26-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-03-2026

ਅੰਮਿ੍ਤਸਰ ਵਿਕਾਸ ਮੰਚ ਵਲੋਂ ਪੰਜਾਬ ਸਰਕਾਰ ਦੇ ਬਜਟ ਸੰਬੰਧੀ ਮਿਲੀਜੁਲੀ ਪ੍ਰਤੀਕ੍ਰਿਆ

Ad Position 21
No active advertisement
ਅਜੀਤ ਡੈਸਕ 09-03-2026
ਅੰਮਿ੍ਤਸਰ,8 ਮਾਰਚ (ਹਰਮਿੰਦਰ ਸਿੰਘ)-ਪੰਜਾਬ ਸਰਕਾਰ ਵਲੋਂ ਜਾਰੀ ਕੀਤੇ ਗਏ ਬਜਟ 'ਤੇ ਮਿਲੀਜੁਲੀ ਪ੍ਰਤੀਕ੍ਰਿਆ ਪ੍ਰਗਟ ਕਰਦੇ ਹੋਏ ਅੰਮਿ੍ਤਸਰ ਵਿਕਾਸ ਮੰਚ ਦੇ ਸਰਪ੍ਰਸਤ ਪਿੰ੍ਰ: ਕੁਲਵੰਤ ਸਿੰਘ ਅਣਖੀ ਨੇ ਜਿਨ੍ਹਾਂ ਸਰਕਾਰ ਵਲੋਂ ਅੰਮਿ੍ਤਸਰ ਦੇ ਵਿਕਾਸ ਲਈ ਕੋਈ ਵਿਸ਼ੇਸ਼ ਉਪਰਾਲਾ ਨਾ ਕੀਤੇ ਜਾਣ ਦੀ ਨਿੰਦਾ ਕੀਤੀ ਉਥੇ ਨਾਲ ਹੀ ਸਰਕਾਰ ਵਲੋਂ ਬਜਟ 'ਚ ਸੜਕਾਂ ਦੇ ਨਿਰਮਾਣ ਤੇ ਉਨ੍ਹਾਂ ਦੀ ਪੰਜ ਸਾਲ ਦੌਰਾਨ ਸਾਂਭ ਸੰਭਾਲ ਕਰਨ ਅਤੇ ਸਿਹਤ ਬੀਮਾ ਯੋਜਨਾ ਲਈ ਵੱਡੀ ਰਾਸ਼ੀ ਰੱਖਣ ਦੀ ਸ਼ਾਲਾਘਾ ਕੀਤੀ | ਉਨ੍ਹਾਂ ਕਿਹਾ ਕਿ ਸਿਰਫ਼ ਦੋ ਹਫ਼ਤੇ ਪਹਿਲਾਂ ਹੀ ਮਾਣਯੋਗ ਸੁਪਰੀਮ ਕੋਰਟ ਨੇ ਰਾਜ ਸਰਕਾਰਾਂ ਨੂੰ ਸਿੱਧੇ ਰਾਹ ਪਾਉਂਦਿਆਂ ਹੋਇਆਂ ਸਿੱਖਿਅਤ ਕੀਤਾ ਹੈ ਕਿ ਉਹ ਮੁਫ਼ਤਖੋਰੀ ਸਕੀਮਾਂ ਨੂੰ ਤਿਆਗ ਨੌਜ਼ਵਾਨਾਂ ਨੂੰ ਰੁਜ਼ਗਾਰ ਦੇਣ ਲਈ ਆਪਣੇ ਵਿੱਤੀ ਸਾਧਨ ਵਰਤਣ | ਪਰ ਪੰਜਾਬ ਸਰਕਾਰ ਨੇ ਬਜਟ ਤਿਆਰ ਕਰਦਿਆਂ ਹੋਇਆਂ ਇਨ੍ਹਾਂ ਸਮਾਜ ਭਲਾਈ ਕਾਰਜਾਂ ਤੇ ਧਿਆਨ ਕੇਂਦਰਿਤ ਕਰਨ ਦੀ ਥਾਂ ਮੁਫ਼ਤਖੋਰ ਸਕੀਮਾਂ 'ਤੇ ਹੀ ਰੱਖਿਆ ਹੈ | ਅੰਮਿ੍ਤਸਰ ਜ਼ਿਲ੍ਹੇ ਦੇ ਸਰਕਾਰੀ ਸਕੂਲਾਂ 'ਚ ਅਧਿਆਪਕਾਂ, ਹਸਪਤਾਲਾਂ ਵਿਚ ਡਾਕਟਰਾਂ ਅਤੇ ਪੈਰਾ ਮੈਡੀਕਲ ਸਟਾਫ ਦੀਆਂ ਬਹੁਤ ਸਾਰੀਆ ਅਸਾਮੀਆਂ ਖਾਲੀ ਹਨ | ਬਜਟ ਵਿਚ ਅੰਮਿ੍ਤਸਰ ਵਿਖੇ ਸਥਾਪਤੀ ਦੀ ਉਡੀਕ ਵਿਚ ਅਤੇ ਕਿਸਾਨੀ ਲਈ ਵਰਦਾਨ ਸਾਬਿਤ ਹੋਣ ਵਾਲੀ ਬਾਗਬਾਨੀ ਯੂਨੀਵਰਸਿਟੀ 'ਪੋਸਟ ਗਰੈਜੂਏਟ ਇੰਸਟੀਚਿਊਟ ਆਫ ਹੌਰਟੀਕਲਚਰ ਰੀਸਰਚ ਐਂਡ ਐਜੂਕੇਸ਼ਨ' ਸਥਾਪਿਤ ਕਰਨ ਲਈ 30 ਏਕੜ ਜ਼ਮੀਨ ਖਰੀਦਣ, ਅੰਮਿ੍ਤਸਰ ਵਿਚ 'ਸਪੋਰਟਸ ਕੰਪਲੈਕਸ' ਦੀ ਉਸਾਰੀ ਲਈ, ਅੰਮਿ੍ਤਸਰ ਵਿਚ ਪ੍ਰਦਰਸ਼ਨੀ ਅਤੇ ਕਨਵੈਨਸ਼ਨ ਸੈਂਟਰ ਸਥਾਪਿਤ ਕਰਨ ਅਤੇ ਸ੍ਰੀ ਹਰਿਮੰਦਰ ਸਾਹਿਬ ਦੇ ਵਿਰਾਸਤੀ ਮਾਰਗ ਨੂੰ ਨਵਿਆਉਣ, ਬੀ.ਆਰ.ਟੀ.ਐੱਸ. ਬੱਸਾਂ ਨੂੰ ਮੁੜ ਬਹਾਲ ਕਰਨ ਲਈ ਕੋਈ ਬਜਟ ਨਹੀਂ ਰੱਖਿਆ ਗਿਆ | ਉਨ੍ਹਾਂ ਕਿਹਾ ਕਿ ਸੜਕਾਂ ਦੀ ਮੁਰੰਮਤ ਅਤੇ ਉਨ੍ਹਾਂ ਦੀ ਪੰਜ ਸਾਲ ਲਈ ਰੱਖ ਰਖਾਵ ਬਾਰੇ ਰਾਸ਼ੀ ਰੱਖਣਾ ਸਲਾਹੁਣਯੋਗ ਹੈ | ਸਿਹਤ ਬੀਮਾ ਯੋਜਨਾ ਲਈ 6879 ਕਰੋੜ ਰੁਪਏ ਵੀ ਸਰਕਾਰ ਦਾ ਚੰਗਾ ਉਪਰਾਲਾ ਹੈ |
Ad Position 22
No active advertisement
ਪਿਛਲੀ ਖ਼ਬਰ ਨਿਗਮ ਦੀ ਕਾਰਵਾਈ 'ਚ ਰੁਕਾਵਟ ਪਾਉਣ ਤੇ ਮੁਲਾਜ਼ਮਾਂ ਨਾਲ ਦੁਰਵਿਹਾਰ ਕਰਨ ਵਾਲੇ ਖ਼ਿਲਾਫ਼ ਮਾਮਲਾ ਦਰਜ ਅਗਲੀ ਖ਼ਬਰ ਰੋਟਰੀ ਕਲੱਬ ਅੰਮਿ੍ਤਸਰ ਆਸਥਾ ਦੇ ਐੱਚ. ਐੱਸ. ਜੋਗੀ ਸਾਲ 2028-29 ਦੇ ਡਿਸਟਿ੍ਕ ਗਵਰਨਰ ਦੀ ਚੋਣ ਜਿੱਤੇ <br/>
Ad Position 24