15-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-03-2026

ਬਹੁਤ ਪੱਛੜ ਕੇ ਚੱਲ ਰਿਹਾ ਹੈ ਜੀ. ਆਈ. ਐੱਸ. ਸਰਵੇਖਣ ਦਾ ਕੰਮ

Ad Position 21
No active advertisement
ਅਜੀਤ ਡੈਸਕ 11-03-2026
ਅੰਮਿ੍ਤਸਰ, 10 ਮਾਰਚ (ਹਰਮਿੰਦਰ ਸਿੰਘ)- ਨਗਰ ਨਿਗਮ ਵਲੋਂ ਸ਼ਹਿਰ ਦੀਆਂ ਜਾਇਦਾਦਾਂ ਦੀ ਭੂਗੋਲਿਕ ਜਾਣਕਾਰੀ ਲਈ ਕਰਵਾਏ ਜਾ ਰਹੇ ਜੀ. ਆਈ. ਐੱਸ. ਸਰਵੇਖਣ ਦਾ ਕੰਮ ਕਾਫ਼ੀ ਪੱਛੜ ਕੇ ਚੱਲ ਰਿਹਾ ਹੈ | ਸਰਵੇਖਣ ਲਈ ਨਿਧਾਰਤ ਕੀਤੀ ਸਮਾਂ ਹੱਦ ਪੂਰੀ ਹੋਣ ਵਾਲੀ ਹੈ ਪਰ ਸਰਵੇਖਣ ਕਰਨ ਵਾਲੀ ਕੰਪਨੀ ਕਾਫੀ ਪਿੱਛੇ ਚੱਲ ਰਹੀ ਹੈ | ਅੰਮਿ੍ਤਸਰ ਸ਼ਹਿਰ ਦੀਆਂ ਸਾਰੀਆਂ ਘਰੇਲੂ ਅਤੇ ਵਪਾਰਕ ਜਾਇਦਾਦਾਂ ਦਾ ਜਿਉਗ੍ਰਾਫਿਕ ਇੰਫਰਮੇਸ਼ਨ ਸਿਸਟਮ ਸਰਵੇਖਣ (ਜੀਆਈਐੱਸ ਸਰਵੇਖਣ) ਕਰਵਾਇਆ ਜਾ ਰਿਹਾ ਹੈ | ਇਹ ਕੰਮ ਪੱਛਮੀ ਬੰਗਾਲ ਦੀ ਇਕ ਕੰਪਨੀ ਨੂੰ ਸੌਂਪਿਆ ਗਿਆ ਹੈ | ਇਹ ਸਰਵੇਖਣ 28 ਫਰਵਰੀ ਤੱਕ ਸਮਾਪਤ ਕਰਕੇ ਇਸ ਦਾ ਡਾਟਾ 31 ਮਾਰਚ ਤੱਕ ਜਮ੍ਹਾਂ ਕਰਵਾਉਣ ਦਾ ਸਮਾਂ ਨਿਧਾਰਿਤ ਕੀਤਾ ਗਿਆ ਸੀ ਪਰ ਸਰਵੇਖਣ ਕਰਨ ਦਾ ਨਿਧਾਰਤ ਸਮਾਂ ਸੀਮਾ ਪੂਰੀ ਹੋ ਗਈ ਹੈ ਪਰ ਸਰਵੇਖਣ ਕਰਨ ਵਾਲੀ ਕੰਪਨੀ ਕਾਫ਼ੀ ਪੱਛੜ ਕੇ ਚੱਲ ਰਹੀ ਹੈ | ਪਤਾ ਲਗਾ ਹੈ ਕਿ ਹੁਣ ਤੱਕ ਕੰਪਨੀ ਵਲੋਂ ਸ਼ਹਿਰ ਦੀਆਂ 4 ਲੱਖ ਜਾਇਦਾਦਾਂ 'ਚੋਂ ਸਿਰਫ 58 ਜਾਇਦਾਦਾਂ ਦਾ ਸਰਵੇਖਣ ਕਰਕੇ ਸ਼ਹਿਰ ਦੀਆਂ 85 ਵਾਰਡਾਂ 'ਚੋਂ ਕੇਵਲ ਚਾਰ ਵਾਰਡਾਂ ਦੀ 7 ਹਜਾਰ ਦੇ ਕਰੀਬ ਜਾਇਦਾਦਾਂ ਦਾ ਡਾਟਾ ਜਮ੍ਹਾਂ ਕਰਵਾ ਸਕੀ ਹੈ | ਇਸ ਸਰਵੇਖਣ ਦੇ ਮੁਕੰਮਲ ਹੋਣ ਦੇ ਬਾਅਦ ਨਿਗਮ ਦੇ ਕੋਲ ਸ਼ਹਿਰ ਦੀਆਂ ਵਪਾਰਕ, ਰਿਹਾਇਸ਼ੀ , ਉਦਯੋਗਿਕ ਜਾਇਦਾਦਾਂ ਦਾ ਵੇਰਵਾ ਆਉਣਾ ਹੈ ਅਤੇ ਨਗਰ ਨਿਗਮ ਕਿਸੇ ਵੀ ਇਮਾਰਤ ਦਾ ਡਾਟਾ ਖੋਲ ਕੇ ਜਾਇਦਾਦ ਦੀ ਪੂਰੀ ਜਾਣਕਾਰੀ ਹਾਸਿਲ ਕਰ ਸਕਦਾ ਸੀ | ਜਿਸ ਦੇ ਨਾਲ ਸ਼ਹਿਰ 'ਚ ਨਿਗਮ ਦਾ ਡਿਫਾਲਟਰਾਂ ਦਾ ਵੇਰਵਾ ਸਾਹਮਣੇ ਆ ਸਕਦਾ ਹੈ ਅਤੇ ਜਿਨ੍ਹਾਂ ਵੱਲ ਨਿਗਮ ਦਾ ਨਿਕਲਦਾ ਬਕਾਇਆ ਵਸੂਲ ਕੇ ਨਿਗਮ ਦੇ ਖਾਤੇ 'ਚ ਜਮ੍ਹਾਂ ਕਰਵਾਇਆ ਜਾ ਸਕੇਗਾ ਇਸ ਦੇ ਨਾਲ ਨਿਗਮ ਦੀ ਆਮਦਨ 'ਚ ਵਾਧਾ ਹੋਵੇਗਾ |
Ad Position 22
No active advertisement
ਪਿਛਲੀ ਖ਼ਬਰ ਅਮਰੀਕਾ-ਇਜ਼ਰਾਈਲ ਦੇ ਈਰਾਨ ਨਾਲ ਤਣਾਅ ਨਾਲ ਸੈਰ-ਸਪਾਟਾ ਖੇਤਰ ਅਤੇ ਹੋਟਲ ਇੰਡਸਟਰੀ ਵੀ ਹੋ ਰਹੀ ਪ੍ਰਭਾਵਿਤ <br/> ਅਗਲੀ ਖ਼ਬਰ ਤ੍ਰੈ ਸ਼ਤਾਬਦੀ ਕਾਲਜ ਵਿਖੇ 'ਏ. ਆਈ. ਅਤੇ ਡਾਟਾ ਸਾਇੰਸ' ਵਿਸ਼ੇ 'ਤੇ ਸੈਮੀਨਾਰ ਕਰਵਾਇਆ
Ad Position 24