ਚੋਰੀ ਸ਼ੁਦਾ ਵਾਹਨਾਂ ਖ਼ਿਲਾਫ਼ ਅੰਮਿਤਸਰ ਪੁਲਿਸ ਦੀ ਕਾਰਵਾਈ ਨੂੰ ਮਿਲੀ ਸਫਲਤਾ <br/>
ਅਜੀਤ ਡੈਸਕ
10-03-2026
ਇਹ ਪ੍ਰਗਟਾਵਾ ਅੱਜ ਇਥੇ ਪੁਲਿਸ ਲਾਈਨ ਵਿਖੇ ਕਰਵਾਏ ਗਏ ਪੱਤਰਕਾਰ ਸੰਮੇਲਨ 'ਚ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੇ ਕੀਤਾ | ਜਿਨ੍ਹਾਂ ਦੱਸਿਆ ਕਿ ਇਹ ਬਰਾਮਦਗੀ ਮੁਹਿੰਮ ਸੀਨੀਅਰ ਅਧਿਕਾਰੀਆਂ ਦੇ ਨਿਰਦੇਸ਼ਾਂ ਹੇਠ ਸਾਰੀਆਂ ਸਬ ਡਵੀਜ਼ਨਾਂ ਵਿਚ ਚਲਾਈ ਗਈ | ਵਹੀਕਲ ਚੋਰੀ ਕਰਨ ਵਾਲਿਆਂ ਖ਼ਿਲਾਫ਼ ਮੁਹਿੰਮ ਦੌਰਾਨ ਸਮੂਹ ਐੱਸ. ਐੱਚ. ਓਜ਼ ਨੇ ਸੰਬੰਧਿਤ ਏ.ਸੀ.ਪੀ., ਏ.ਡੀ.ਸੀ.ਪੀ. ਅਤੇ ਡੀ.ਸੀ.ਪੀ. ਆਦਿ ਦੀ ਨਿਗਰਾਨੀ ਹੇਠ ਆਪਣੇ-ਆਪਣੇ ਖੇਤਰਾਂ ਵਿਚ ਤਾਲਮੇਲ ਵਾਲੀ ਕਾਰਵਾਈ ਕੀਤੀ | ਜਿਸਦੇ ਨਤੀਜੇ ਵਜੋਂ ਹੇਠ ਲਿਖੇ ਚੋਰੀ ਦੇ ਵੀਹਕਲ ਬਰਾਮਦ ਕੀਤੇ ਗਏ | ਪੂਰਬੀ ਸਬ ਡਵੀਜ਼ਨ ਦੇ ਥਾਣਾ ਰਾਮ ਬਾਗ ਤੋਂ 3 ਐਕਟਿਵਾ, ਬੀ. ਡਵੀਜ਼ਨ ਤੋਂ 7 ਮੋਟਰਸਾਈਕਲ, ਵੇਰਕਾ ਤੋਂ 3 ਮੋਟਰਸਾਈਕਲ, ਵੱਲਾ ਤੋਂ 5 ਮੋਟਰਸਾਈਕਲ ਤੇ 2 ਸਕੂਟਰੀਆਂ, ਉਤਰੀ ਸਬ ਡਵੀਜ਼ਨ ਦੇ ਥਾਣਾ ਰਣਜੀਤ ਐਵੀਨਿਊ ਤੋਂ 7 ਵਾਹਨ, ਸਦਰ ਤੋਂ 5, ਸਿਵਲ ਲਾਈਨ ਤੋਂ 8, ਮਜੀਠਾ ਰੋਡ ਤੋਂ 3, ਸਬ ਡਵੀਜ਼ਨ ਪਛਮੀਂ ਦੇ ਥਾਣਾ ਛਾਉਣੀ ਤੋਂ 3 ਮੋਟਰਸਾਈਕਲ, ਛੇਹਰਟਾ ਤੋਂ 2 ਮੋਟਰਸਾਈਕਲ, ਸਬ ਡਵੀਜ਼ਨ ਕੇਂਦਰੀ ਤੋਂ ਥਾਣਾ ਇਸਲਾਮਾਬਾਦ ਤੋਂ 4 ਮੋਟਰਸਾਈਕਲ, 2 ਐਕਟਿਵਾ, ਦਖਣੀ ਤੋਂ 1 ਐਕਟਿਵਾ, 2 ਮੋਟਰਸਾਈਕਲ, ਸੁਲਤਾਨਵਿੰਡ ਤੋਂ 1 ਐਕਟਿਵਾ ਸਕੂਟਰੀ ਬਰਾਮਦ ਕੀਤੇ ਜਾਣਾ ਸ਼ਾਮਿਲ ਹੈ | ਸੀ.ਪੀ. ਸ: ਭੁੱਲਰ ਨੇ ਕਿਹਾ ਕਿ ਕਮਿਸ਼ਨਰੇਟ ਪੁਲਿਸ ਅੰਮਿ੍ਤਸਰ ਵਾਹਨ ਚੋਰੀ ਨੂੰ ਰੋਕਣ ਅਤੇ ਨਾਗਰਿਕਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਵਚਨਬੱਧ ਹੈ | ਇਸ ਮੌਕੇ ਡੀ.ਸੀ.ਪੀ. ਆਲਮ ਵਿਜੈ ਸਿੰਘ ਤੇ ਹੋਰ ਅਧਿਕਾਰੀ ਹਾਜ਼ਰ ਸਨ |