20-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-10-2026

ਸਿੱਧੂ ਦਾ ਜਨਮ ਦਿਨ ਮਨਾਉਣ ਲਈ ਅੰਮ੍ਰਿਤਸਰ ਪੁੱਜੀ ਨਵਜੋਤ ਕੌਰ ਸਿੱਧੂ ਤੇ ਧੀ ਰਾਬੀਆ ਕਿਹਾ : ਪਰਵਿੰਦਰ ਝੋਟੇ ਦੇ ਕਤਲ ਨਾਲ ਗਹਿਰਾ ਦੁੱਖ ਲਗਿਆ

ਅੰਮ੍ਰਿਤਸਰ, 20 ਅਕਤੂਬਰ (ਰੇਸ਼ਮ ਸਿੰਘ)-ਉੱਘੇ ਸਿਆਸਤਦਾਨ ਤੇ ਸਾਬਕਾ ਕ੍ਰਿਕੇਟਰ ਨਵਜੋਤ ਸਿੰਘ ਸਿੱਧੂ ਦਾ ਜਨਮ ਦਿਨ ਮਨਾਉਣ ਲਈ ਅੱਜ ਉਨ੍ਹਾਂ ਦੀ ਧਰਮ ਪਤਨੀ ਡਾ: ਨਵਜੋਤ ਕੌਰ ਸਿੱਧੂ ਤੇ ਧੀ ਰਾਬੀਆ ਸਿੱਧੂ ਅੰਮ੍ਰਿਤਸਰ ਪੁੱਜੇ, ਜਿਨ੍ਹਾਂ ਹਲਕਾ ਪੂਰਬੀ ਦੇ ਖੇਤਰ ਚਮਰੰਗ ਰੋਡ ਵਿਖੇ ਜ਼ਰੂਰਤਮੰਦ ਤੇ ਗ਼ਰੀਬ ਲੋਕਾਂ ਨਾਲ ਖ਼ੁਸ਼ੀ ਸਾਂਝੀ ਕੀਤੀ। ਉਨ੍ਹਾਂ ਗ਼ਰੀਬ ਪਰਿਵਾਰਾਂ ਨਾਲ ਖ਼ੁਸ਼ੀ ਸਾਂਝੀ ਕਰਦਿਆਂ ਮਠਿਆਈਆਂ ਤੇ ਹੋਰ ਜ਼ਰੂਰਤ ਦਾ ਸਾਮਾਨ ਵੰਡਿਆ।

Ad Position 21
No active advertisement
ਅਜੀਤ ਡੈਸਕ 21-10-2026
ਅੰਮ੍ਰਿਤਸਰ, 20 ਅਕਤੂਬਰ (ਰੇਸ਼ਮ ਸਿੰਘ)-ਉੱਘੇ ਸਿਆਸਤਦਾਨ ਤੇ ਸਾਬਕਾ ਕ੍ਰਿਕੇਟਰ ਨਵਜੋਤ ਸਿੰਘ ਸਿੱਧੂ ਦਾ ਜਨਮ ਦਿਨ ਮਨਾਉਣ ਲਈ ਅੱਜ ਉਨ੍ਹਾਂ ਦੀ ਧਰਮ ਪਤਨੀ ਡਾ: ਨਵਜੋਤ ਕੌਰ ਸਿੱਧੂ ਤੇ ਧੀ ਰਾਬੀਆ ਸਿੱਧੂ ਅੰਮ੍ਰਿਤਸਰ ਪੁੱਜੇ, ਜਿਨ੍ਹਾਂ ਹਲਕਾ ਪੂਰਬੀ ਦੇ ਖੇਤਰ ਚਮਰੰਗ ਰੋਡ ਵਿਖੇ ਜ਼ਰੂਰਤਮੰਦ ਤੇ ਗ਼ਰੀਬ ਲੋਕਾਂ ਨਾਲ ਖ਼ੁਸ਼ੀ ਸਾਂਝੀ ਕੀਤੀ। ਉਨ੍ਹਾਂ ਗ਼ਰੀਬ ਪਰਿਵਾਰਾਂ ਨਾਲ ਖ਼ੁਸ਼ੀ ਸਾਂਝੀ ਕਰਦਿਆਂ ਮਠਿਆਈਆਂ ਤੇ ਹੋਰ ਜ਼ਰੂਰਤ ਦਾ ਸਾਮਾਨ ਵੰਡਿਆ। ਇਸ ਮੌਕੇ ਪੱਤਰਕਾਰਾਂ ਨਾਲ ਗਲਬਾਤ ਕਰਦਿਆਂ ਡਾ: ਨਵਜੋਤ ਕੌਰ ਸਿੱਧੂ ਨੇ ਦੱਸਿਆ ਕਿ ਉਹ ਮਾਨਸਾ ਜਾਣ ਦਾ ਪ੍ਰੋਗਰਾਮ ਬਣਾ ਰਹੀ ਹੈ ਅਤੇ ਪਰਵਿੰਦਰ ਸਿੰਘ ਝੋਟੇ ਦੇ ਕਤਲ ਨਾਲ ਉਨ੍ਹਾਂ ਨੂੰ ਗਹਿਰਾ ਦੁਖ ਲਗਿਆ ਹੈ। ਉਨ੍ਹਾਂ ਕਿਹਾ ਕਿ ਲਗਦਾ ਹੈ ਕਿ ਪੰਜਾਬ ਖ਼ਿਲਾਫ਼ ਕੋਈ ਵੱਡੀ ਸਾਜ਼ਿਸ ਰੱਚੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਨਸ਼ਿਆਂ ਦਾ ਬੋਲਬਾਲਾ ਹੈ। ਉਨ੍ਹਾਂ ਕਿਹਾ ਕਿ ਹੁਣ ਦੀ ਲੜਾਈ ਨਸ਼ਿਆਂ ਖ਼ਿਲਾਫ਼ ਹੋਣੀ ਚਾਹੀਦੀ ਹੈ। ਉਨ੍ਹਾਂ ਕਾਰਗਸ ਦੇ ਮੌਜੂਦਾ ਪ੍ਰਧਾਨ ਪ੍ਰਗਟ ਸਿੰਘ ਦੀ ਤਾਰੀਫ਼ ਵੀ ਕੀਤੀ ਤੇ ਕਿਹਾ ਕਿ ਉਹ ਇਕ ਵਧੀਆ ਨੇਤਾ ਹਨ। ਇਸੇ ਤਰ੍ਹਾਂ ਸ: ਸਿੱਧੂ ਦੀ ਧੀ ਰਾਬੀਆਂ ਨੇ ਕਿਹਾ ਕਿ ਪਾਪਾ ਦੇ ਜਨਮ ਦਿਨ ਮੌਕੇ ਉਹ ਇਥੇ ਸਾਧਾਰਨ ਲੋਕਾਂ ਨਾਲ ਜਨਮ ਦਿਨ ਮਨਾ ਕੇ ਖ਼ੁਸ਼ੀ ਮਹਿਸੂਸ ਕਰ ਰਹੇ ਹਨ। ਇਸ ਮੌਕੇ ਸਾਬਕਾ ਕੌਂਸਲਰ ਸ਼ੈਲਿੰਦਰਜੀਤ ਸਿੰਘ ਸ਼ੈਲੀ ਨੇ ਕਿਹਾ ਕਿ ਹਲਕੇ ਦੇ ਲੋਕ ਡਾ: ਸਿੱੰਧੂ ਨੂੰ ਮੁੜ ਇਥੇ ਯਾਦ ਕਰ ਰਹੇ ਹਨ ਅਤੇ ਉਹ ਚਾਹੁੰਦੇ ਹਨ ਕਿ ਉਹ ਇਥੇ ਹਲਕਾ ਪੂਰਬੀ ਤੋਂ ਚੋਣ ਲੜਨ।
Ad Position 22
No active advertisement
ਪਿਛਲੀ ਖ਼ਬਰ ਅਮਨ ਥਰੀਏਵਾਲ ਮਨਿਸਟੀਰੀਅਲ ਯੂਨੀਅਨ ਸਿੱਖਿਆ ਵਿਭਾਗ ਅੰਮ੍ਰਿਤਸਰ ਦੇ ਜ਼ਿਲ੍ਹਾ ਪ੍ਰਧਾਨ ਬਣੇ ਅਗਲੀ ਖ਼ਬਰ ਰਾਜਾਸਾਂਸੀ ਸ਼ਹਿਰ ਦੀਆਂ 13 ਵਾਰਡਾਂ ਤੇ ਪ੍ਰਧਾਨ ਲਾਰਾ ਦੀ ਅਗਵਾਈ ’ਚ ਅਕਾਲੀ ਦਲ ਹੋਇਆ ਸਰਗਰਮ ਮੀਟਿੰਗ ਦੌਰਾਨ ਲੋਪੋਕੇ ਦ...
Ad Position 24