31-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-03-2026

ਪੰਜਾਬ ਸਰਕਾਰ ਦੇ ਸਾਲਾਨਾ ਬਜਟ ਨੂੰ ਲੈ ਕੇ ਸਨਅਤਕਾਰਾਂ ਤੇ ਵਪਾਰੀਆਂ ਨੇ ਉਮੀਦਾਂ ਲਗਾਈਆਂ

Ad Position 21
No active advertisement
ਅਜੀਤ ਡੈਸਕ 08-03-2026
ਅੰਮਿ੍ਤਸਰ, 7 ਮਾਰਚ (ਰਾਜੇਸ਼ ਕੁਮਾਰ ਸ਼ਰਮਾ)-ਪੰਜਾਬ ਸਰਕਾਰ ਵਲੋਂ ਪੇਸ਼ ਕੀਤੇ ਜਾਣ ਵਾਲੇ ਸਾਲਾਨਾ ਬਜਟ ਨੂੰ ਲੈ ਕੇ ਸਨਅਤਕਾਰ ਤੇ ਵਪਾਰੀ ਵਰਗ ਕਾਫ਼ੀ ਉਮੀਦਾਂ ਲਗਾਏ ਬੈਠੇ ਹਨ | ਇਸ ਸੰਬੰਧੀ 'ਅਜੀਤ' ਵਲੋਂ ਸਨਅਤਕਾਰਾਂ ਤੇ ਵਪਾਰੀਆਂ ਨਾਲ ਵਿਸ਼ੇਸ਼ ਗੱਲਬਾਤ ਕਰਕੇ ਉਨ੍ਹਾਂ ਦੇ ਵਿਚਾਰ ਵੀ ਜਾਣੇ | ਟੈਕਸਟਾਈਲ ਮੈਨੂਫੈਕਚਰਿੰਗ ਐਸੋਸੀਏਸ਼ਨ ਦੇ ਜਨਰਲ ਸਕੱਤਰ ਰਾਜੀਵ ਖੰਨਾ ਨੇ ਕਿਹਾ ਕਿ ਪੰਜਾਬ ਸਰਕਾਰ ਤੋਂ ਆਸ ਕਰਦੇ ਹਾਂ ਕਿ ਉਹ ਟੈਕਸਟਾਈਲ ਇੰਡਸਟਰੀ ਲਈ ਕੋਈ ਅਜਿਹੀ ਪਾਲਿਸੀ ਬਣਾ ਕੇ ਸਨਅਤਕਾਰਾਂ ਨੂੰ ਸਸਤੀ ਜ਼ਮੀਨ ਮੁਹੱਈਆ ਕਰਵਾਏ ਤਾਂ ਜੋ ਉੱਥੇ ਉਹ ਟੈਕਸਟਾਈਲ ਯੂਨਿਟ ਸਥਾਪਤ ਕਰ ਸਕਣ | ਵਿੱਤ ਸਕੱਤਰ ਵਿਨੋਦ ਕੁਮਾਰ ਸੇਠ ਨੇ ਕਿਹਾ ਕਿ ਅੱਜ ਪੰਜਾਬ ਭਰ 'ਚ ਟੈਕਸਟਾਈਲ ਇੰਡਸਟਰੀ ਖ਼ਤਮ ਹੋਣ ਦੇ ਕਗਾਰ 'ਤੇ ਹੈ, ਜਿਸਦਾ ਕਾਰਨ ਪੰਜਾਬ ਸਰਕਾਰ ਵਲੋਂ ਇਸ ਲਈ ਕੋਈ ਸਬਸਿਡੀ ਨਾ ਦਿੱਤਾ ਜਾਣਾ ਹੈ | ਉਨ੍ਹਾਂ ਆਸ ਪ੍ਰਗਟਾਈ ਕਿ ਸਰਕਾਰ ਆਪਣੇ ਬਜਟ 'ਚ ਟੈਕਸਟਾਈਲ ਇੰਡਸਟਰੀ ਲਈ ਕੋੋਈ ਸਕਾਰਾਤਮਕ ਐਲਾਨ ਕਰੇਗੀ | ਭਾਰਤੀਯ ਵਪਾਰ ਮੰਡਲ ਪੰਜਾਬ ਦੇ ਪ੍ਰਧਾਨ ਰਾਜੀਵ ਅਨੇਜਾ ਨੇ ਕਿਹਾ ਕਿ ਪੰਜਾਬ ਸਰਕਾਰ ਵਲੋਂ ਪੇਸ਼ ਕੀਤੇ ਜਾਣ ਵਾਲੇ ਬਜਟ ਲਈ ਵਪਾਰੀ ਵਰਗ ਆਸ ਲਗਾ ਕੇ ਬੈਠੇ ਹੋਏ ਹਨ ਕਿ ਸ਼ਾਇਦ ਸਰਕਾਰ ਵਪਾਰੀਆਂ ਲਈ ਕੁਝ ਨਵਾਂ ਐਲਾਨ ਕਰੇਗੀ | ਉਨ੍ਹਾਂ ਕਿਹਾ ਕਿ ਅੱਜ ਵਪਾਰੀ ਵਰਗ ਸਰਕਾਰ ਨੂੰ ਕਰੋੜਾਂ ਰੁਪਏ ਟੈਕਸ ਦੇ ਰੂਪ 'ਚ ਅਦਾ ਕਰ ਰਿਹਾ ਹੈ ਲੇਕਿਨ ਬਦਲੇ 'ਚ ਉਨ੍ਹਾਂ ਨੂੰ ਕੁਝ ਵੀ ਨਹੀਂ ਦਿੱਤਾ ਜਾ ਰਿਹਾ | ਉਨ੍ਹਾਂ ਆਸ ਲਗਾਉਂਦੇ ਹੋਏ ਕਿਹਾ ਕਿ ਪੰਜਾਬ ਸਰਕਾਰ ਆਪਣੇ ਬਜਟ 'ਚ ਵਪਾਰੀਆਂ ਲਈ ਚੰਗਾ ਐਲਾਨ ਕਰੇਗੀ | ਸਵਰਨਕਾਰ ਸੰਘ ਵਨ ਪੰਜਾਬ ਦੇ ਪ੍ਰਧਾਨ ਅਸ਼ਵਨੀ ਕੁਮਾਰ ਨਾਮੇਸ਼ਾਹ ਨੇ ਕਿਹਾ ਕਿ ਉਹ ਸਰਕਾਰ ਤੋਂ ਮੰਗ ਕਰਦੇ ਹਨ ਕਿ ਇਸ ਬਜਟ 'ਚ ਸੋਨੇ 'ਤੇ ਲੱਗੀ ਜੀ. ਐਸ. ਟੀ. 'ਚ ਕੁਝ ਕਟੌਤੀ ਕੀਤੀ ਜਾਵੇ ਤਾਂ ਜੋ ਉਨ੍ਹਾਂ ਦਾ ਕਾਰੋਬਾਰ ਵਧੀਆ ਤਰੀਕੇ ਨਾਲ ਚੱਲ ਸਕੇ |
Ad Position 22
No active advertisement
ਪਿਛਲੀ ਖ਼ਬਰ ਚੀਫ਼ ਖ਼ਾਲਸਾ ਦੀਵਾਨ ਵਲੋਂ ਉੱਘੇ ਸਮਾਜ ਸੇਵੀ ਡਾ. ਓਬਰਾਏ ਦਾ ਸਨਮਾਨ ਅਗਲੀ ਖ਼ਬਰ ਅਕਾਲੀ ਦਲ (ਵਾਰਿਸ ਪੰਜਾਬ ਦੇ) ਵਲੋਂ ਵੱਖ-ਵੱਖ ਵਿਧਾਨ ਸਭਾ ਹਲਕਿਆਂ ਤੋਂ 7 ਹੋਰ ਹਲਕਾ ਇੰਚਾਰਜ ਨਿਯੁਕਤ
Ad Position 24