20-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-10-2026

ਰਾਜਾਸਾਂਸੀ ਸ਼ਹਿਰ ਦੀਆਂ 13 ਵਾਰਡਾਂ ਤੇ ਪ੍ਰਧਾਨ ਲਾਰਾ ਦੀ ਅਗਵਾਈ ’ਚ ਅਕਾਲੀ ਦਲ ਹੋਇਆ ਸਰਗਰਮ ਮੀਟਿੰਗ ਦੌਰਾਨ ਲੋਪੋਕੇ ਦੀ ਜਿੱਤ ਲਈ ਕੀਤੇ ਕਮਰਕੱਸੇ

ਰਾਜਾਸਾਂਸੀ, 20 ਅਕਤੂਬਰ (ਹਰਦੀਪ ਸਿੰਘ ਖੀਵਾ)-ਸਥਾਨਕ ਕਸਬਾ ਵਿਖੇ ਅਮਨਦੀਪ ਸਿੰਘ ਲਾਰਾ ਪ੍ਰਧਾਨ ਯੂਥ ਅਕਾਲੀ ਦਲ ਹਲਕਾ ਰਾਜਾਸਾਂਸੀ ਦੀ ਅਗਵਾਈ ਹੇਠ ਰਾਜਾਸਾਂਸੀ ਸ਼ਹਿਰ ਦੀਆਂ ਵੱਖ-ਵੱਖ ਵਾਰਡਾਂ ਦੇ ਇੰਚਾਰਜਾਂ ਦੀ ਇਕ ਵਿਸ਼ੇਸ਼ ਮੀਟਿੰਗ ਹੋਈ। ਜਿਸ ਵਿਚ 2027 ਦੀਆਂ ਦੀਆਂ ਚੋਣਾਂ ਵਿਚ ਹਲਕਾ ਰਾਜਾਸਾਂਸੀ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਜਥੇਦਾਰ ਵੀਰ ਸਿੰਘ ਲੋਪੋਕੇ ਨੂੰ ਭਾਰੀ ਬਹੁਮਤ ਨਾਲ ਜਿਤਾਉਣ ਅਤੇ ਚੋਣਾਂ ਲੜਨ ਲਈ ਰਣਨੀਤੀ ਤਿਆਰ ਕੀਤੀ ਗਈ।

Ad Position 21
No active advertisement
ਅਜੀਤ ਡੈਸਕ 21-10-2026
ਰਾਜਾਸਾਂਸੀ, 20 ਅਕਤੂਬਰ (ਹਰਦੀਪ ਸਿੰਘ ਖੀਵਾ)-ਸਥਾਨਕ ਕਸਬਾ ਵਿਖੇ ਅਮਨਦੀਪ ਸਿੰਘ ਲਾਰਾ ਪ੍ਰਧਾਨ ਯੂਥ ਅਕਾਲੀ ਦਲ ਹਲਕਾ ਰਾਜਾਸਾਂਸੀ ਦੀ ਅਗਵਾਈ ਹੇਠ ਰਾਜਾਸਾਂਸੀ ਸ਼ਹਿਰ ਦੀਆਂ ਵੱਖ-ਵੱਖ ਵਾਰਡਾਂ ਦੇ ਇੰਚਾਰਜਾਂ ਦੀ ਇਕ ਵਿਸ਼ੇਸ਼ ਮੀਟਿੰਗ ਹੋਈ। ਜਿਸ ਵਿਚ 2027 ਦੀਆਂ ਦੀਆਂ ਚੋਣਾਂ ਵਿਚ ਹਲਕਾ ਰਾਜਾਸਾਂਸੀ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਜਥੇਦਾਰ ਵੀਰ ਸਿੰਘ ਲੋਪੋਕੇ ਨੂੰ ਭਾਰੀ ਬਹੁਮਤ ਨਾਲ ਜਿਤਾਉਣ ਅਤੇ ਚੋਣਾਂ ਲੜਨ ਲਈ ਰਣਨੀਤੀ ਤਿਆਰ ਕੀਤੀ ਗਈ। ਵਾਰਡ ਇੰਚਾਰਜਾਂ ਨੂੰ ਸੰਬੋਧਨ ਕਰਦਿਆਂ ਹਲਕਾ ਪ੍ਰਧਾਨ ਅਮਨਦੀਪ ਸਿੰਘ ਲਾਰਾ ਨੇ ਕਿਹਾ ਕਿ ਚੋਣ ਅਖਾੜਾ ਭੱਖ ਚੁੱਕਾ ਹੈ ਅਤੇ ਪਾਰਟੀ ਹਾਈ ਕਮਾਂਡ ਵਲੋਂ ਜਥੇਦਾਰ ਵੀਰ ਸਿੰਘ ਲੋਪੋਕੇ ਨੂੰ ਵਿਧਾਨ ਸਭਾ ਹਲਕਾ ਰਾਜਾਸਾਂਸੀ ਤੋਂ ਆਪਣਾ ਉਮੀਦਵਾਰ ਐਲਾਨਿਆ ਹੈ, ਇਸ ਲਈ ਲੋਪੋਕੇ ਦੀ ਜਿੱਤ ਲਈ ਕਮਰਕੱਸੇ ਕੀਤੇ ਜਾਣ। ਪ੍ਰਧਾਨ ਲਾਰਾ ਨੇ ਸਮੂਹ ਵਾਰਡ ਇੰਚਾਰਜਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਵੇਲੇ ਹੋਏ ਵਿਕਾਸ ਕਾਰਜਾਂ ਸਬੰਧੀ ਡੋਰ ਟੂ ਡੋਰ ਜਾ ਕੇ ਲੋਕਾਂ ਨੂੰ ਜਾਗਰੂਕ ਕੀਤਾ ਜਾਵੇ ਤੇ ਸ਼੍ਰੋਮਣੀ ਅਕਾਲੀ ਦਲ ਵਲੋਂ ਜੋ ਚੋਣ ਮੈਨੀਫੈਸਟੋ ਤਿਆਰ ਕੀਤਾ ਗਿਆ ਹੈ । ਪ੍ਰਧਾਨ ਲਾਰਾ ਨੇ ਕਿਹਾ ਕਿ ਲੋਪੋਕੇ ਇਕ ਸੂਝਵਾਨ ਅਤੇ ਇਮਾਨਦਾਰ ਆਗੂ ਹਨ, ਜਿਨਾਂ ਨੇ ਆਪਣੇ ਕਾਰਜਕਾਲ ਦੌਰਾਨ ਹਲਕੇ ਵਿਚ ਵੱਡੇ ਵਿਕਾਸ ਕਾਰਜ ਕਰਵਾਏ ਪਰ ਕਾਂਗਰਸ ਅਤੇ ਆਪ ਵਲੋਂ ਨਵੇਂ ਵਿਕਾਸ ਕਾਰਜ ਸ਼ੁਰੂ ਕਰਨੇ ਤਾਂ ਦੂਰ ਦੀ ਗੱਲ ਸ਼੍ਰੋਮਣੀ ਅਕਾਲੀ ਦਲ ਵਲੋਂ ਸ਼ੁਰੂ ਕੀਤੇ ਵਿਕਾਸ ਕਾਰਜਾਂ ਨੂੰ ਵੀ ਨੇਪਰੇ ਨਹੀਂ ਚਾੜਿਆ ਗਿਆ। ਇਸ ਮੌਕੇ ਹਲਕਾ ਪ੍ਰਧਾਨ ਅਮਨਦੀਪ ਸਿੰਘ ਲਾਰਾ ਤੋਂ ਇਲਾਵਾ ਵਾਰਡ ਇੰਚਾਰਜਾਂ ਚ ਹਰਦੀਪ ਸਿੰਘ ਰਾਜੂ, ਅਰੂੜ ਸਿੰਘ, ਸ਼ੀਲੂ ਰਾਜਾਸਾਂਸੀ,, ਰਮਨ ਸਿੱਧੂ, ਹਨੀ ਭਲਵਾਨ, ਰੈਂਬੋ, ਦੁੱਲਾ, ਕੁਲਦੀਪ ਸਿੰਘ ਫ਼ੌਜੀ, ਪ੍ਰਦੀਪ ਸਿੰਘ, ਸੁਖਚੈਨ ਸਿੰਘ ਵੜੈਚ, ਸਰਬਜੀਤ ਸਿੰਘ ਬੱਲ, ਟੋਨੀ, ਮਿੰਟੂ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਸਿੱਧੂ ਦਾ ਜਨਮ ਦਿਨ ਮਨਾਉਣ ਲਈ ਅੰਮ੍ਰਿਤਸਰ ਪੁੱਜੀ ਨਵਜੋਤ ਕੌਰ ਸਿੱਧੂ ਤੇ ਧੀ ਰਾਬੀਆ ਕਿਹਾ : ਪਰਵਿੰਦਰ ਝੋਟੇ ਦੇ ਕਤਲ ਨਾ... ਅਗਲੀ ਖ਼ਬਰ ਸਵਰਨਕਾਰਾਂ ਦੀ ਸੁਰੱਖਿਆ ਸੰਬੰਧੀ ਪੁਲਿਸ ਅਧਿਕਾਰੀਆਂ ਨਾਲ ਮੀਟਿੰਗ
Ad Position 24