20-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-03-2026

ਅੰਮਿ੍ਤਸਰ ਦੀ ਪੁਰਾਣੀ ਚਾਰਦੀਵਾਰੀ ਨੂੰ ਪਵਿੱਤਰ ਸ਼ਹਿਰ ਦਾ ਦਰਜਾ ਮਿਲਣ ਉਪਰੰਤ ਹਰਕਤ 'ਚ ਆਇਆ ਨਿਗਮ ਪ੍ਰਸ਼ਾਸਨ <br/>

Ad Position 21
No active advertisement
ਅਜੀਤ ਡੈਸਕ 10-03-2026

ਅੰਮਿ੍ਤਸਰ, 9 ਮਾਰਚ (ਹਰਮਿੰਦਰ ਸਿੰਘ)-ਪੰਜਾਬ ਸਰਕਾਰ ਵਲੋਂ ਅੰਮਿ੍ਤਸਰ ਦੇ ਪੁਰਾਣੇ ਸ਼ਹਿਰ ਨੂੰ ਪਵਿੱਤਰ ਸ਼ਹਿਰ ਦਾ ਦਰਜਾ ਦਿੱਤੇ ਜਾਣ 'ਤੇ ਇਸ ਖੇਤਰ 'ਚੋਂ ਨਗਰ ਨਿਗਮ ਵਲੋਂ ਤੰਬਾਕੂ, ਸਿਗਰੇਟਾਂ ਵਾਲੀਆਂ ਦੁਕਾਨਾਂ ਨੂੰ ਬਾਹਰ ਕੱਢਣ ਲਈ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ | ਜਿਸ ਦੇ ਤਹਿਤ ਅੱਜ ਨਿਗਮ ਕਮਿਸ਼ਨਰ ਬਿਕਰਮਜੀਤ ਸਿੰਘ ਸ਼ੇਰਗਿੱਲ ਦੀਆਂ ਹਦਾਇਤਾਂ 'ਤੇ ਅਸਟੇਟ ਵਿਭਾਗ ਦੀ ਟੀਮ ਵਲੋਂ ਸ਼ਹਿਰ 'ਚੋਂ ਚਾਰ ਤਮਾਕੂ ਸਿਗਰੇਟਾਂ ਵਾਲੇ ਖੋਖੇ ਚੁਕੇ ਅਤੇ ਦਰਜਨ ਦੇ ਕਰੀਬ ਤਮਾਕੂ ਵੇਚਣ ਵਾਲੇ ਦੁਕਾਨਦਾਰਾਂ ਨੂੰ ਨੋਟਿਸ ਕੱਢੇ ਗਏ | ਇਸ ਕਾਰਵਾਈ ਦੀ ਅਗਵਾਈ ਕਰਦੇ ਹੋਏ ਅਸਟੇਟ ਅਫਸਰ ਅਤੇ ਸੁਪਰਡੈਂਟ ਧਰਮਿੰਦਰਜੀਤ ਸਿੰਘ ਨੇ ਦੱਸਿਆ ਕਿ ਪੰਜਾਬ ਸਰਕਾਰ ਵਲੋਂ ਸ੍ਰੀ ਹਰਿਮੰਦਰ ਸਾਹਿਬ ਦੇ ਆਲੇ ਦੁਆਲੇ 12 ਗੇਟਾਂ ਦੇ ਅੰਦਰ ਵਸੇ ਪੁਰਾਣੇ ਸ਼ਹਿਰ ਨੂੰ ਪਵਿੱਤਰ ਸ਼ਹਿਰ ਦਾ ਦਰਜਾ ਦਿੱਤਾ ਗਿਆ ਹੈ | ਇਸ ਇਲਾਕੇ ਵਿਚੋਂ ਨਗਰ ਨਿਗਮ ਵਲੋਂ ਤਮਾਕੂ ਅਤੇ ਸਿਗਰੇਟਾਂ ਵਾਲੇ ਖੋਖੇ ਬਾਹਰ ਕੱਢਣ ਲਈ ਸਰਵੇਖਣ ਕੀਤਾ ਗਿਆ ਸੀ ਅਤੇ ਇਸ ਤੋਂ ਬਾਅਦ ਇਨ੍ਹਾਂ ਖੋਖਿਆਂ ਵਾਲਿਆਂ ਨੂੰ ਆਪਣੇ ਖੋਖੇ ਬਾਹਰ ਕੱਢਣ ਲਈ ਨੋਟਿਸ ਦਿੱਤੇ ਗਏ ਸਨ ਪਰ ਫਿਰ ਵੀ ਕੁਝ ਲੋਕਾਂ ਵਲੋਂ ਇਥੇ ਤਮਾਕੂ ਅਤੇ ਸਿਗਰੇਟਾਂ ਦੇ ਖੋਖੇ ਚਲਾਏ ਜਾ ਰਹੇ ਸਨ | ਨਿਗਮ ਕਮਿਸ਼ਨਰ ਦੀਆਂ ਹਦਾਇਤਾਂ 'ਤੇ ਹੁਣ ਇਨ੍ਹਾਂ ਖੋਖਿਆਂ ਨੂੰ ਨਿਗਮ ਵਲੋਂ ਹਟਾਇਆ ਜਾ ਰਿਹਾ ਹੈ | ਅੱਜ ਅੰਦਰੂਨ ਗੇਟ ਹਕੀਮਾਂ ਅਤੇ ਅੰਦਰੂਨ ਗੇਟ ਗਿਲਵਾਲੀ ਦੇ ਵੱਖ ਵੱਖ ਇਲਾਕਿਆਂ 'ਚੋਂ 4 ਸਿਗਰੇਟ ਅਤੇ ਤਮਾਕੂ ਵਾਲੇ ਖੋਖੇ ਚੁਕੇ ਗਏ ਹਨ | ਇਸ ਤੋਂ ਇਲਾਵਾ ਪੁਰਾਣੇ ਸ਼ਹਿਰ ਦੇ ਅੰਦਰ ਜਿਹੜੇ ਦੁਕਾਨਦਾਰਾਂ ਵਲੋਂ ਤਮਾਕੂ ਅਤੇ ਸਿਗਰੇਟਾਂ ਵੇਚੀਆਂ ਜਾ ਰਹੀਆਂ ਹਨ ਉਨ੍ਹਾਂ ਵਿਚੋਂ ਦਰਜਨ ਦੇ ਕਰੀਬ ਦੁਕਾਨਾਂ ਨੂੰ ਸ਼ਾਮ ਨੂੰ ਨੋਟਿਸ ਵੀ ਕੱਢੇ ਗਏ ਹਨ ਅਤੇ ਉਨ੍ਹਾਂ ਨੂੰ 10 ਦਿਨਾਂ ਅੰਦਰ ਤੰਬਾਕੂ ਸਿਗਰੇਟਾਂ ਦਾ ਕੰਮ ਬੰਦ ਕਰਨ ਦੀਆਂ ਹਦਾਇਤਾਂ ਕੀਤੀਆਂ ਹਨ | ਸੁਪਰਡੈਂਟ ਧਰਮਿੰਦਰਜੀਤ ਸਿੰਘ ਨੇ ਦੱਸਿਆ ਕਿ ਇਹ ਕਾਰਵਾਈ ਨਿਰੰਤਰ ਜਾਰੀ ਰਹੇਗੀ | ਪੁਰਾਣੇ ਸ਼ਹਿਰ ਅੰਦਰੋਂ ਸਾਰੇ ਖੋਖੇ ਬਾਹਰ ਕੱਢੇ ਜਾਣਗੇ | ਇਸ ਮੌਕੇ 'ਤੇ ਇੰਸਪੈਕਟਰ ਅਮਨ ਸ਼ਰਮਾ ਅਤੇ ਨਿਗਮ ਦੀ ਪੁਲਿਸ ਪਾਰਟੀ ਵੀ ਮੌਜੂਦ ਸੀ |

Ad Position 22
No active advertisement
ਪਿਛਲੀ ਖ਼ਬਰ ਵਿਅਕਤੀ ਨੇ ਰੇਲ ਗੱਡੀ ਹੇਠ ਆ ਕੇ ਕੀਤੀ ਖ਼ੁਦਕੁਸ਼ੀ ਅਗਲੀ ਖ਼ਬਰ ਬੀ. ਬੀ. ਕੇ. ਡੀ. ਏ. ਵੀ. ਕਾਲਜ ਵਲੋਂ ਸਿੰਗਰ ਸਿਲਾਈ ਮਸ਼ੀਨਜ਼ 'ਤੇ ਵਰਕਸ਼ਾਪ <br/>
Ad Position 24