20-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-10-2026

ਖ਼ਾਲਸਾ ’ਵਰਸਿਟੀ ਵਲੋਂ ‘ਵਿੱਤੀ ਸਾਖ਼ਰਤਾ ਜਾਗਰੂਕਤਾ’ ਵਿਸ਼ੇ ’ਤੇ ਸੈਮੀਨਾਰ ਕਰਵਾਇਆ

ਅੰਮ੍ਰਿਤਸਰ, 20 ਅਕਤੂਬਰ (ਜਸਵੰਤ ਸਿੰਘ ਜੱਸ)-ਖ਼ਾਲਸਾ ਯੂਨੀਵਰਸਿਟੀ ਦੇ ਸਕੂਲ ਆਫ਼ ਲਾਅ ਵਿਖੇ ਵਿਦਿਆਰਥੀਆਂ ਅਤੇ ਸਟਾਫ਼ ਮੈਂਬਰਾਂ ਨੂੰ ਸੂਝ-ਬੂਝ ਨਾਲ ਵਿੱਤੀ ਯੋਜਨਾਬੰਦੀ ਕਰਨ ਅਤੇ ਪੈਸੇ ਦਾ ਜ਼ਿੰਮੇਵਾਰੀ ਨਾਲ ਪ੍ਰਬੰਧਨ ਕਰਨ ਦੀ ਮਹੱਤਤਾ ਤੋਂ ਜਾਣੂ ਕਰਵਾਉਣ ਦੇ ਉਦੇਸ਼ ਤਹਿਤ ‘ਵਿੱਤੀ ਸਾਖ਼ਰਤਾ ਜਾਗਰੂਕਤਾ’ ਵਿਸ਼ੇ ’ਤੇ ਸੈਮੀਨਾਰ ਕਰਵਾਇਆ ਗਿਆ। ਸਕੂਲ ਆਫ਼ ਲਾਅ ਦੇ ਡੀਨ ਪ੍ਰੋ.

Ad Position 21
No active advertisement
ਖ਼ਾਲਸਾ ਯੂਨੀਵਰਸਿਟੀ ਵਲੋਂ ਕਰਵਾਏ ਗਏ ਸੈਮੀਨਾਰ ਮੌਕੇ ਡਾ. ਜਸਪਾਲ ਸਿੰਘ ਮੁੱਖ ਬੁਲਾਰੇ ਭਰਤ ਬਹਿਲ ਨੂੰ ਸਨਮਾਨਿਤ ਕਰਦੇ ਹੋਏ। ਨਾਲ ਸਟਾਫ ਮੈਂਬਰ। ਤਸਵੀਰ : ਹਰਜੀਤ ਸਿੰਘ 21-10-2026
ਅੰਮ੍ਰਿਤਸਰ, 20 ਅਕਤੂਬਰ (ਜਸਵੰਤ ਸਿੰਘ ਜੱਸ)-ਖ਼ਾਲਸਾ ਯੂਨੀਵਰਸਿਟੀ ਦੇ ਸਕੂਲ ਆਫ਼ ਲਾਅ ਵਿਖੇ ਵਿਦਿਆਰਥੀਆਂ ਅਤੇ ਸਟਾਫ਼ ਮੈਂਬਰਾਂ ਨੂੰ ਸੂਝ-ਬੂਝ ਨਾਲ ਵਿੱਤੀ ਯੋਜਨਾਬੰਦੀ ਕਰਨ ਅਤੇ ਪੈਸੇ ਦਾ ਜ਼ਿੰਮੇਵਾਰੀ ਨਾਲ ਪ੍ਰਬੰਧਨ ਕਰਨ ਦੀ ਮਹੱਤਤਾ ਤੋਂ ਜਾਣੂ ਕਰਵਾਉਣ ਦੇ ਉਦੇਸ਼ ਤਹਿਤ ‘ਵਿੱਤੀ ਸਾਖ਼ਰਤਾ ਜਾਗਰੂਕਤਾ’ ਵਿਸ਼ੇ ’ਤੇ ਸੈਮੀਨਾਰ ਕਰਵਾਇਆ ਗਿਆ। ਸਕੂਲ ਆਫ਼ ਲਾਅ ਦੇ ਡੀਨ ਪ੍ਰੋ. (ਡਾ.) ਜਸਪਾਲ ਸਿੰਘ ਨੇ ਦੱਸਿਆ ਕਿ ਸੈਮੀਨਾਰ ਦੇ ਦੋਵਾਂ ਸੈਸ਼ਨਾਂ ’ਚ ਇਮੈਕੂਲੇਟ ਟਰੇਨਰਜ਼ ਦੇ ਸੰਸਥਾਪਕ, ਵਿੱਤੀ ਉਦਯੋਗ ਦੇ ਸਿਖਲਾਈ ਮਾਹਿਰ ਅਤੇ ਨਿਵੇਸ਼ ਤੇ ਮਾਰਕੀਟਿੰਗ ਮਾਹਿਰ ਭਰਤ ਬਹਿਲ ਨੇ ਮੁੱਖ ਬੁਲਾਰੇ ਵਜੋਂ ਸ਼ਿਰਕਤ ਕੀਤੀ। ਉਨ੍ਹਾਂ ਕਿਹਾ ਕਿ ਪਹਿਲੇ ਸੈਸ਼ਨ ’ਚ 65 ਵਿਦਿਆਰਥੀਆਂ ਅਤੇ ਦੂਜੇ ਸੈਸ਼ਨ ’ਚ 30 ਫੈਕਲਟੀ ਮੈਂਬਰਾਂ ਨੇ ਭਾਗ ਲਿਆ। ਇਸ ਮੌਕੇ ਸ੍ਰੀ ਬਹਿਲ ਨੇ ਵਿੱਤੀ ਯੋਜਨਾਬੰਦੀ ਨਾਲ ਜੁੜੇ ਕਈ ਮਹੱਤਵਪੂਰਨ ਪਹਿਲੂਆਂ ਬਾਰੇ ਜਾਣਕਾਰੀ ਸਾਂਝੀ ਕੀਤੀ। ਉਨ੍ਹਾਂ ਨੇ ਚੱਕਰਵਰਧੀ ਵਿਆਜ ਦੀ ਭੂਮਿਕਾ, ਬੱਚਤ ਦਰਾਂ ਅਤੇ ਮਹਿੰਗਾਈ ਦਰਾਂ ਵਿਚਕਾਰ ਸੰਬੰਧ, ਨਿਵੇਸ਼ ’ਤੇ ਪ੍ਰਾਪਤ ਹੋਣ ਵਾਲਾ ਮੁਨਾਫ਼ਾ, ਬਜਟ ਤਿਆਰ ਕਰਨਾ, ਜਾਇਦਾਦਾਂ ਦੀ ਸਹੀ ਵੰਡ, ਬੀਮਾ, ਦੌਲਤ ਦੀ ਸਿਰਜਣਾ, ਟੈਕਸ ਬਚਾਉਣ ਦੇ ਲਾਭ, ਸੇਵਾਮੁਕਤੀ ਦੀ ਯੋਜਨਾਬੰਦੀ ਅਤੇ ਵਿੱਤੀ ਜੋਖਮਾਂ ਤੋਂ ਸੁਰੱਖਿਆ ਵਰਗੇ ਵਿਸ਼ਿਆਂ ‘ਤੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ। ਇਸ ਤੋਂ ਇਲਾਵਾ ਸ੍ਰੀ ਬਹਿਲ ਨੇ ਸੋਨਾ, ਰੀਅਲ ਅਸਟੇਟ, ਸਿਸਟਮੈਟਿਕ ਇਨਵੈਸਟਮੈਂਟ ਪਲਾਨ ਰਾਹੀਂ ਮਿਊਚੁਅਲ ਫੰਡਾਂ ’ਚ ਨਿਵੇਸ਼, ਇਕੁਇਟੀ ਸ਼ੇਅਰ, ਬਾਂਡ, ਡਾਕਘਰ ਦੀਆਂ ਬੱਚਤ ਯੋਜਨਾਵਾਂ ਅਤੇ ਇੰਡੈਕਸ ਫੰਡ ਆਦਿ ਨਿਵੇਸ਼ ਦੇ ਵੱਖ-ਵੱਖ ਵਿਕਲਪਾਂ ਸੰਬੰਧੀ ਜਾਣਕਾਰੀ ਵੀ ਪ੍ਰਦਾਨ ਕੀਤੀ। ਡਾ. ਜਸਪਾਲ ਸਿੰਘ ਨੇ ਕਿਹਾ ਕਿ ਉਕਤ ਦੋਵੇਂ ਸੈਸ਼ਨਾਂ ਦੀ ਸਮਾਪਤੀ ਇਸ ਸੰਦੇਸ਼ ਨਾਲ ਹੋਈ ਕਿ ਵਿਦਿਆਰਥੀਆਂ ਅਤੇ ਸਟਾਫ਼ ਮੈਂਬਰਾਂ ਨੂੰ ਵਿੱਤੀ ਮਾਮਲਿਆਂ ’ਚ ਵਿਸ਼ਲੇਸ਼ਣਾਤਮਕ ਸੋਚ ਵਿਕਸਿਤ ਕਰਨੀ ਚਾਹੀਦੀ ਹੈ । ਇਸ ਮੌਕੇ ਸਕੂਲ ਆਫ਼ ਲਾਅ ਦੇ ਮੁਖੀ ਡਾ. ਗੁਨੀਸ਼ਾ ਸਲੂਜਾ, ਕੋਆਰਡੀਨੇਟਰ ਡਾ. ਸ਼ਿਵਨ ਸਰਪਾਲ, ਪ੍ਰੋ. ਸੁਗਮ, ਪ੍ਰੋ. ਹੇਮਾ, ਪ੍ਰੋ. ਪ੍ਰਤਿਭਾ ਅਤੇ ਪ੍ਰੋ. ਪ੍ਰਵੀਨ ਕੌਰ ਆਦਿ ਮੌਜੂਦ ਸਨ। 20 ਏਐਸਆਰ89 ਖ਼ਾਲਸਾ ਯੂਨੀਵਰਸਿਟੀ ਵਲੋਂ ਕਰਵਾਏ ਗਏ ਸੈਮੀਨਾਰ ਮੌਕੇ ਡਾ. ਜਸਪਾਲ ਸਿੰਘ ਮੁੱਖ ਬੁਲਾਰੇ ਭਰਤ ਬਹਿਲ ਨੂੰ ਸਨਮਾਨਿਤ ਕਰਦੇ ਹੋਏ। ਨਾਲ ਸਟਾਫ ਮੈਂਬਰ। ਤਸਵੀਰ : ਹਰਜੀਤ ਸਿੰਘ
Ad Position 22
No active advertisement
ਪਿਛਲੀ ਖ਼ਬਰ ਖ਼ਾਲਸਾ ਕਾਲਜ ਆਫ਼ ਵੈਟਰਨਰੀ ਐਂਡ ਐਨੀਮਲ ਸਾਇੰਸਿਜ਼ ਦੀ ਟੀਮ ਨੇ ਪੀ.ਏ.ਯੂ. ਦੇ ਕਿਸਾਨ ਮੇਲੇ ’ਚ ਕੀਤੀ ਸ਼ਮੂਲੀਅਤ ਅਗਲੀ ਖ਼ਬਰ ਸ੍ਰੀ ਦੁਰਗਿਆਣਾ ਮੰਦਰ ਵਿਖੇ ਇਸ ਵਾਰ 100 ਤੋਂ ਵੱਧ ਕੁੜੀਆਂ ਬਣੀਆਂ ‘ਲੰਗੂਰ’
Ad Position 24