21-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-03-2026

ਈਰਾਨ-ਅਮਰੀਕਾ ਜੰਗ ਦਾ ਅਸਰ ਰਸੋਈ ਗੈਸ 'ਤੇ ਵੀ ਪਿਆ <br/>

Ad Position 21
No active advertisement
ਅਜੀਤ ਡੈਸਕ 10-03-2026
ਅੰਮਿ੍ਤਸਰ, 9 ਮਾਰਚ (ਰੇਸ਼ਮ ਸਿੰਘ)-ਈਰਾਨ-ਅਮਰੀਕਾ ਜੰਗ ਦਾ ਅਸਰ ਤੇਲ ਸਪਲਾਈ 'ਤੇ ਭਾਵੇਂ ਨਹੀਂ ਪਿਆ ਪਰ ਇਸ ਦਾ ਅਸਰ ਰਸੋਈ ਗੈਸ 'ਤੇ ਪੈਣਾ ਸ਼ੁਰੂ ਹੋ ਗਿਆ ਹੈ ਜਿਸ ਤਹਿਤ ਕਈ ਗੈਸ ਏਜੰਸੀਆਂ ਵਲੋਂ ਜਿਥੇ ਕਮਰਸ਼ੀਅਲ ਗੈਸ ਲਈ ਸਿਲੰਡਰ ਸਪਲਾਈ ਬੰਦ ਕਰ ਦਿੱਤੀ ਹੈ ਉਥੇ ਘਰੇਲੂ ਸਿਲਡੰਰ ਲਈ ਵੀ ਕਿੱਲਤ ਸ਼ੁੁਰੂ ਹੋ ਗਈ ਹੈ | ਅੱਜ ਸ਼ਹਿਰ ਦੇ ਖੇਤਰ ਛੇਹਰਟਾ ਦੀ ਇਕ ਗੈਸ ਏਜੰਸੀ ਦੇ ਬਾਹਰ ਸਿਲੰਡਰ ਲੈਣ ਆਏ ਲੋਕਾਂ ਦੀਆਂ ਲੰਮੀਆਂ ਕਤਾਰਾਂ ਵੀ ਦੇਖਣ ਨੂੰ ਮਿਲੀਆਂ ਹਨ | ਏਜੰਸੀਆਂ 'ਚ ਜਾ ਕੇ ਪਤਾ ਕੀਤਾ ਤਾਂ ਇਕ ਏਜੰਸੀ ਦੇ ਮਾਲਕ ਨੇ ਨਾਂਅ ਗੁਪਤ ਰੱਖੇ ਜਾਣ ਦੀ ਸ਼ਰਤ 'ਤੇ ਦੱਸਿਆ ਕਿ ਜੰਗ ਦੇ ਹਾਲਾਤ ਕਾਰਨ ਕਿੱਲਤ ਆ ਰਹੀ ਹੈ, ਜਿਸ ਤਹਿਤ ਸਰਕਾਰ ਵਲੋਂ ਰਸੋਈ ਗੈਸ ਸਿਲੰਡਰ ਦੀ ਸਪਲਾਈ ਘਟ ਕਰ ਦਿੱਤੀ ਗਈ ਹੈ | ਰਸੋਈ ਗੈਸ ਦੀ ਕਿੱਲਤ ਦਾ ਫਾਇਦਾ ਕੁਝ ਲੋਕ ਚੁੱਕ ਸਕਦੇ ਹਨ ਤੇ ਕੁਝ ਏਜੰਸੀਆਂ 'ਚ ਕਾਲਾ ਬਾਜ਼ਾਰੀ ਤੇ ਵਾਧੂ ਕੀਮਤ ਵਸੂਲਣ ਦੀਆਂ ਸ਼ਿਕਾਇਤਾਂ ਵੀ ਮਿਲੀਆਂ ਹਨ | ਇਹ ਵੀ ਪਤਾ ਲੱਗਾ ਹੈ ਕਿ ਹੁਣ ਕੇਵਲ ਬੁਕਿੰਗ 'ਤੇ ਹੀ ਸਿਲੰਡਰ ਮਿਲ ਸਕੇਗਾ ਤੇ ਇਸ ਦੀ ਖੁੱਲ੍ਹੀ ਸਪਲਾਈ ਠੱਪ ਹੋ ਗਈ ਹੈ | ਗੈਸ ਆਨਲਾਈਨ ਬੁਕਿੰਗ ਹੋਣ 'ਤੇ ਇਕ ਹਫਤੇ ਬਾਅਦ ਸਿਲੰਡਰ ਮਿਲ ਸਕੇਗਾ | ਨਵੇਂ ਨਿਰਦੇਸ਼ਾਂ ਤਹਿਤ ਇਕ ਕਾਪੀ 'ਤੇ ਸਾਲ 'ਚ ਕੇਵਲ 12 ਸਿਲੰਡਰ ਹੀ ਮਿਲੇ ਜਾਣਾ ਵੀ ਦੱਸਿਆ ਜਾ ਰਿਹਾ ਹੈ | ਅੰਮਿ੍ਤਸਰ ਜ਼ਿਲ੍ਹੇ 'ਚ ਘਰੇਲੁੂ ਗੈਸ ਦੀ ਕਿੱਲਤ ਸੰਬੰਧੀ ਜਦੋਂ ਜ਼ਿਲ੍ਹੇ ਦਾ ਖੁਰਾਕ ਸਪਲਾਈ ਕੰਟਰੋਲਰ ਸ੍ਰੀਮਤੀ ਹਰਵੀਨ ਕੌਰ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਆਪਣਾ ਫੋਨ ਨਹੀਂ ਚੁੱਕਿਆ |

Ad Position 22
No active advertisement
ਪਿਛਲੀ ਖ਼ਬਰ ਡੀ. ਏ. ਵੀ. ਕਾਲਜ ਦੇ ਕੈਂਪਸ ਉਤਸਵ 'ਚ ਵਿਦਿਆਰਥੀਆਂ ਨੇ ਮਾਰੀਆਂ ਮੱਲਾਂ <br/> ਅਗਲੀ ਖ਼ਬਰ ਐੱਨ. ਆਰ. ਐੱਮ. ਯੂ. ਅੰਮਿ੍ਤਸਰ ਵਰਕਸ਼ਾਪ ਵਲੋਂ ਅੰਤਰਰਾਸ਼ਟਰੀ ਮਹਿਲਾ ਦਿਵਸ ਮੌਕੇ ਮਹਿਲਾ ਸੰਮੇਲਨ ਕਰਵਾਇਆ <br/>
Ad Position 24