26-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-03-2026

ਰੋਟਰੀ ਕਲੱਬ ਅੰਮਿ੍ਤਸਰ ਆਸਥਾ ਦੇ ਐੱਚ. ਐੱਸ. ਜੋਗੀ ਸਾਲ 2028-29 ਦੇ ਡਿਸਟਿ੍ਕ ਗਵਰਨਰ ਦੀ ਚੋਣ ਜਿੱਤੇ <br/>

Ad Position 21
No active advertisement
ਅਜੀਤ ਡੈਸਕ 09-03-2026
ਅੰਮਿ੍ਤਸਰ, 8 ਮਾਰਚ (ਸੁਰਿੰਦਰਪਾਲ ਸਿੰਘ ਵਰਪਾਲ)-ਰੋਟਰੀ ਕਲੱਬ ਅੰਮਿ੍ਤਸਰ ਆਸਥਾ ਦੇ ਚਾਰਟੇਡ ਪ੍ਰਧਾਨ ਅਤੇ ਮੌਜੂਦਾ ਡਿਸਟਿ੍ਕ ਸਕੱਤਰ ਐੱਚ. ਐੱਸ ਜੋਗੀ ਰੋਟਰੀ ਡਿਸਟਿ੍ਕ ਅੰਮਿ੍ਤਸਰ 3070 ਦੀ ਸਾਲ 2028-29 ਦੇ ਡਿਸਟਿ੍ਕ ਗਵਰਨਰ ਦੀ ਜਲੰਧਰ ਦੇ ਗ੍ਰੈਂਡ ਕੈਬਾਨਾ ਰਿਸੋਰਟ 'ਚ ਹੋਈ ਚੋਣ ਜਿੱਤੇ | ਕਲੱਬ ਦੇ ਪੀ. ਆਰ. ਓ. ਪਾਸਟ ਪ੍ਰੈਸੀਡੈਂਟ ਅਮਨ ਸ਼ਰਮਾ ਨੇ ਦੱਸਿਆ ਕਿ ਇਹ ਚੋਣ ਆਰ ਆਈ ਡਾਇਰੈਕਟਰ ਗੁਰਜੀਤ ਸੇਖੋਂ ਅਤੇ ਡਿਸਟਿ੍ਕ ਗਵਰਨਰ ਰੋਹਿਤ ਓਬਰਾਏ ਦੀ ਦੇਖ ਰੇਖ ਵਿਚ ਹੋਈ ਇਸ ਵਿਚ 113 ਰੋਟਰੀ ਕਲੱਬ ਦੇ ਪ੍ਰਧਾਨਾਂ ਨੇ ਵੋਟਾਂ ਪਾਈਆ | ਇਸ ਦੌਰਾਨ ਚੋਣ ਜਿੱਤਣ ਮੌਕੇ ਮੌਜੂਦ ਵੱਡੀ ਗਿਣਤੀ 'ਚ ਮੌਜੂਦ ਸਾਬਕਾ ਡਿਸਟਿ੍ਕ ਗਵਰਨਰ, ਪ੍ਰਧਾਨਾਂ, ਸਕੱਤਰ ਅਤੇ ਸੀਨੀਅਰ ਰੋਟੇਰੀਅਨ ਨੇ ਫੁੱਲਾਂ ਦੇ ਹਾਰ ਪਾ ਕੇ ਐੱਚ. ਐੱਸ ਜੋਗੀ ਨੂੰ ਗਵਰਨਰ ਦੀ ਚੋਣ ਜਿੱਤਣ ਦੀਆਂ ਵਧਾਈਆਂ ਦਿੱਤੀਆਂ ਅਤੇ ਭੰਗੜਾ ਪਾ ਕੇ ਜਿੱਤ ਦੀ ਖੁਸ਼ੀ ਮਨਾਈ | ਇਸ ਦੌਰਾਨ ਜੋਗੀ ਨੇ ਆਪਣੇ ਭਾਸ਼ਣ 'ਚ ਸਮੂਹ ਰੋਟੇਰਿਅਨ ਦਾ ਧੰਨਵਾਦ ਕੀਤਾ ਅਤੇ ਉਨ੍ਹਾਂ ਦੇ ਵਿਸ਼ਵਾਸ 'ਤੇ ਖਰ੍ਹਾ ਉਤਰਣ ਦਾ ਭਰੋਸਾ ਦਿੱਤਾ | ਇਸ ਮੌਕੇ ਰੋਟਰੀ ਕਲੱਬ ਅੰਮਿ੍ਤਸਰ ਆਸਥਾ ਦੇ ਪ੍ਰਧਾਨ ਅਸ਼ੋਕ ਸ਼ਰਮਾ, ਸਕੱਤਰ ਸਰਬਜੀਤ ਸਿੰਘ, ਜਤਿੰਦਰ ਸਿੰਘ ਪੱਪੂ, ਪਰਮਜੀਤ ਸਿੰਘ, ਹਰਦੇਸ਼ ਸ਼ਰਮਾ, ਅੰਦੇਸ਼ ਭੱਲਾ, ਕੇ. ਐੱਸ. ਚੱਠਾ, ਅਸ਼ਵਨੀ ਅਵਸਥੀ, ਅਮਨ ਸ਼ਰਮਾ, ਮਨਮੋਹਣ ਸਿੰਘ, ਬਲਦੇਵ ਮੰਨਣ ਆਦਿ ਮੌਜੂਦ ਸਨ |

Ad Position 22
No active advertisement
ਪਿਛਲੀ ਖ਼ਬਰ ਅੰਮਿ੍ਤਸਰ ਵਿਕਾਸ ਮੰਚ ਵਲੋਂ ਪੰਜਾਬ ਸਰਕਾਰ ਦੇ ਬਜਟ ਸੰਬੰਧੀ ਮਿਲੀਜੁਲੀ ਪ੍ਰਤੀਕ੍ਰਿਆ ਅਗਲੀ ਖ਼ਬਰ ਥੀਏਟਰ ਵਾਲਾ ਨੇ 'ਹਰ ਵਾਇਸ, ਹਰ ਸਟੇਜ' ਨਾਲ ਅੰਤਰਰਾਸ਼ਟਰੀ ਮਹਿਲਾ ਦਿਵਸ ਮਨਾਇਆ <br/>
Ad Position 24