21-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-03-2026

ਮਸੂਰੀ ਇੰਟਰਨੈਸ਼ਨਲ ਪਬਲਿਕ ਸਕੂਲ ਫ਼ਤਹਿਪੁਰ ਰਾਜਪੂਤਾਂ ਨੇ ਸਾਲਾਨਾ ਨਤੀਜਾ ਐਲਾਨਿਆ <br/>

Ad Position 21
No active advertisement
ਅਜੀਤ ਡੈਸਕ 12-03-2026
ਨਵਾਂ ਪਿੰਡ, 11 ਮਾਰਚ (ਜਸਪਾਲ ਸਿੰਘ)-ਜ਼ਿਲ੍ਹਾ ਅੰਮਿ੍ਤਸਰ ਦੀਆਂ ਨਾਮਵਰ ਵਿੱਦਿਅਕ ਸੰਸਥਾਵਾਂ 'ਚੋਂ ਮੋਹਰੀ ਸੰਸਥਾ 'ਮਸੂਰੀ ਇੰਟਰਨੈਸ਼ਨਲ ਪਬਲਿਕ ਸਕੂਲ, ਫ਼ਤਹਿਪੁਰ ਰਾਜਪੂਤਾਂ' ਸਮਹੂ 'ਚ ਹੋਏ ਬਹੁਤ ਹੀ ਸ਼ਾਨਦਾਰ ਤੇ ਪ੍ਰਭਾਵਿਤ ਸਮਾਰੋਹ ਮੌਕੇ ਮਸੂਰੀ ਸੰਸਥਾਵਾਂ ਦੇ ਚੇਅਰਮੈਨ ਇੰਜ. ਕਰਨਬੀਰ ਸਿੰਘ ਥਿੰਦ ਵਲੋਂ ਨਾਨ-ਬੋਰਡ ਜਮਾਤਾਂ ਦਾ ਐਲਾਨਿਆ ਗਿਆ ਸਾਲਾਨਾ ਨਤੀਜਾ ਰਿਹਾ | ਇਸ ਸੰਬੰਧੀ ਪਿ੍ੰ. ਪਰਮੀਤ ਕੌਰ ਥਿੰਦ ਨੇ ਦੱਸਿਆ ਕਿ ਤੀਸਰੀ ਜਮਾਤ 'ਚੋਂ ਮਨਰੀਤ ਕੌਰ ਨੇ ਪਹਿਲਾ, ਗੁਨਜਨਪ੍ਰੀਤ ਕੌਰ ਦੂਸਰਾ ਤੇ ਸਹਿਜਵੀਰ ਸਿੰਘ ਨੇ ਤੀਸਰਾ, ਚੌਥੀ 'ਚੋਂ ਐਸ਼ਮੀਨ ਕੌਰ ਤੇ ਹਰਸੀਰਤ ਕੌਰ ਨੇ ਪਹਿਲਾ, ਜੋਇਲ ਸ਼ੁਕਲਾ ਤੇ ਹਰਲੀਨ ਕੌਰ ਦੂਸਰਾ, ਜਸਨੂਰ ਕੌਰ ਤੀਸਰਾ, ਛੇਵੀਂ ਅਵਨੀਤ ਕੌਰ ਤੇ ਨਵਨੀਤ ਕੌਰ ਪਹਿਲਾ, ਖੁਸ਼ੀ ਦੂਸਰਾ, ਗੁਰਲੀਨ ਕੌਰ ਤੀਸਰਾ ਅਤੇ ਇਸੇ ਤਰ੍ਹਾਂ ਦਿਲਪ੍ਰੀਤ ਸਿੰਘ ਤੇ ਸੁਖਮਨਪ੍ਰੀਤ ਸਿੰਘ ਨੇ ਪਹਿਲਾ, ਜਾਇਸਮੀਨ ਕੌਰ ਤੇ ਹਰਗੁਨ ਸਿੰਘ ਦੂਸਰਾ ਅਤੇ ਹਰਪ੍ਰੀਤ ਸਿੰਘ ਤੇ ਇਸ਼ਮੀਤ ਕੌਰ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ | ਉਨ੍ਹਾਂ ਤੋਂ ਇਲਾਵਾ ਇਨ੍ਹਾਂ ਜਮਾਤਾਂ ਦੇ ਸਾਰੇ ਵਿਦਿਆਰਥੀ ਸ਼ਾਨਦਾਰ ਅੰਕ ਹਾਸਿਲ ਕਰਕੇ ਪਾਸ ਹੋਏ | ਇਸ ਮੌਕੇ ਡਾਇਰੈਕਟਰ ਸੁਖਜੀਤ ਸਿੰਘ ਥਿੰਦ ਤੇ ਚੇਅਰਮੈਨ ਇੰਜ. ਥਿੰਦ ਵਲੋਂ ਪਹਿਲੇ 3 ਸਥਾਨ ਹਾਸਿਲ ਕਰਨ ਵਾਲਿਆਂ ਨੂੰ ਵਿਸ਼ੇਸ਼ ਸਨਮਾਨ ਤੇ ਸਫ਼ਲ ਰਹੇ ਸਮੂਹ ਵਿਦਿਆਰਥੀਆਂ ਤੇ ਉਨ੍ਹਾਂ ਦੇ ਮਾਪਿਆਂ ਨੂੰ ਵਧਾਈ ਦਿੰਦਿਆਂ ਅਗਲੀਆਂ ਜਮਾਤਾਂ 'ਚ ਜਾਣ 'ਤੇ ਸ਼ੁੱਭ ਕਾਮਨਾਵਾਂ ਦਿੱਤੀਆਂ ਤੇ ਭਵਿੱਖ 'ਚ ਵਿਦਿਆਰਥੀਆਂ ਦੀ ਬਿਹਤਰੀ ਤੇ ਉਨ੍ਹਾਂ ਦੇ ਰੌਸ਼ਨ ਭਵਿੱਖ ਲਈ ਆਪਣੀ ਵਚਨਬੱਧਤਾ ਦੁਹਰਾਈ | ਇਸ ਮੌਕੇ ਦਫ਼ਤਰ ਸੁਪਰਡੈਂਟ ਅਮਨਦੀਪ ਸਿੰਘ ਥਿੰਦ, ਅਧਿਆਪਕਾ ਅਰਵਿੰਦਰ ਕੌਰ, ਰਵਜੀਤ ਕੌਰ, ਪਵਨ ਜੋਸਨ, ਮਨਜਿੰਦਰ ਸਿੰਘ, ਸਕੱਤਰ ਸਿੰਘ, ਸੁਮਨਪ੍ਰੀਤ ਕੌਰ, ਕਵਲਪ੍ਰੀਤ ਕੌਰ, ਅਮਨਪ੍ਰੀਤ ਕੌਰ, ਅਮਨਦੀਪ ਕੌਰ, ਵਜਿੰਦਰ ਕੌਰ, ਸੁਮਨਦੀਪ ਕੌਰ, ਮਨਜੋਤ ਕੌਰ, ਕੁਲਵਿੰਦਰ ਕੌਰ, ਪੂਨਮ ਸ਼ਰਮਾ, ਪੂਨਮ ਕੌਰ, ਮਾਰਥਾ ਤੇ ਸਿਮਰਨਪ੍ਰੀਤ ਕੌਰ ਆਦਿ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਪਿੰਡ ਦੌਲੋ ਨੰਗਲ ਵਿਖੇ ਵੱਖ-ਵੱਖ ਪਾਰਟੀਆਂ ਛੱਡ ਕੇ ਕਈ ਆਗੂ ਅਕਾਲੀ ਦਲ 'ਚ ਸ਼ਾਮਿਲ <br/> ਅਗਲੀ ਖ਼ਬਰ ਦੇਸ਼ ਭਗਤ ਕਾ: ਅੱਛਰ ਸਿੰਘ ਛੀਨਾ ਦੀ ਬਰਸੀ ਮੌਕੇ ਕਮਿਊਨਿਸਟ ਪਾਰਟੀ ਦਾ ਝੰਡਾ ਲਹਿਰਾਇਆ <br/>
Ad Position 24