20-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-03-2026

ਕਾਲਾ ਮੋਤੀਆ ਤੋਂ ਜਾਗਰੂਕਤਾ ਲਈ ਵਿਸ਼ਵ ਗਲਕੋਮਾ ਹਫ਼ਤੇ ਦੀ ਸਿਹਤ ਵਿਭਾਗ ਨੇ ਕੀਤੀ ਸ਼ੁਰੂਆਤ <br/>

Ad Position 21
No active advertisement
ਅਜੀਤ ਡੈਸਕ 10-03-2026
ਅੰਮਿ੍ਤਸਰ, 9 ਮਾਰਚ (ਰੇਸ਼ਮ ਸਿੰਘ)-ਸਿਵਲ ਸਰਜ਼ਨ ਡਾ. ਸਤਿੰਦਰਜੀਤ ਸਿੰਘ ਬਜਾਜ ਵਲੋਂ ਵਿਸ਼ਵ ਗਲਕੋਮਾ ਹਫਤੇ ਦੀ ਸ਼ੁਰੂਆਤ ਦਫਤਰ ਸਿਵਲ ਸਰਜਨ ਅੰਮਿ੍ਤਸਰ ਵਿਖੇ ਤੋਂ ਜਾਗਰੂਕਤਾ ਬੈਨਰ ਰਿਲੀਜ ਕਰਕੇ ਕੀਤੀ ਗਈ | ਇਸ ਮੌਕੇ ਡਾ. ਬਜਾਜ ਨੇ ਦੱਸਿਆ ਕਿ ਕਾਲਾ ਮੋਤੀਆ ਦੇਸ਼ ਭਰ ਵਿਚ ਸਥਾਈ ਨੇਤਰਹੀਣਤਾਂ ਦੇ ਮੁੱਖ ਕਾਰਨਾ ਵਿਚੋਂ ਸੱਭ ਤੋਂ ਅਹਿਮ ਕਾਰਨ ਹੈ | ਜੇਕਰ ਇਸਦਾ ਸਮੇਂ ਸਿਰ ਪਤਾ ਚਲ ਜਾਵੇ ਤਾਂ ਇਸਦਾ ਇਲਾਜ ਸਫਲ ਤਰੀਕੇ ਨਾਲ ਕੀਤਾ ਜਾ ਸਕਦਾ ਹੈ | ਇਸੇ ਲਈ ਪੂਰੇ ਵਿਸਵ ਭਰ ਵਿਚ ਮਿਤੀ 8 ਮਾਰਚ ਤੋਂ ਲੈਕੇ 14 ਮਾਰਚ ਤੱਕ ਇਹ ਹਫਤਾ ਮਨਾਇਆ ਜਾਂਦਾ ਹੈ ਤਾਂ ਜੋ ਇਸਦੇ ਕੇਸਾਂ ਦੀ ਜਲਦ ਪਹਿਚਾਣ ਕਰਕੇ ਸੰਭਵ ਇਲਾਜ ਕੀਤਾ ਜਾ ਸਕੇ | ਇਸ ਹਫਤੇ ਦੌਰਾਨ ਜ਼ਿਲ੍ਹੇ ਭਰ ਵਿਚ ਲੋਕਾਂ ਨੂੰ ਕਾਲੇ ਮੋਤੀਏ ਪ੍ਰਤੀ ਜਾਗਰੂਕ ਕੀਤਾ ਜਾਵੇਗਾ ਅਤੇ ਵਿਸ਼ੇਸ਼ ਕੈਂਪ ਲਗਾ ਕੇ ਮਰੀਜਾਂ ਦਾ ਚੈਕ-ਅੱਪ ਕੀਤਾ ਜਾਵੇਗਾ | ਸਿਵਲ ਸਰਜਨ ਡਾ. ਰਜਿੰਦਰ ਪਾਲ ਕੌਰ ਨੇ ਕਿਹਾ ਕਿ ਗਲਕੋਮਾ ਦੇ ਆਮ ਲੱਛਣ ਅਸਾਧਰਣ ਸਿਰ ਦਰਦ ਜਾਂ ਅੱਖਾਂ ਵਿਚ ਦਰਦ ਰਹਿਣਾ, ਪੜ੍ਹਨ ਵਾਲੇ ਚਸ਼ਮਿਆਂ ਦਾ ਵਾਰ-ਵਾਰ ਨੰਬਰ ਬਲਣ ਜਾਣਾਂ, ਪ੍ਰਕਾਸ਼ ਦੇ ਆਲੇ ਦੁਆਲੇ ਰੰਗਦਾਰ ਚੱਕਰ ਦਿਖਾਈ ਦੇਣੇ, ਅੱਖਾਂ ਵਿਚ ਦਰਦ ਤੇ ਲਾਲੀ ਨਾਲ ਦਿ੍ਸ਼ਟੀ ਘੱਟ ਹੋ ਜਾਣਾਂ ਅਤੇ ਦਿ੍ਸ਼ਟੀ ਦਾ ਘੇਰਾ ਸੀਮਤ ਹੋ ਜਾਣਾ ਆਦਿ ਹੈ | ਇਸ ਤੋਂ ਇਲਾਵਾ ਸ਼ੂਗਰ, ਬੀ. ਪੀ., ਦਮਾਂ, ਚਮੜੀ ਦੇ ਰੋਗੀ ਅਤੇ ਐਲਰਜੀ ਦੇ ਮਰੀਜਾਂ ਨੂੰ ਗਲਕੋਮਾ ਦਾ ਖਤਰਾ ਵਧੇਰੇ ਹੋ ਸਕਦਾ ਹੈ | ਇਸ ਲਈ ਜੇਕਰ ਕੋਈ ਲੱਛਣ ਸਾਹਮਣੇ ਆਵੇ ਤਾਂ ਤੁਰੰਤ ਡਾਕਟਰੀ ਸਹਾਇਤਾ ਲਈ ਨੇੜੇ ਦੇ ਸਰਕਾਰੀ ਹਸਪਤਾਲ ਵਿਖੇ ਆਪਣੀ ਜਾਂਚ ਅਤੇ ਮੁਫਤ ਇਲਾਜ ਕਰਵਾਉਣਾ ਚਾਹੀਦਾ ਹੈ | ਇਸ ਮੌਕੇ ਡਾ: ਜਗਨਜੋਤ ਕੌਰ, ਐੱਮ. ਈ. ਆਈ. ਆਈ. ਓ. ਅਮਰਦੀਪ ਸਿੰਘ, ਸੰਦੀਪ ਜਿਆਣੀ ਅਤੇ ਸਮੂਹ ਸਟਾਫ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ ਕੌਮਾਂਤਰੀ ਮਹਿਲਾ ਦਿਵਸ ਸਮਾਗਮ ਕਰਵਾਇਆ <br/> ਅਗਲੀ ਖ਼ਬਰ ਲਿਵਾਸਾ ਹਸਪਤਾਲ ਨੇ ਅਤਿ ਆਧੁਨਿਕ ਰੀਨਲ ਕੇਅਰ ਦੀ ਕੀਤੀ ਸ਼ੁਰੂਆਤ - ਡਾ. ਰਾਧਿਕਾ <br/>
Ad Position 24