ਅੰਮਿ੍ਤਸਰ, 7 ਮਾਰਚ (ਰਾਜੇਸ਼ ਕੁਮਾਰ ਸ਼ਰਮਾ)-ਜੀ. ਆਰ. ਪੀ. ਅਧੀਨ ਆਉਂਦੇ ਖੇਤਰ 'ਚ ਰੇਲਗੱਡੀ ਹੇਠਾਂ ਆਉਣ ਨਾਲ ਇਕ ਵਿਅਕਤੀ ਦੀ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ | ਜੀ. ਆਰ. ਪੀ. ਮੁਤਾਬਕ ਵਿਅਕਤੀ ਦੀ ਉਮਰ ਕਰੀਬ 40 ਸਾਲ ਹੈ, ਜਿਸ ਦੀ ਮੌਤ ਰੇਲ ਗੱਡੀ ਹੇਠਾਂ ਆਉਣ ਨਾਲ ਹੋਈ ਹੈ ਅਤੇ ਉਸ ਦੀ ਹਾਲੇ ਤੱਕ ਪਛਾਣ ਨਹੀਂ ਹੋ ਸਕੀ | ਪੁਲਿਸ ਵਲੋਂ ਮਿ੍ਤਕ ਦੀ ਦੇਹ ਨੂੰ ਪਛਾਣ ਲਈ 72 ਘੰਟਿਆਂ ਲਈ ਮੋਰਚਰੀ 'ਚ ਰੱਖਿਆ ਗਿਆ ਹੈ |