25-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-03-2026

ਦਿਨੇਸ਼ ਬੱਸੀ ਨੇ ਹਲਕਾ ਪੂਰਬੀ ਵਾਸੀਆਂ ਨਾਲ ਮਨਾਈ ਫੁੱਲਾਂ ਤੇ ਰੰਗਾਂ ਦੀ ਹੋਲੀ

Ad Position 21
No active advertisement
ਅਜੀਤ ਡੈਸਕ 06-03-2026
ਅੰਮਿ੍ਤਸਰ, 5 ਮਾਰਚ (ਰੇਸ਼ਮ ਸਿੰਘ)-ਅੰਮਿ੍ਤਸਰ ਇੰਪਰੂਵਮੈਂਟ ਟਰੱਸਟ ਦੇ ਸਾਬਕਾ ਚੇਅਰਮੈਨ ਅਤੇ ਸੀਨੀਅਰ ਕਾਂਗਰਸੀ ਆਗੂ ਦਿਨੇਸ਼ ਬੱਸੀ ਨੇ ਹੋਲੀ ਦੇ ਤਿਉਹਾਰ ਮੌਕੇ ਹਲਕਾ ਪੂਰਬੀ ਦੇ ਵਾਸੀਆਂ ਨਾਲ ਖੁਸ਼ੀਆਂ ਸਾਂਝੀਆਂ ਕੀਤੀਆਂ ਉਨ੍ਹਾਂ ਇਲਾਕੇ ਦੇ ਬਜ਼ੁਰਗਾਂ 'ਤੇ ਫੁੱਲ ਸੁੱਟ ਕੇ ਅਤੇ ਨੌਜਵਾਨਾਂ ਨਾਲ ਗੁਲਾਲ ਖੇਡ ਕੇ ਆਪਸੀ ਪਿਆਰ ਅਤੇ ਸਦਭਾਵਨਾ ਤਹਿਤ ਹੋਲੀ ਮਨਾਈ | ਇਸ ਮੌਕੇ ਸ੍ਰੀ ਬੱਸੀ ਨੇ ਕਿਹਾ ਕਿ ਹੋਲੀ ਰੰਗਾਂ ਦਾ ਤਿਉਹਾਰ ਹੈ ਅਤੇ ਸਭ ਤੋਂ ਵੱਧ ਆਪਸੀ ਪਿਆਰ ਦਾ ਹੈ | ਰਾਜਨੀਤੀ ਦਾ ਅਸਲੀ ਮਕਸਦ ਵੀ ਇਹੀ ਹੈ ਕਿ ਅਸੀਂ ਸਮਾਜ ਵਿਚੋਂ ਨਫ਼ਰਤ ਅਤੇ ਵਿਤਕਰੇ ਦੀ ਭਾਵਨਾ ਦੂਰ ਕਰਕੇ ਤਰੱਕੀ ਦੇ ਰੰਗਾਂ ਨਾਲ ਪੰਜਾਬ ਦੇ ਭਵਿੱਖ ਨੂੰ ਸੰਵਾਰੀਏ | ਉਨ੍ਹਾਂ ਕਿਹਾ ਕਿ ਅੱਜ ਨੌਜਵਾਨਾਂ ਨੂੰ 'ਨਸ਼ਿਆਂ ਦੀ ਦਲਦਲ' ਤੋਂ ਬਚਾਉਣ ਦੀ ਸਖ਼ਤ ਲੋੜ ਹੈ | ਤਿਉਹਾਰਾਂ ਦੀ ਉਮੰਗ ਤਾਂ ਹੀ ਸਾਰਥਕ ਹੈ ਜੇਕਰ ਸਾਡਾ ਨੌਜਵਾਨ ਸਿਹਤਮੰਦ ਅਤੇ ਸੁਰੱਖਿਅਤ ਹੋਵੇ | ਉਨ੍ਹਾਂ ਗੁਰੂ ਨਗਰੀ ਦੇ ਨੌਜਵਾਨਾਂ ਨੂੰ ਤਿਉਹਾਰ ਦੀ ਮਰਿਆਦਾ ਬਣਾਈ ਰੱਖਣ, ਪਾਣੀ ਦੀ ਬਚਤ ਕਰਨ ਅਤੇ ਸੁਰੱਖਿਅਤ ਤਰੀਕੇ ਨਾਲ ਹੋਲੀ ਮਨਾਉਣ ਦੀ ਅਪੀਲ ਕੀਤੀ |
Ad Position 22
No active advertisement
ਪਿਛਲੀ ਖ਼ਬਰ ਰਾਯਨ ਇੰਟਰਨੈਸ਼ਨਲ ਸਕੂਲ ਵਿਖੇ ਨਵੇਂ ਅਕਾਦਮਿਕ ਸੈਸ਼ਨ ਦੀ ਸ਼ੁਰੂਆਤ ਅਗਲੀ ਖ਼ਬਰ ਯੁੱਧ ਪ੍ਰਭਾਵਿਤ ਈਰਾਨ ਦੇ ਗੁਰਦੁਆਰਾ ਭਾਈ ਗੰਗਾ ਸਿੰਘ ਸਭਾ ਅਤੇ ਗੁ. ਸਿੰਘ ਸਭਾ ਸੁਰੱਖਿਅਤ ਅਸਥਾਈ ਤੌਰ 'ਤੇ ਨਹੀਂ ਕੀਤਾ...
Ad Position 24