ਤਰਨ ਤਾਰਨ, 11 ਮਾਰਚ (ਹਰਿੰਦਰ ਸਿੰਘ)-ਆਸਟ੍ਰੇਲੀਆ ਦੇ ਵੀਜ਼ੇ ਲਗਵਾਉਣ ਵਿਚ ਪੰਜਾਬ ਦੇ ਸਭ ਤੋਂ ਮਾਹਿਰ ਸਲਾਹਕਾਰ ਗੈਵੀ ਕਲੇਰ ਨੇ ਜੁਲਾਈ ਇਨਟੇਕ ਨੂੰ ਲੈ ਕੇ ਇਕ ਅਹਿਮ ਜਾਣਕਾਰੀ ਦਿੰਦਿਆਂ ਦੱਸਿਆ ਕਿ ਜਿਨ੍ਹਾਂ ਵਿਦਿਆਰਥੀਆਂ ਨੇ 2025 ਵਿਚ ਬਾਰ੍ਹਵੀਂ ਪੰਜਾਬ ਬੋਰਡ, ਸੀ.ਬੀ.ਐਸ.ਈ. ਬੋਰਡ ਜਾਂ ਫਿਰ ਆਈ.ਸੀ.ਐਸ.ਈ. ਬੋਰਡ ਤੋਂ ਕੀਤੀ ਹੈ | ਉਨ੍ਹਾਂ ਕੋਲ ਆਸਟ੍ਰੇਲੀਆ ਜਾਣ ਦਾ ਜੁਲਾਈ ਇਨਟੇਕ ਆਖਰੀ ਮੌਕਾ ਹੈ | ਗੈਵੀ ਕਲੇਰ ਨੇ ਅੱਗੇ ਦੱਸਿਆ ਕਿ 2025 ਬਾਰ੍ਹਵੀਂ ਪਾਸ ਵਿਦਿਆਰਥੀ ਆਇਲਟਸ 'ਚੋਂ 6.5 ਬੈਂਡ ਜਾਂ ਫਿਰ ਪੀ.ਟੀ.ਈ 'ਚੋਂ ਓਵਰਆਲ 58 ਸਕੋਰ ਨਾਲ ਅਪਲਾਈ ਕਰ ਸਕਦੇ ਹਨ | ਗੈਵੀ ਕਲੇਰ ਨੇ ਕਿਹਾ ਕਿ ਵਿਦਿਆਰਥੀਆਂ ਨੂੰ ਠੱਗ ਅਤੇ ਫਰਜੀ ਏਜੰਟਾਂ ਤੋਂ ਬਚਣ ਦੀ ਲੋੜ ਹੈ ਅਤੇ ਵਿਦਿਆਰਥੀ ਸਿਰਫ਼ ਤੇ ਸਿਰਫ਼ ਪੰਜਾਬ ਸਰਕਾਰ ਤੋਂ ਮਾਨਤਾ ਵੀਜ਼ਾ ਸਲਾਹਕਾਰਾਂ ਰਾਹੀਂ ਹੀ ਅਪਲਾਈ ਕਰਨ | ਵਿਦਿਆਰਥੀ ਸਿਰਫ ਆਸਟ੍ਰੇਲੀਆ ਦੀਆਂ ਵਰਲਡ ਲੈਵਲ ਦੀਆਂ ਟੌਪ ਦੀਆਂ ਯੂਨੀਵਰਸਿਟੀਆਂ ਵਿਚ ਹੀ ਅਪਲਾਈ ਕਰਨ, ਤਾਂ ਜੋ ਉਨ੍ਹਾਂ ਨੂੰ ਗਰੰਟੀ ਨਾਲ ਵੀਜਾ ਮਿਲ ਸਕੇ | ਉਨ੍ਹਾਂ ਕਿਹਾ ਕਿ ਵਿਦਿਆਰਥੀਆਂ ਨੂੰ ਨਵੇਂ ਪੁਰਾਣੇ ਫੰਡਾਂ, ਸਲਾਨਾ ਇਨਕਮ ਜਾਂ ਇੰਟਰਵਿਊ ਨੂੰ ਲੈ ਕੇ ਡਰਨ ਦੀ ਲੋੜ ਹੈ | ਵਿਦਿਆਰਥੀ ਨਵੇਂ ਫੰਡਾਂ ਅਤੇ ਨਵੀਂ ਇਨਕਮ ਟੈਕਸ ਰਿਟਰਨ ਨਾਲ ਵੀ ਆਸਟ੍ਰੇਲੀਆ ਦਾ ਵੀਜ਼ਾ ਅਪਲਾਈ ਕਰ ਸਕਦੇ ਹਨ | ਵਿਦਿਆਰਥੀਆਂ ਦੇ ਮਾਪਿਆਂ ਦੀ ਸਲਾਨਾ ਇਨਕਮ 12 ਤੋਂ 14 ਲੱਖ ਰੁਪਏ ਹੋਣੀ ਚਾਹੀਦੀ ਹੈ | ਸਿਰਫ਼ 3 ਹਫਤਿਆਂ ਵਿਚ ਅਣਕੰਡਿਸ਼ਨਲ ਲੈਟਰ ਲੈ ਕੇ ਦੇਵਾਂਗੇ ਅਤੇ ਜੀ.ਟੀ. ਨੂੰ ਲੈ ਕੇ ਵੀ ਵਿਦਿਆਰਥੀਆ ਨੂੰ ਚਿੰਤਾ ਕਰਨ ਦੀ ਲੋੜ ਨਹੀਂ | ਇਸ ਲਈ ਮੇਰੀ ਵਿਦਿਆਰਥੀਆਂ ਦੇ ਮਾਪਿਆਂ ਨੂੰ ਇਹੋ ਅਪੀਲ ਹੈ ਕਿ ਜੇਕਰ ਤੁਸੀਂ ਆਪਣੇ ਬੱਚੇ ਦਾ ਭਵਿੱਖ ਸੁਨਹਿਰੀ ਬਣਾਉਣਾ ਚਾਹੁੰਦੇ ਹੋ ਤਾਂ ਆਸਟ੍ਰੇਲੀਆ ਨੂੰ ਪਹਿਲ ਦਿਓ, ਤਾਂ ਜੋ ਤੁਹਾਡੇ ਬੱਚੇ ਚੰਗਾ ਮੁਕਾਮ ਹਾਸਿਲ ਕਰ ਸਕਦੇ ਹਨ | ਵਿਦਿਆਰਥੀਆਂ ਕੋਲੋਂ ਐਡਵਾਂਸ ਵਿਚ ਕੋਈ ਪੈਸਾ ਨਹੀਂ ਲਿਆ ਜਾਵੇਗਾ | ਸਾਡੇ ਵਲੋਂ ਹੋਰਨਾਂ ਵਿਦਿਆਰਥੀਆਂ ਦੇ ਲਗਾਏ ਗਏ ਵੀਜੇ ਸਾਡੇ ਸੋਸਲ ਮੀਡੀਆ ਪੇਜ ਫੇਸਬੁੱਕ ਅਤੇ ਇੰਸਟਾਗ੍ਰਾਮ ਉਪਰ 'ਗੈਵੀ ਕਲੇਰ ਟੀਮ ਗਲੋਬਲ' ਉਪਰ ਦੇਖੇ ਜਾ ਸਕਦੇ ਹਨ | ਗੈਵੀ ਕਲੇਰ ਹਰ ਸੋਮਵਾਰ, ਬੁੱਧਵਾਰ ਅਤੇ ਸ਼ੁੱਕਰਕਾਰ ਸਵੇਰੇ 10 ਵਜੇ ਤੋਂ 2 ਵਜੇ ਤੱਕ ਜੇਲ ਰੋਡ ਗੁਰਦਾਸਪੁਰ ਦਫ਼ਤਰ ਅਤੇ ਹਰ ਰੋਜ ਦੁਪਹਿਰ 3 ਵਜੇ ਤੋਂ ਸ਼ਾਮ 6 ਵਜੇ ਤੱਕ ਨਿਊ ਅੰਮਿ੍ਤਸਰ ਦਫ਼ਤਰ ਵਿਖੇ ਮਿਲਦੇ ਹਨ | ਕਲੇਰ ਨੇ ਦੱਸਿਆ ਕਿ ਜਿੰਨਾਂ ਵਿਦਿਆਰਥੀਆਂ ਦੀ ਪੜ੍ਹਾਈ ਵਿਚ ਜਿਆਦਾ ਗੈਪ ਜਾਂ ਘੱਟ ਸਕੋਰ ਹਨ, ਜਾਂ ਫਿਰ ਪਹਿਲਾਂ ਕਿਸੇ ਦੇਸ਼ ਤੋੋਂ ਰਿਫਿਊਜ ਹਨ, ਉਹ ਵਿਦਿਆਰਥੀ ਨਿਊਜ਼ੀਲੈਂਡ ਅਪਲਾਈ ਕਰ ਸਕਦੇ ਹਨ | ਨਿਊਜ਼ੀਲੈਂਡ ਵਿਚ ਵੀ ਵਿਦਿਆਥੀਆਂ ਦਾ ਭਵਿੱਖ ਬਹੁਤ ਵਧੀਆ ਹੈ ਅਤੇ ਨਿਊਜੀਲੈਂਡ ਵਿਚ ਸਿਰਫ 1 ਸਾਲ ਪੜ੍ਹਾਈ ਕਰਕੇ ਵਿਦਿਆਰਥੀ ਆਸਟ੍ਰੇਲੀਆ ਜਾ ਸਕਦੇ ਹਨ ਅਤੇ ਬਾਕੀ ਦੀ ਪੜ੍ਹਾਈ ਉਥੇ ਕਰ ਸਕਦੇ ਹਨ | ਸਿਰਫ਼ 3 ਮਹੀਨੇ ਪੁਰਾਣੇ ਫੰਡਾਂ ਅਤੇ 6 ਬੈਂਡ ਨਾਲ ਨਿਊਜੀਲੈਂਡ ਅਪਲਾਈ ਕਰ ਸਕਦੇ ਹੋ | ਨਿਊਜ਼ੀਲੈਂਡ ਅਪਲਾਈ ਕਰਨ ਦਾ ਸਭ ਤੋਂ ਵੱਡਾ ਫਾਇਦਾ ਇਹ ਹੈ ਕਿ ਵੀਜਾ ਆਉਣ ਤੋਂ ਬਾਅਦ ਕਾਲਜ ਯੂਨੀਵਰਸਿਟੀ ਦੀ ਫੀਸ ਜਮ੍ਹਾਂ ਹੁੰਦੀ ਹੈ | ਸਿਰਫ਼ ਅੰਬੈਸੀ ਫੀਸ ਦੇਣ 'ਤੇ ਹੀ ਵਿਦਿਆਰਥੀਆਂ ਨੂੰ ਵੀਜਾ ਮਿਲ ਜਾਂਦਾ ਹੈ | ਗੈਵੀ ਕਲੇਰ ਨੇ ਦੱਸਿਆ ਕਿ ਜੇਕਰ ਕੋਈ ਵਿਦਿਆਰਥੀ 3 ਜਾਂ 4 ਸਾਲ ਵਿਚ ਨਿਊਜੀਲੈਂਡ ਦੀ ਪੀ.ਆਰ. ਹਾਸਲ ਕਰ ਲੈਂਦਾ ਹੈ ਤਾਂ ਉਹ ਆਪਣੇ ਪਰਿਵਾਰ ਸਮੇਤ ਆਸਟ੍ਰੇਲੀਆ ਸੈਟਲ ਹੋ ਸਕਦਾ ਹੈ |