25-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-03-2026

ਰਾਯਨ ਇੰਟਰਨੈਸ਼ਨਲ ਸਕੂਲ ਵਿਖੇ ਨਵੇਂ ਅਕਾਦਮਿਕ ਸੈਸ਼ਨ ਦੀ ਸ਼ੁਰੂਆਤ

Ad Position 21
No active advertisement
ਰਾਯਨ ਇੰਟਰਨੈਂਸ਼ਨਲ ਸਕੂਲ ਵਿਖੇ ਨਵੇਂ ਅਕਾਦਮਿਕ ਸੈਸ਼ਨ ਦੀ ਸ਼ੁਰੂਆਤ ਮੌਕੇ ਵਿਦਿਆਰਥੀ ਅਤੇ ਅਧਿਆਪਕ | ਤਸਵੀਰ : ਹਰਜੀਤ ਸਿੰਘ <br/> 06-03-2026
ਅੰਮਿ੍ਤਸਰ, 5 ਮਾਰਚ (ਸੁਰਿੰਦਰਪਾਲ ਸਿੰਘ ਵਰਪਾਲ)-ਰਾਯਨ ਇੰਟਰਨੈਸ਼ਨਲ ਸਕੂਲ ਨੇ ਚੇਅਰਮੈਨ ਡਾ. ਏ. ਐੱਫ. ਪਿੰਟੋ ਅਤੇ ਐੱਮ. ਡੀ. ਮੈਡਮ ਡਾ. ਗ੍ਰੇਸ ਪਿੰਟੋ ਦੀ ਅਗਵਾਈ ਹੇਠ ਅੱਜ ਨਵੇਂ ਅਕਾਦਮਿਕ ਸੈਸ਼ਨ 2025-26 ਦੀ ਸ਼ੁਰੂਆਤ ਦਾ ਜਸ਼ਨ 10ਵੀਂ ਅਤੇ 12ਵੀਂ ਜਮਾਤ ਦੇ ਵਿਦਿਆਰਥੀਆਂ ਲਈ ਇਕ ਵਿਸ਼ੇਸ਼ ਪ੍ਰਾਰਥਨਾ ਸਭਾ ਦੇ ਨਾਲ ਮਨਾਇਆ | ਸਭਾ ਉਤਸ਼ਾਹ ਅਤੇ ਸਕਾਰਾਤਮਕਤਾ ਦੇ ਮਾਹੌਲ ਵਿਚ ਸਮਾਪਤ ਹੋਈ, ਜਿਸ ਨੇ ਵਿਦਿਆਰਥੀਆਂ ਨੂੰ ਨਵੇਂ ਅਕਾਦਮਿਕ ਸਾਲ ਦੀ ਸ਼ੁਰੂਆਤ ਨਵੇਂ ਦਿ੍ੜ ਇਰਾਦੇ ਅਤੇ ਵਚਨਬੱਧਤਾ ਨਾਲ ਕਰਨ ਲਈ ਪ੍ਰੇਰਿਤ ਕੀਤਾ | ਸਭਾ ਸਵੇਰ ਦੀ ਪ੍ਰਾਰਥਨਾ ਨਾਲ ਸ਼ੁਰੂ ਹੋਈ, ਜਿਸ ਵਿਚ ਆਉਣ ਵਾਲੇ ਇਕ ਸਫਲ ਅਤੇ ਅਰਥਪੂਰਨ ਅਕਾਦਮਿਕ ਸਾਲ ਲਈ ਸਰਵ ਸ਼ਕਤੀਮਾਨ ਤੋਂ ਅਸੀਸਾਂ ਮੰਗੀਆਂ ਗਈਆਂ | ਅਧਿਆਪਕਾਂ ਨੇ ਇਕ ਸੁਰੀਲਾ ਸਵਾਗਤ ਗੀਤ ਪੇਸ਼ ਕੀਤਾ ਉਪਰੰਤ ਸੁਆਗਤ ਭਾਸ਼ਣ ਵਿਚ ਅਕਾਦਮਿਕ ਉੱਤਮਤਾ ਪ੍ਰਾਪਤ ਕਰਨ ਵਿਚ ਸਮਰਪਣ, ਅਨੁਸ਼ਾਸਨ ਅਤੇ ਲਗਨ ਦੀ ਮਹੱਤਤਾ ਨੂੰ ਉਜ਼ਾਗਰ ਕੀਤਾ ਗਿਆ | ਸਭਾ ਨੇ ਵਿਦਿਆਰਥੀਆਂ ਦੇ ਜਨਮਦਿਨ ਵੀ ਮਨਾਏ | ਵਿਦਿਆਰਥੀਆਂ ਨੂੰ ਪ੍ਰੇਰਿਤ ਕਰਨ ਲਈ ਇਕ ਪ੍ਰੇਰਨਾਦਾਇਕ ਭਾਸ਼ਣ ਦਿੱਤਾ ਗਿਆ | 10ਵੀਂ ਅਤੇ 12ਵੀਂ ਜਮਾਤ ਦੇ ਵਿਦਿਆਰਥੀਆਂ ਨੇ ਆਪਣੇ ਅਕਾਦਮਿਕ ਸਫ਼ਰ ਦੌਰਾਨ ਇਮਾਨਦਾਰੀ, ਸਤਿਕਾਰ ਅਤੇ ਉੱਤਮਤਾ ਦੇ ਮੁੱਲਾਂ ਨੂੰ ਕਾਇਮ ਰੱਖਣ ਦਾ ਪ੍ਰਣ ਵੀ ਲਿਆ | ਸਕੂਲ ਦੀ ਪਿ੍ੰ: ਕੰਚਨ ਮਲਹੋਤਰਾ ਨੇ ਵਿਦਿਆਰਥੀਆਂ ਨੂੰ ਮਜ਼ਬੂਤ ਨੈਤਿਕ ਕਦਰਾਂ-ਕੀਮਤਾਂ ਨੂੰ ਬਣਾਈ ਰੱਖਦੇ ਹੋਏ ਸਫਲਤਾ ਲਈ ਯਤਨ ਕਰਨ ਲਈ ਉਤਸ਼ਾਹਿਤ ਕੀਤਾ | ਸਭਾ ਦੀ ਸਮਾਪਤੀ ਸਕੂਲ ਗੀਤ, ਸਕੂਲ ਗਾਨ ਅਤੇ ਰਾਸ਼ਟਰੀ ਗਾਨ ਨਾਲ ਹੋਈ |
Ad Position 22
No active advertisement
ਪਿਛਲੀ ਖ਼ਬਰ ਗੁਰੂ ਗ੍ਰੰਥ ਸਾਹਿਬ ਸਤਿਕਾਰ ਐਕਟ 2008 ਨੂੰ ਹੋਰ ਸਖਤ ਬਣਾਇਆ ਜਾਵੇ-ਭਾਈ ਵਡਾਲਾ ਅਗਲੀ ਖ਼ਬਰ ਦਿਨੇਸ਼ ਬੱਸੀ ਨੇ ਹਲਕਾ ਪੂਰਬੀ ਵਾਸੀਆਂ ਨਾਲ ਮਨਾਈ ਫੁੱਲਾਂ ਤੇ ਰੰਗਾਂ ਦੀ ਹੋਲੀ
Ad Position 24