ਪਿੰਡ ਰੂਪੋਵਾਲੀ ਬ੍ਰਾਹਮਣਾ ਦੀ ਜਵਾਲਾ ਜੀ ਏਕਤਾ ਨੌਜਵਾਨ ਕਲੱਬ ਵਲੋਂ 23ਵਾਂ ਸਲਾਨਾ ਜਾਗਰਣ ਕਰਵਾਇਆ
ਟਾਹਲੀ ਸਾਹਿਬ, 20 ਅਕਤੂਬਰ (ਵਿਨੋਦ ਭੀਲੋਵਾਲ)-ਪਿੰਡ ਰੂਪੋਵਾਲੀ ਬ੍ਰਾਹਮਣਾ ਨੇੜੇ ਅੱਡਾ ਟਾਹਲੀ ਸਾਹਿਬ ਵਿਖੇ ਜਵਾਲਾ ਜੀ ਏਕਤਾ ਨੌਜਵਾਨ ਕਲੱਬ, ਨਗਰ ਨਿਵਾਸੀ, ਐਨ. ਆਰ.
ਟਾਹਲੀ ਸਾਹਿਬ, 20 ਅਕਤੂਬਰ (ਵਿਨੋਦ ਭੀਲੋਵਾਲ)-ਪਿੰਡ ਰੂਪੋਵਾਲੀ ਬ੍ਰਾਹਮਣਾ ਨੇੜੇ ਅੱਡਾ ਟਾਹਲੀ ਸਾਹਿਬ ਵਿਖੇ ਜਵਾਲਾ ਜੀ ਏਕਤਾ ਨੌਜਵਾਨ ਕਲੱਬ, ਨਗਰ ਨਿਵਾਸੀ, ਐਨ.ਆਰ.ਆਈ ਵੀਰ ਅਤੇ ਇਲਾਕੇ ਦੀਆਂ ਸੰਗਤਾਂ ਦੇ ਸਹਿਯੋਗ ਨਾਲ ਮਹਾਂਮਾਈ ਦੇ ਨਵਰਾਤਰਿਆਂ ਨੂੰ ਸਮਰਪਿਤ 23ਵਾਂ ਸਲਾਨਾ ਜਾਗਰਣ ਅਤੇ ਛਿਮਾਹੀ ਲੰਗਰ ਭੰਡਾਰਾ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਵੱਡੀ ਪੱਧਰ ’ਤੇ ਮਨਾਇਆ ਗਿਆ। ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਕਲੱਬ ਦੇ ਪ੍ਰਧਾਨ ਬੀਰਾ ਰਾਮ ਨੇ ਦੱਸਿਆ ਕਿ ਮਹਾਂਮਾਈ ਦੇ ਜਾਗਰਣ ਵਾਲੀ ਜਗ੍ਹਾ ਤੇ ਢੇਰ ਕਿਲੇ ਵਿਚ ਪੰਡਾਲ ਅਤੇ ਸੁੰਦਰ ਭਵਨ ਸਜਾਇਆ ਗਿਆ ਸੀ। ਜਿਸ ਵਿਚ ਇਲਾਕੇ ਦੀਆਂ ਵੱਡੀ ਗਿਣਤੀ ਵਿਚ ਪਹੁੰਚੀਆਂ ਸੰਗਤਾਂ ਨੂੰ ਰਾਤ ਭਰ ਪੰਜਾਬ ਦੇ ਨਾਮਵਰ ਭਜਨ ਮੰਡਲੀ ਕਾਸ਼ੀ ਨਾਥ ਤੇ ਟਿੰਕੂ ਸ਼ਹਿਜਾਦਾ ਨੇ ਮਹਾਮਾਈ ਦੇ ਭਜਨ, ਭੇਟਾ ਸੁਣਾਕੇ ਨਿਹਾਲ ਕੀਤਾ । ਇਸ ਮੌਕੇ ਜਗਰਾਤੇ ਵਿਚ ਪੁੱਜੀਆਂ ਵੱਖ-ਵੱਖ ਕਿਸ਼ਤਾਂ ਨੂੰ ਇਸ ਮੌਕੇ ਸੇਵਾਦਾਰਾਂ ਦੇ ਵਿਚ ਵਿਨੋਦ ਕੁਮਾਰ ਸਾਬੀ, ਸਰਪੰਚ ਮੇਵਾ ਰਾਮ, ਸਾਹਿਬ ਸਿੰਘ, ਕੀਮਤੀ ਕੁਮਾਰ, ਰਾਜ ਕੁਮਾਰ ਬਿੱਲਾ ਮੈਂਬਰ, ਜਸਪਾਲ, ਪਰਮਜੀਤ ਪੰਮਾ, ਸਤਪਾਲ, ਇੰਦਰ ਰਾਮ, ਰਜੇਸ਼ ਕੁਮਾਰ, ਜੱਗਾ ਰਾਮ, ਮਾਣਕ ਰੂਪੋਵਾਲੀ, ਰਾਜਕੁਮਾਰ, ਮਨਜੀਤ ਕੁਮਾਰ, ਪੱਪੂ ਰਾਮ, ਸੁਲੱਖਣ ਪਾਲ ਮੁਲਾਜ਼ਮ, ਅਜੀਤ ਇੰਡੀਅਨ, ਰਿੰਕੂ ਡੀਜੇ,ਰਿੰਕੂ ਕਵਾੜੀਆ ਸਮੇਤ ਵੱਡੀ ਗਿਣਤੀ ਦੇ ਵਿੱਚ ਸੇਵਾਦਾਰਾਂ ਨੇ ਰਾਤ ਭਰ ਸੇਵਾ ਕਰਕੇ ਮਹਾ ਮਾਈ ਦੇ ਚਰਨਾਂ ਦੀਆਂ ਖੁਸ਼ੀਆਂ ਪ੍ਰਾਪਤ ਕੀਤੀਆਂ। 20 ਏਐਸਆਰ11