31-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-03-2026

ਨਾਸਿਰ ਹੁਸੈਨ ਨੇ ਸਰਬਜੀਤ ਕੌਰ ਨੂੰ ਅਦਾਲਤ 'ਚ ਨਹੀਂ ਹੋਣ ਦਿੱਤਾ ਪੇਸ਼, ਸੁਣਵਾਈ 13 ਤੱਕ ਮੁਲਤਵੀ

Ad Position 21
No active advertisement
ਅਜੀਤ ਡੈਸਕ 08-03-2026
ਅੰਮਿ੍ਤਸਰ, 7 ਮਾਰਚ (ਸੁਰਿੰਦਰ ਕੋਛੜ)-ਇਸਲਾਮ ਕਬੂਲ ਕਰਕੇ ਸਰਬਜੀਤ ਕੌਰ ਤੋਂ ਨੂਰ ਫ਼ਾਤਿਮਾ ਬਣੀ ਭਾਰਤੀ ਔਰਤ ਨੂੰ ਉਸ ਦੇ ਪਾਕਿਸਤਾਨੀ ਕਥਿਤ ਪਤੀ ਨਾਸਿਰ ਹੁਸੈਨ ਨੇ ਅਦਾਲਤ 'ਚ ਪੇਸ਼ ਨਹੀਂ ਹੋਣ ਦਿੱਤਾ | ਜਿਸ ਕਾਰਨ ਅਦਾਲਤ ਨੇ ਸੁਣਵਾਈ 13 ਮਾਰਚ ਤੱਕ ਮੁਲਤਵੀ ਕਰ ਦਿੱਤੀ ਹੈ | ਦਰਅਸਲ, ਸਰਬਜੀਤ ਕੌਰ ਨੂੰ ਭਾਰਤ ਵਾਪਸ ਭੇਜਣ ਅਤੇ ਨਾਸਿਰ ਹੁਸੈਨ ਵਿਰੁੱਧ ਕਾਨੂੰਨੀ ਕਾਰਵਾਈ ਕਰਨ ਲਈ ਵਕੀਲ ਅਲੀ ਚੰਗੇਜ਼ੀ ਸੰਧੂ ਵਲੋਂ ਲਾਹੌਰ ਹਾਈ ਕੋਰਟ 'ਚ ਪਟੀਸ਼ਨ ਦਾਇਰ ਕੀਤੀ ਗਈ ਸੀ, ਜਿਸ 'ਤੇ ਸੁਣਵਾਈ ਦਾ ਦਿਨ ਅਦਾਲਤ ਵਲੋਂ 6 ਮਾਰਚ ਤਹਿ ਕੀਤਾ ਗਿਆ ਸੀ | ਸਰਬਜੀਤ ਕੌਰ ਨੂੰ ਜਬਰਦਸਤੀ ਘਰ ਵਿਚ ਰੋਕਣ ਕਰਕੇ ਉਹ ਅਦਾਲਤ ਵਿਚ ਪੇਸ਼ ਨਹੀਂ ਹੋ ਸਕੀ | ਵਕੀਲ ਅਲੀ ਚੰਗੇਜ਼ੀ ਸੰਧੂ ਨੇ ਸਰਬਜੀਤ ਕੌਰ ਵਲੋਂ ਉਨ੍ਹਾਂ ਨਾਲ ਫ਼ੋਨ 'ਤੇ ਕੀਤੀ ਗੱਲਬਾਤ ਦੇ ਆਡੀਓ ਸੁਨੇਹੇ 'ਅਜੀਤ' ਨਾਲ ਸਾਂਝੇ ਕਰਦਿਆਂ ਦੱਸਿਆ ਕਿ ਉਕਤ ਔਰਤ ਨੇ ਫੋਨ 'ਤੇ ਗੱਲਬਾਤ ਦੌਰਾਨ ਮੰਨਿਆ ਕਿ ਉਹ ਨਾਸਿਰ ਹੁਸੈਨ ਦੇ ਫੋਨ 'ਚ ਮੌਜੂਦ ਆਪਣੀਆਂ ਇਤਰਾਜ਼ਯੋਗ ਵੀਡੀਓ ਅਤੇ ਤਸਵੀਰਾਂ ਡਿਲੀਟ ਕਰਵਾਉਣ ਲਈ ਪਾਕਿਸਤਾਨ ਆਈ ਸੀ | ਉਸ ਨੇ ਦਾਅਵਾ ਕੀਤਾ ਕਿ ਉਸ ਨੂੰ ਜਬਰਦਸਤੀ ਘਰ ਵਿਚ ਬੰਦੀ ਬਣਾ ਕੇ ਰੱਖਿਆ ਗਿਆ ਹੈ | ਉਸ ਨੇ ਇਹ ਵੀ ਦੋਸ਼ ਲਗਾਇਆ ਕਿ ਨਾਸਿਰ ਦੀ ਪਤਨੀ, ਉਸ ਦੀ ਧੀ ਅਤੇ ਮਾਂ ਵਲੋਂ ਲਗਾਤਾਰ ਉਸ 'ਤੇ ਤਸ਼ੱਦਦ ਕੀਤੇ ਜਾ ਰਹੇ ਹਨ | ਜਿਸ ਦੇ ਲਈ ਉਹ ਅਦਾਲਤ ਵਿਚ ਉਨ੍ਹਾਂ ਖਿਲਾਫ ਮਾਮਲਾ ਦਰਜ ਕਰਾਉਣਾ ਚਾਹੁੰਦੀ ਹੈ | ਉਸ ਨੇ ਫ਼ੋਨ 'ਤੇ ਗੱਲਬਾਤ ਦੌਰਾਨ ਭਾਰਤ ਵਾਪਸ ਭੇਜੇ ਜਾਣ ਦੀ ਅਪੀਲ ਕੀਤੀ ਅਤੇ ਨਾਲ ਹੀ ਇਹ ਵੀ ਗੁਹਾਰ ਲਗਾਈ ਕਿ ਉਸ ਦੇ ਵਾਪਸ ਪਰਤਣ 'ਤੇ ਭਾਰਤੀ ਸੁਰੱਖਿਆ ਏਜੰਸੀਆਂ ਉਸ ਕੋਲੋਂ ਪੁੱਛਗਿੱਛ ਨਾ ਕਰਨ |
Ad Position 22
No active advertisement
ਪਿਛਲੀ ਖ਼ਬਰ ਅਕਾਲੀ ਦਲ (ਵਾਰਿਸ ਪੰਜਾਬ ਦੇ) ਵਲੋਂ ਵੱਖ-ਵੱਖ ਵਿਧਾਨ ਸਭਾ ਹਲਕਿਆਂ ਤੋਂ 7 ਹੋਰ ਹਲਕਾ ਇੰਚਾਰਜ ਨਿਯੁਕਤ ਅਗਲੀ ਖ਼ਬਰ ਸੰਯੁਕਤ ਰਾਸ਼ਟਰ ਇਕ ਵਾਰ ਫਿਰ ਵਿਸ਼ਵ-ਵਿਆਪੀ ਸੰਕਟ ਟਾਲਣ ਵਿਚ ਅਸਫਲ : ਦਲ ਖ਼ਾਲਸਾ ਕਿਹਾ, ਇਜ਼ਰਾਈਲ ਅਮਰੀਕਾ ਦੇ ਮੋਢੇ ਚ...
Ad Position 24