸੰਬੋਧਿਤ ਕਰਦੇ ਹਨ | ਇਸ ਗੁਰਦੁਆਰੇ ਨੂੰ ਈਰਾਨ 'ਚ ਮੁਸਲਿਮ ਬਹੁਗਿਣਤੀ ਦੇ
Ad Position 22
No active advertisement
ਪਿਛਲੀ ਖ਼ਬਰ ਦਿਨੇਸ਼ ਬੱਸੀ ਨੇ ਹਲਕਾ ਪੂਰਬੀ ਵਾਸੀਆਂ ਨਾਲ ਮਨਾਈ ਫੁੱਲਾਂ ਤੇ ਰੰਗਾਂ ਦੀ ਹੋਲੀ ਅਗਲੀ ਖ਼ਬਰ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ 14 ਨੂੰ ਮੋਗਾ 'ਚ ਹੋਣ ਵਾਲੀ 'ਬਦਲਾਵ ਰੈਲੀ' ਪੰਜਾਬ ਦੀ ਰਾਜਨੀਤੀ ਨੂੰ ਬਦਲ ਦੇਵ...
Ad Position 24