20-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-10-2026

ਕੇਂਦਰ ਸਰਕਾਰ ਪੰਜਾਬ ਦੀ ਸੱਤਾ ’ਤੇ ਕਾਬਜ਼ ਹੋਣ ਲਈ ਸਰਕਾਰੀ ਏਜੰਸੀਆਂ ਦਾ ਇਸਤੇਮਾਲ ਕਰ ਰਹੀ : ਤਲਬੀਰ ਗਿੱਲ

ਕੇਂਦਰ ਸਰਕਾਰ ਪੰਜਾਬ ਦੀ ਸੱਤਾ ’ਤੇ ਕਾਬਜ਼ ਹੋਣ ਲਈ ਸਰਕਾਰੀ ਏਜੰਸੀਆਂ ਦਾ ਇਸਤੇਮਾਲ ਕਰ ਰਹੀ : ਤਲਬੀਰ ਗਿੱਲ

Ad Position 21
No active advertisement
ਅਜੀਤ ਡੈਸਕ 21-10-2026

ਜੇਠੂਵਾਲ, 20 ਅਕਤੂਬਰ( ਮਿੱਤਰਪਾਲ ਸਿੰਘ ਰੰਧਾਵਾ)-ਕੇਂਦਰ ਵਿਚਲੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਭਾਜਪਾ ਸਰਕਾਰ ਵਲੋਂ 2027 ’ਚ ਹੋਣ ਵਾਲੀਆਂ ਪੰਜਾਬ ਵਿਧਾਨ ਸਭਾ ਚੋਣਾਂ ਨੂੰ ਦੇਖਦਿਆਂ ਹੋਇਆਂ ਪੰਜਾਬ ਦੀ ਸੱਤਾ ’ਤੇ ਕਾਬਜ ਹੋਣ ਲਈ ਭਾਜਪਾ ਵਲੋਂ  ਸਰਕਾਰੀ ਏਜੰਸੀਆਂ ਦਾ ਇਸਤੇਮਾਲ ਕੀਤਾ ਜਾ ਰਿਹਾ ਅਤੇ ਆਪ ਦੇ ਆਗੂਆਂ ਨੂੰ ਦਬਾਉਣ ਲਈ ਕਈ ਹੱਥਕੰਡੇ ਵਰਤ ਰਹੀ ਹਨ ਪਰ ਇਸ ਦੇ ਬਾਵਜੂਦ ਵੀ ਆਪ ਆਗੂਆਂ ਤੇ ਵਰਕਰਾਂ ਦੇ ਹੌਸਲੇ ਪੂਰੀ ਤਰ੍ਹਾਂ ਬੁਲੰਦ ਹਨ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਆਪ ਦੇ ਹਲਕਾ ਮਜੀਠਾ ਦੇ ਇੰਚਾਰਜ ਤਲਬੀਰ ਸਿੰਘ ਗਿੱਲ ਨੇ ਗੱਲਬਾਤ ਦੌਰਾਨ ਕੀਤਾ। ਤਲਬੀਰ ਗਿੱਲ ਨੇ ਕਿਹਾ ਕਿ ਭਾਜਪਾ ਵਲੋਂ ਜੋ ਪੰਜਾਬ ਦੀ ਸੱਤਾ ’ਤੇ ਕਾਬਜ਼ ਹੋਣ ਲਈ ਵਿਰੋਧੀਆਂ ਨੂੰ ਦਬਾਉਣ ਵਾਸਤੇ ਘੜੀਆਂ ਜਾ ਰਹੀਆਂ ਚਾਲਾਂ ਪੰਜਾਬ ਦੀ ਜਨਤਾ ਕਦੇ ਵੀ ਕਾਮਯਾਬ ਨਹੀਂ ਹੋਣ ਦੇਵੇਗੀ ਅਤੇ ਮਾਨ ਸਰਕਾਰ ਵਲੋਂ ਆਪਣੇ ਪੰਜ ਸਾਲ ਦੇ ਰਾਜ ਦੌਰਾਨ ਪੰਜਾਬ ਦੇ ਹਿੱਤਾਂ ਤੇ ਲੋਕ ਭਲਾਈ ਲਈ ਅਜਿਹੇ ਕੰਮ ਕਰਕੇ ਵਿਖਾ ਦਿੱਤੇ, ਜਿਸ ਨਾਲ ਵਿਰੋਧੀਆਂ ਨੂੰ ਆਉਣ ਵਾਲੀਆਂ ਚੋਣਾਂ ਲਈ ਮੁੱਦਾਹੀਣ ਕਰਕੇ ਰੱਖ ਦਿੱਤਾ ਅਤੇ ਪੰਜਾਬ ਦੇ ਲੋਕ ਆਉਣ ਵਾਲੀਆਂ 2027 ਦੀਆਂ ਵਿਧਾਨ ਸਭਾ ਚੋਣਾਂ ਵਿਚ ਵੀ ਮੁੜ ਦੂਸਰੀ ਵਾਰ ਆਪ ਸਰਕਾਰ ਬਣਾ ਕੇ ਵਿਰੋਧੀਆਂ ਦੇ ਸਭ ਭਰਮ ਭੁਲੇਖੇ ਦੂਰ ਕਰਨਗੇ। ਇਸ ਮੌਕੇ ਆਪ ਦੇ ਐੱਸ. ਸੀ. ਵਿੰਗ ਹਲਕਾ ਮਜੀਠਾ ਦੇ ਪ੍ਰਧਾਨ ਤੇ ਸਰਪੰਚ ਰਾਜਕੁਮਾਰ ਲੁੱਧੜ, ਸਰਪੰਚ ਸਤਨਾਮ ਸਿੰਘ ਨਵੇਂ ਨਾਗ, ਬਲਾਕ ਸੰਮਤੀ ਮੈਂਬਰ ਪ੍ਰੇਮ ਸਿੰਘ ਸੋਨੀ, ਸਰਪੰਚ ਰਵਿੰਦਰ ਪਾਲ ਸਿੰਘ ਗਿੱਲ, ਸਾਬਕਾ ਸਰਪੰਚ ਹਰਜਿੰਦਰ ਸਿੰਘ ਰੱਖਨਾਗ, ਡਾ. ਰਕੇਸ਼ ਕੁਮਾਰ ਲੁਧੜ, ਫੌਜੀ ਬਲਜਿੰਦਰ ਸਿੰਘ, ਪੰਚ ਕਲ ਭੂਸ਼ਨ ਸ਼ਰਮਾ, ਕਵਲਜੀਤ ਸਿੰਘ ਕਵਲ, ਗੁਰਪ੍ਰੀਤ ਗੋਲਾ, ਕਵਲਜੀਤ ਸਿੰਘ ਭੱਟੀ, ਜਸਵੰਤ ਸਿੰਘ ਜਪਾਨੀ ਸਮੇਤ ਹੋਰ ਆਪ ਵਰਕਰ ਸ਼ਾਮਿਲ ਸਨ।

29ਏਐਸਆਰ51 

Ad Position 22
No active advertisement
ਪਿਛਲੀ ਖ਼ਬਰ ਚੰਡੀਗੜ੍ਹ ਦੇ ਵੱਖ-ਵੱਖ ਸੈਕਟਰਾਂ ’ਚ ਦੁਸਹਿਰੇ ਦਾ ਤਿਉਹਾਰ ਉਤਸ਼ਾਹ ਤੇ ਧੂਮਧਾਮ ਨਾਲ ਮਨਾਇਆ ਆਓ, ਅਸੀਂ ਸਾਰੇ ਮਿਲ ਕੇ ਬੁਰ... ਅਗਲੀ ਖ਼ਬਰ ਸ੍ਰੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਪੁਰਬ ਸਮਾਗਮਾਂ ’ਚ ਸ਼ਮੂਲੀਅਤ ਸੰਬੰਧੀ ਸ੍ਰੀ ਦਰਬਾਰ ਸਾਹਿਬ ਨੇੜਲੇ ਦੁਕਾਨਦਾਰਾਂ ਤੇ ਵਪ...
Ad Position 24