23-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-03-2026

ਆਰਟ ਗੈਲਰੀ ਵਿਖੇ ਮਹਿਲਾ ਦਿਵਸ 'ਤੇ ਕਲਾ ਪ੍ਰਦਰਸ਼ਨੀ ਲਗਾਈ <br/>

Ad Position 21
No active advertisement
ਅਜੀਤ ਡੈਸਕ 09-03-2026

ਅੰਮਿ੍ਤਸਰ, 8 ਮਾਰਚ (ਹਰਮਿੰਦਰ ਸਿੰਘ)-ਇੰਡੀਅਨ ਅਕੈਡਮੀ ਆਫ ਫਾਇਨ ਆਰਟਸ ਅੰਮਿ੍ਤਸਰ (ਆਰਟ ਗੈਲਰੀ) ਵਿਖੇ 'ਕੌਮਾਂਤਰੀ ਮਹਿਲਾ ਦਿਵਸ' ਮਨਾਇਆ | ਇਸ ਮੌਕੇ ਮਹਿਲਾ ਕਲਾਕਾਰਾਂ ਵਲੋਂ ਤਿਆਰ ਕੀਤੀਆਂ ਕਲਾਕ੍ਰਿਤੀਆਂ ਦੀ ਪ੍ਰਦਸ਼ਨੀ ਲਗਾਈ ਗਈ | ਇਸ ਤਿੰਨ ਰੋਜ਼ਾ ਪ੍ਰਦਰਸ਼ਨੀ ਦੇ ਪਹਿਲੇ ਦਿਨ ਇਸ ਦਾ ਉਦਘਾਟਨ ਮੁੱਖ ਮਹਿਮਾਨ ਤਜਿੰਦਰ ਕੌਰ ਛੀਨਾ ਨੇ ਕੀਤਾ | ਇਸ ਮੌਕੇ ਵਿਸ਼ੇਸ਼ ਮਹਿਮਾਨ ਸ਼ਾਮਿਲ ਹੋਏ, ਜਿਨ੍ਹਾਂ ਦਾ ਸਵਾਗਤ ਆਰਟ ਗੈਲਰੀ ਦੇ ਪ੍ਰਧਾਨ ਰਾਜਿੰਦਰ ਮੋਹਨ ਸਿੰਘ ਛੀਨਾ ਵਲੋਂ ਕੀਤਾ | ਪ੍ਰਦਰਸ਼ਨੀ ਬਾਰੇ ਜਾਣਕਾਰੀ ਦਿੰਦਿਆਂ ਹੋਇਆਂ ਆਰਟ ਗੈਲਰੀ ਦੇ ਆਨਰੇਰੀ ਜਨਰਲ ਸੈਕਟਰੀ ਡਾ. ਪੀ. ਐੱਸ. ਗਰੋਵਰ ਨੇ ਦੱਸਿਆ ਕਿ ਇਹ ਪ੍ਰਦਰਸ਼ਨੀ ਪੰਜਾਬ ਦੀਆਂ ਮਹਿਲਾ ਕਲਾਕਾਰਾਂ ਵਲੋਂ ਲਗਾਈ ਜਾ ਰਹੀ ਹੈ, ਜਿਸ 'ਚ 57 ਕਲਾਕਾਰਾਂ ਵਲੋਂ ਆਪਣੀਆਂ ਤਿਆਰ ਕੀਤੀਆਂ ਗਈਆਂ 57 ਕਲਾਕਿ੍ਤੀਆਂ ਨੂੰ ਰੱਖਿਆ ਗਿਆ ਹੈ | ਉਨ੍ਹਾਂ ਦੱਸਿਆ ਕਿ ਇਹ ਕਲਾਕਾਰ ਲੰਬੇ ਸਮੇਂ ਤੋਂ ਕਲਾ ਦੇ ਖੇਤਰ ਵਿਚ ਕੰਮ ਕਰ ਰਹੇ ਹਨ ਤੇ ਕਲਾ ਦੇ ਖੇਤਰ 'ਚ ਇਕ ਉੱਚਾ ਮੁਕਾਮ ਹਾਸਿਲ ਕਰ ਚੁੱਕੇ ਹਨ | ਇਸ ਪ੍ਰੋਗਰਾਮ ਦੇ ਕਨਵੀਨਰ ਮਿਸ. ਰਵਿੰਦਰ ਢਿੱਲੋਂ ਜੋ ਖੁਦ ਵੀ ਕਲਾਕਾਰ ਹਨ | ਇਸ ਮੌਕੇ ਮੁੱਖ ਮਹਿਮਾਨ ਨੇ ਕਲਾਕਾਰਾਂ ਦੇ ਕੰਮ ਦੀ ਬਹੁਤ ਸ਼ਲਾਘਾ ਕੀਤੀ ਅਤੇ ਕਲਾਕਾਰਾਂ ਦੇ ਕੰਮਾ ਦੀ ਸ਼ਾਲਾਘਾ ਕੀਤੀ ਤੇ ਉਨ੍ਹਾਂ ਨੂੰ ਜੀਵਨ ਵਿਚ ਅੱਗੇ ਵਧਣ ਦੀਆਂ ਪ੍ਰੇਰਨਾਵਾਂ ਦਿੰਦਿਆ ਕਿਹਾ ਕੇ ਅਜੋਕੇ ਯੱੁਗ ਵਿਚ ਮਹਿਲਾਵਾਂ ਹਰ ਖੇਤਰ 'ਚ ਆਪਣਾ ਯੋਗਦਾਨ ਪਾ ਰਹੀਆਂ ਹਨ ਇਹ ਪ੍ਰਦਰਸ਼ਨੀ ਇਸ ਦਾ ਸਬੂਤ ਹੈ | ਇਸ ਮੌਕੇ ਆਰਟ ਗੈਲਰੀ ਦੇ ਚੇਅਰਮੈਨ ਸ਼ਿਵਦੇਵ ਸਿੰਘ, ਅਰਵਿੰਦਰ ਸਿੰਘ ਚਮਕ, ਆਰਟ ਗੈਲਰੀ ਦੇ ਫਾਇਨਾਂਸ ਸੈਕਟਰੀ ਸੰਦੀਪ ਸਿੰਘ, ਵਿਜੂਅਲ ਆਰਟ ਸੈਕਟਰੀ ਸੁਖਪਾਲ ਸਿੰਘ, ਸ਼ੁਭਾਸ਼ ਚੰਦਰ, ਕੁਲਵੰਤ ਸਿੰਘ ਗਿੱਲ, ਧਰਮਿੰਦਰ ਸ਼ਰਮਾ, ਨਰਿੰਦਰਜੀਤ ਸਿੰਘ ਤੇ ਆਰਟ ਗੈਲਰੀ ਦੇ ਮੈਂਬਰ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਪੰਜਾਬ ਸਰਕਾਰ ਵਲੋਂ ਪੇਸ਼ ਕੀਤਾ ਗਿਆ ਬਜਟ ਮੁਲਾਜ਼ਮ ਵਿਰੋਧੀ-ਗੁਰਦੀਪ ਸਿੰਘ ਬਾਜਵਾ <br/> ਅਗਲੀ ਖ਼ਬਰ ਰਾਜਾਸਾਂਸੀ 'ਚ ਬਲਾਕ ਹਰਸ਼ਾ ਦੇ ਡਿਪੂ ਹੋਲਡਰਾਂ ਦੀ ਇਕੱਤਰਤਾ <br/>
Ad Position 24