31-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-03-2026

ਰੇਲਵੇ ਰਿਟਾਇਰਡ ਵੈੱਲਫੇਅਰ ਐਸੋਸੀਏਸ਼ਨ ਦੀ ਮਹੀਨਾਵਾਰ ਮੀਟਿੰਗ ਗੁਰਜੀਤ ਸਿੰਘ ਔਜਲਾ ਨੂੰ ਸੌਂਪਿਆ ਮੰਗ ਪੱਤਰ

Ad Position 21
No active advertisement
ਅਜੀਤ ਡੈਸਕ 08-03-2026
ਅੰਮਿ੍ਤਸਰ, 7 ਮਾਰਚ (ਰਾਜੇਸ਼ ਕੁਮਾਰ ਸ਼ਰਮਾ)-ਰੇਲਵੇ ਰਿਟਾਇਰਡ ਵੈੱਲਫੇਅਰ ਐਸੋਸੀਏਸ਼ਨ ਦੀ ਮਹੀਨਾਵਾਰ ਮੀਟਿੰਗ ਸਥਾਨਕ ਯੂ. ਆਰ. ਐੱਮ. ਯੂ. ਦਫਤਰ ਰੇਲਵੇ ਰੋਡ ਵਿਖੇ ਪ੍ਰਧਾਨ ਬੇਅੰਤ ਸਿੰਘ ਦੀ ਪ੍ਰਧਾਨਗੀ ਹੇਠ ਹੋਈ | ਮੀਟਿੰਗ 'ਚ ਸੰਸਦ ਮੈਂਬਰ ਗੁਰਜੀਤ ਸਿੰਘ ਅÏਜਲਾ ਮੁੱਖ ਮਹਿਮਾਨ ਵਜੋਂ ਪਹੁੰਚੇ | ਇਸ ਦੌਰਾਨ ਸੰਸਥਾ ਦੇ ਕਾਰਜਕਾਰੀ ਸੈਕਟਰੀ ਗੁਰਪ੍ਰੀਤ ਸਿੰਘ ਨੇ ਬਲਾਕ ਰੇਲਵੇ ਹਸਪਤਾਲ ਦੀ ਕਾਰਗੁਜ਼ਾਰੀ 'ਤੇ ਚਾਨਣਾ ਪਾਇਆ | ਸੰਸਥਾ ਦੇ ਸੰਸਥਾਪਕ ਸੈਕਟਰੀ ਸਵਰਨ ਸਿੰਘ ਸੰਧੂ ਨੇ ਮੀਟਿੰਗ 'ਚ ਪਿਛਲੇ ਮਹੀਨੇ ਦੀ ਕਾਰਜਗੁਜ਼ਾਰੀ 'ਤੇ ਚਾਨਣਾ ਪਾਇਆ | ਐਸੋਸੀਏਸ਼ਨ ਦੇ ਸਕੱਤਰ ਸਵਰਨ ਸਿੰਘ ਸੰਧੂ ਨੇ ਸੰਸਦ ਮੈਂਬਰ ਅÏਜਲਾ ਨੂੰ ਰਿਟਾਇਰਡ ਸਾਥੀਆਂ ਦੀਆਂ ਮੰਗਾਂ ਦਾ ਇਕ ਮੰਗ ਪੱਤਰ ਵੀ ਸੌਂਪਿਆ | ਆਪਣੇ ਸੰਬੋਧਨ 'ਚ ਗੁਰਜੀਤ ਸਿੰਘ ਔਜਲਾ ਨੇ ਕਿਹਾ ਕਿ ਕੇਂਦਰ ਸਰਕਾਰ ਦੀ ਮਨਸ਼ਾ ਹੈ ਕਿ ਹਰ ਕੰਮ ਪ੍ਰਾਈਵੇਟ ਤੌਰ 'ਤੇ ਹੀ ਕਰਵਾਇਆ ਜਾਵੇ, ਜਿਸਦਾ ਕਾਂਗਰਸ ਪਾਰਟੀ ਵਿਰੋਧ ਕਰਦੀ ਹੈ | ਉਨ੍ਹਾਂ ਰਿਟਾਇਰਡ ਸਾਥੀਆਂ ਨੂੰ ਭਰੋਸਾ ਵੀ ਦਿਵਾਇਆ ਕਿ ਉਹ ਉਨ੍ਹਾਂ ਦੀਆਂ ਸਮੱਸਿਆਵਾਂ ਨੂੰ ਹੱਲ ਕਰਵਾਉਣ ਲਈ ਪਾਰਲੀਮੈਂਟ ਤੱਕ ਆਵਾਜ਼ ਉਠਾਉਣਗੇ | ਅਖ਼ੀਰ 'ਚ ਐਸੋਸੀਏਸ਼ਨ ਵਲੋਂ ਗੁਰਜੀਤ ਸਿੰਘ ਅÏਜਲਾ ਨੂੰ ਸਨਮਾਨਿਤ ਵੀ ਕੀਤਾ ਗਿਆ | ਇਸ ਮੌਕੇ ਯੂ. ਆਰ. ਐਮ. ਯੂ. ਦੇ ਡਵੀਜ਼ਨਲ ਸਕੱਤਰ ਰਾਜੇਸ਼, ਇਕਬਾਲ ਸਿੰਘ ਵਰਕਿੰਗ ਪ੍ਰਧਾਨ, ਪਵਨ ਕੁਮਾਰ ਕੈਸ਼ੀਅਰ, ਅਸ਼ੋਕ ਕੁਮਾਰ ਆਰਗੇਨਾਜ਼ੇਸ਼ਨ ਸੈਕਟਰੀ, ਗੁਰਪ੍ਰੀਤ ਸਿੰਘ ਸਹਾਇਕ ਸਕੱਤਰ, ਅਜੀਤ ਸਿੰਘ ਵਾਲੀਆ, ਕਸ਼ਮੀਰ ਸਿੰਘ, ਬਲਜੀਤ ਮਠਾੜੂ, ਕਮਲਮੀਤ ਸਿੰਘ, ਹਰਦੀਪ ਸਿੰਘ (ਸਾਰੇ ਉਪ ਪ੍ਰਧਾਨ) ਭੁਪਿੰਦਰਜੀਤ ਸਿੰਘ, ਸੁਰਿੰਦਰ ਸ਼ਰਮਾ, ਮੈਡਮ ਰਘੂਬੀਰ ਕੌਰ, ਸਤਵੰਤ ਸਿੰਘ, ਸੁਖਵਿੰਦਰ ਸਿੰਘ, ਜੋਗਿੰਦਰ ਸਿੰਘ, ਬਲਦੇਵ ਸਿੰਘ, ਗੁਰਬਚਨ ਸਿੰਘ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਸਮਾਜ ਦੇ ਵਿਕਾਸ ਵਿਚ ਨਿੱਗਰ ਯੋਗਦਾਨ ਲਈ ਔਰਤ ਦਾ ਸਨਮਾਨ ਜ਼ਰੂਰੀ-ਡਾ. ਬਲਜੀਤ ਕੌਰ ਰਿਆੜ ਅਗਲੀ ਖ਼ਬਰ ਗੁਜਰਾਤ ਗੈਸ ਲਿਮਿਟਡ ਨੇ ਅੰਮਿ੍ਤਸਰ 'ਚ ਵਾਕਾਥੌਨ ਰੈਲੀ ਕੱਢੀ
Ad Position 24