ਅੰਮਿ੍ਤਸਰ, 7 ਮਾਰਚ (ਰੇਸ਼ਮ ਸਿੰਘ)-ਇੱਥੇ ਇਸਲਾਮਾਬਾਦ ਖੇਤਰ ਦੇ ਇਲਾਕੇ ਜਵਾਲਾ ਅਸਟੇਟ 'ਚ ਬੀਤੀ ਰਾਤ ਇਕ ਮਕਾਨ 'ਚ ਅਚਾਨਕ ਅੱਗ ਲੱਗ ਗਈ ਤੇ ਜਲਦ ਹੀ ਭਾਂਬੜ ਬਣ ਕੇ ਮੱਚ ਗਈ ਜਿਸ ਕਾਰਨ ਘਰ ਦਾ ਸਾਰਾ ਸਾਮਾਨ ਸੜ ਕੇ ਸੁਆਹ ਹੋ ਗਿਆ ਹਾਲਾਂ ਕਿ ਘਰ ਦੇ ਮੈਂਬਰ ਘਰ ਦੇ ਬਾਹਰ ਹੋਣ ਕਾਰਨ ਕਿਸੇ ਜਾਨੀ ਨੁਕਸਾਨ ਤੋਂ ਬਚਾਅ ਹੋ ਗਿਆ | ਘਰ 'ਚ ਅੱਗ ਲੱਗਣ ਦਾ ਕਾਰਨ ਬਿਜਲੀ ਸਰਕਟ ਸ਼ਾਰਟ ਹੋਣਾ ਦੱਸਿਆ ਗਿਆ ਹੈ | ਸ੍ਰੀਮਤੀ ਇੰਦੂ ਸਹਿਗਲ ਨੇ ਦੱਸਿਆ ਕਿ ਬੀਤੀ ਰਾਤ ਵੇਲੇ ਜਦੋਂ ਉਹ ਘਰ 'ਚ ਇਕੱਲੀ ਹੀ ਸੀ ਤਾਂ ਮਕਾਨ ਦੀ ਉਪਰਲੀ ਮੰਜ਼ਿਲ 'ਤੇ ਅੱਗ ਦੀਆਂ ਲਪਟਾਂ ਨਿਕਲਦੀਆਂ ਦਿਖਾਈ ਦਿੱਤੀਆਂ | ਉਸ ਦੇ ਵੇਖਦੇ-ਵੇਖਦੇ ਕਮਰਿਆਂ 'ਚ ਰੱਖੀਆਂ ਰਜਾਈਆਂ ਤੇ ਕੱਪੜੇ ਸੜ ਕੇ ਸੁਆਹ ਹੋ ਗਏ | ਇਸ ਘਟਨਾ ਦੀ ਸੂਚਨਾ ਮਿਲਣ 'ਤੇ ਤੁਰੰਤ ਹੀ ਅੱਗ ਬੁਝਾਊ ਅਮਲੇ ਨੂੰ ਸੂਚਿਤ ਕੀਤਾ ਗਿਆ ਜਿਸ ਦੇ ਅਮਲੇ ਵਲੋਂ ਤੁਰੰਤ ਪੁੱਜ ਕੇ ਅੱਗ 'ਤੇ ਕਾਬੂ ਪਾਉਣ ਦੀ ਕਾਰਵਾਈ ਸ਼ੁਰੂ ਕਰ ਦਿੱਤੀ |
ਜਵਾਲਾ ਅਸਟੇਟ 'ਚ ਅੱਗ ਲੱਗਣ ਕਾਰਨ ਘਰ ਦਾ ਸਾਰਾ ਸਾਮਾਨ ਸੜ ਕੇ ਸੁਆਹ
ਅਜੀਤ ਡੈਸਕ
08-03-2026