20-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-03-2026

ਰੇਲਵੇ ਸਟੇਸ਼ਨ 'ਤੇ 'ਰੇਲ ਕੋਚ ਰੈਸਟੋਰੈਂਟ' ਨੂੰ ਮੁੜ ਤੋਂ ਯਾਤਰੀਆਂ ਲਈ ਖੋਲ੍ਹਣ ਦੀਆਂ ਤਿਆਰੀਆਂ <br/>

Ad Position 21
No active advertisement
ਅਜੀਤ ਡੈਸਕ 10-03-2026
ਅੰਮਿ੍ਤਸਰ, 9 ਮਾਰਚ (ਰਾਜੇਸ਼ ਕੁਮਾਰ ਸ਼ਰਮਾ)-ਉੱਤਰੀ ਰੇਲਵੇ ਦੇ ਫਿਰੋਜ਼ਪੁਰ ਡਵੀਜ਼ਨ ਵਲੋਂ ਯਾਤਰੀਆਂ ਦੀ ਸਹੂਲਤ ਲਈ ਅੰਮਿ੍ਤਸਰ ਰੇਲਵੇ ਸਟੇਸ਼ਨ 'ਤੇ ਬੰਦ ਪਏ 'ਰੇਲ ਕੋਚ ਰੈਸਟੋਰੈਂਟ' ਨੂੰ ਮੁੜ੍ਹ ਤੋਂ ਖੋਲ੍ਹਣ ਦੀਆਂ ਤਿਆਰੀਆਂ ਚੱਲ ਰਹੀਆਂ ਹਨ | ਜਾਣਕਾਰੀ ਮੁਤਾਬਕ ਫਿਰੋਜ਼ਪੁਰ ਡਵੀਜ਼ਨ ਵਲੋਂ ਆਪਣੇ ਯਾਤਰੀਆਂ ਦੀ ਸਹੂਲਤ ਨੂੰ ਧਿਆਨ 'ਚ ਰੱਖਦਿਆਂ ਅੰਮਿ੍ਤਸਰ ਰੇਲਵੇ ਸਟੇਸ਼ਨ 'ਤੇ 'ਰੇਲ ਕੋਚ ਰੈਸਟੋਰੈਂਟ' ਨੂੰ ਸਾਲ 2023 'ਚ ਖੋਲਿ੍ਹਆ ਗਿਆ ਸੀ | ਉਨ੍ਹਾਂ ਦਿੱਲੀ ਦੀ ਇਕ ਪ੍ਰਾਈਵੇਟ ਕੰਪਨੀ ਨੂੰ 28.30 ਲੱਖ ਪ੍ਰਤੀ ਸਾਲ ਦੇ ਹਿਸਾਬ ਨਾਲ ਪੰਜ ਸਾਲਾਂ ਲਈ ਠੇਕਾ ਦਿੱਤਾ ਸੀ, ਲੇਕਿਨ ਕੁਝ ਕਾਰਨਾਂ ਕਰਕੇ ਉਕਤ ਕੰਪਨੀ ਪੰਜ ਸਾਲ ਦੀ ਮਿਆਦ ਪੂਰੀ ਹੋਣ ਤੋਂ ਪਹਿਲਾਂ ਹੀ ਇਸਨੂੰ ਖਾਲੀ ਕਰਕੇ ਚਲੀ ਗਈ ਸੀ | ਇਸ ਸੰਬੰਧੀ ਸੀਨੀਅਰ ਡਵੀਜ਼ਨਲ ਕਮਰਸ਼ੀਅਲ ਮੈਨੇਜਰ ਪਰਮਦੀਪ ਸਿੰਘ ਸੈਣੀ ਨੇ ਦੱਸਿਆ ਕਿ ਉੱਤਰੀ ਰੇਲਵੇ ਦੇ ਫਿਰੋਜ਼ਪੁਰ ਡਿਵੀਜ਼ਨ ਨੇ ਰੇਲ ਕੋਚ ਰੈਸਟੋਰੈਂਟ ਦੇ ਬੰਦ ਹੋਣ ਤੋਂ ਬਾਅਦ ਮੁੜ ਤੋਂ ਇਸ ਨੂੰ ਖੋਲ੍ਹਣ ਲਈ ਈ-ਟੈਂਡਰ ਜਾਰੀ ਕੀਤਾ ਹੋਇਆ ਹੈ | ਉਨ੍ਹਾਂ ਕਿਹਾ ਕਿ ਦਿਲਚਸਪੀ ਰੱਖਣ ਵਾਲੇ ਠੇਕੇਦਾਰਾਂ ਨੂੰ ਭਾਰਤੀ ਰੇਲਵੇ ਈ-ਪ੍ਰੋਕਿਊਰਮੈਂਟ ਸਿਸਟਮ ਦੀ ਅਧਿਕਾਰਤ ਵੈੱਬਸਾਈਟ 'ਤੇ ਅÏਨਲਾਈਨ ਬੋਲੀ 'ਚ ਸ਼ਾਮਲ ਹੋਣ ਲਈ ਕਿਹਾ ਹੈ, ਜਿਸਦਾ ਟੈਂਡਰ ਜਲਦ ਹੀ ਖੋਲਿ੍ਹਆ ਜਾਵੇਗਾ | ਉਨ੍ਹਾਂ ਕਿਹਾ ਕਿ ਅਲਾਟਮੈਂਟ ਤੋਂ ਬਾਅਦ ਇਕ ਮਹੀਨੇ ਦੇ ਅੰਦਰ 'ਰੇਲ ਕੋਚ ਰੈਸਟੋਰੈਂਟ' ਨੂੰ ਯਾਤਰੀਆਂ ਲਈ ਖੋਲ੍ਹ ਦਿੱਤਾ ਜਾਵੇਗਾ |

Ad Position 22
No active advertisement
ਪਿਛਲੀ ਖ਼ਬਰ 14 ਦੀ ਰੈਲੀ ਨੂੰ ਲੈ ਕੇ ਹਲਕਾ ਉੱਤਰੀ 'ਚ ਸੁਖਮਿੰਦਰ ਪਿੰਟੂ ਦੀ ਅਗਵਾਈ 'ਚ ਬੈਠਕ <br/> ਅਗਲੀ ਖ਼ਬਰ ਐਡਵੋਕੇਟ ਧਾਮੀ ਤੇ ਹੋਰਨਾਂ ਅਹੁਦੇਦਾਰਾਂ ਵਲੋਂ ਸਾਬਕਾ ਮੈਂਬਰ ਜਥੇ: ਸੁਰਜੀਤ ਸਿੰਘ ਚੀਮਾ ਦੇ ਅਕਾਲ ਚਲਾਣਾ ਕਰ ਜਾਣ 'ਤੇ ਦ...
Ad Position 24